ਪੰਜਾਬ

punjab

ETV Bharat / state

ਮ੍ਰਿਤਕ ਤੇਜ ਕੌਰ ਦੇ ਪਰਿਵਾਰ ਨੂੰ ਮਿਲਿਆ ਇਨਸਾਫ਼, ਸਰਕਾਰ ਨੇ ਮੰਗਾਂ ਮੰਨੀਆਂ - dc office mansa

ਮਾਨਸਾ ਡੀਸੀ ਦਫ਼ਤਰ ਅੱਗੇ ਮ੍ਰਿਤਕ ਮਾਤਾ ਤੇਜ ਕੌਰ ਦੇ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਦਿਨ ਐਤਵਾਰ ਨੂੰ ਉਦੋਂ ਸਫ਼ਲਤਾ ਮਿਲੀ, ਜਦੋਂ 23 ਦਿਨਾਂ ਤੋਂ ਬਾਅਦ ਸਰਕਾਰ ਵੱਲੋਂ ਮੰਗਾਂ ਮੰਨਦੇ ਹੋਏ ਧਰਨੇ ਦੌਰਾਨ ਪਰਿਵਾਰ ਨੂੰ ਤਹਿਸੀਲਦਾਰ ਨੇ 5 ਲੱਖ ਰੁਪਏ ਦਿੱਤੇ ਅਤੇ ਬਾਕੀ ਮੰਗਾਂ ਬਾਰੇ ਸਰਕਾਰ ਨੂੰ ਲਿਖੇ ਪੱਤਰ ਦੀ ਕਾਪੀ ਵੀ ਦਿੱਤੀ।

ਮ੍ਰਿਤਕ ਤੇਜ ਕੌਰ ਦੇ ਪਰਿਵਾਰ ਨੂੰ ਮਿਲਿਆ ਇਨਸਾਫ਼, ਸਰਕਾਰ ਨੇ ਮੰਗਾਂ ਮੰਨੀਆਂ
ਮ੍ਰਿਤਕ ਤੇਜ ਕੌਰ ਦੇ ਪਰਿਵਾਰ ਨੂੰ ਮਿਲਿਆ ਇਨਸਾਫ਼, ਸਰਕਾਰ ਨੇ ਮੰਗਾਂ ਮੰਨੀਆਂ

By

Published : Nov 1, 2020, 5:04 PM IST

ਮਾਨਸਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਘਰਸ਼ ਦੌਰਾਨ ਮਾਤਾ ਤੇਜ ਕੌਰ ਦੀ ਮੌਤ ਦੇ ਮਾਮਲੇ ਵਿੱਚ 23 ਦਿਨਾਂ ਬਾਅਦ ਕਿਸਾਨ ਜਥੇਬੰਦੀਆਂ ਅਤੇ ਪਰਿਵਾਰ ਵੱਲੋਂ ਮਾਨਸਾ ਦੇ ਡੀਸੀ ਦਫ਼ਤਰ ਮੂਹਰੇ ਧਰਨੇ ਨੂੰ ਸਫ਼ਲਤਾ ਮਿਲੀ ਹੈ। ਐਤਵਾਰ ਨੂੰ ਤਹਿਸੀਲਦਾਰ ਨੇ ਮੰਗਾਂ ਮਨਜ਼ੂਰ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੂੰ 5 ਲੱਖ ਰੁਪਏ ਨਕਦ ਦਿੱਤੇ ਅਤੇ ਕਰਜ਼ਾ ਮੁਆਫ਼ੀ ਲਈ ਸਰਕਾਰ ਨੂੰ ਲਿਖੇ ਪੱਤਰ ਦੀ ਕਾਪੀ ਵੀ ਦਿੱਤੀ।

ਮ੍ਰਿਤਕ ਤੇਜ ਕੌਰ ਦੇ ਪਰਿਵਾਰ ਨੂੰ ਮਿਲਿਆ ਇਨਸਾਫ਼, ਸਰਕਾਰ ਨੇ ਮੰਗਾਂ ਮੰਨੀਆਂ

ਜ਼ਿਕਰਯੋਗ ਹੈ ਕਿ ਕਿਸਾਨੀ ਸੰਘਰਸ਼ ਦੌਰਾਨ ਬੁਢਲਾਡਾ ਵਿਖੇ ਮਾਤਾ ਤੇਜ਼ ਕੌਰ ਦੀ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਵਾਉਣ ਦੇ ਲਈ ਕਿਸਾਨ ਜਥੇਬੰਦੀਆਂ ਨੇ 13 ਅਕਤੂਬਰ ਤੋਂ ਲਗਾਤਾਰ ਡੀਸੀ ਦਫ਼ਤਰ ਅਤੇ ਰਿਹਾਇਸ਼ ਅੱਗੇ ਧਰਨਾ ਲਾਇਆ ਹੋਇਆ ਸੀ। ਪੀੜਤ ਪਰਿਵਾਰ ਲਈ 10 ਲੱਖ ਰੁਪਏ, ਇੱਕ ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਜਾ ਰਹੀ ਸੀ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਨੇ ਕਿਹਾ ਕਿ ਅੱਜ ਸਾਡੇ ਸੰਘਰਸ਼ ਦੀ ਜਿੱਤ ਹੋਈ ਹੈ ਅਤੇ ਹੁਣ ਸਰਕਾਰ ਦੇ ਭਰੋਸੇ ਉਪਰੰਤ ਧਰਨਾ ਖ਼ਤਮ ਕੀਤਾ ਜਾ ਰਿਹਾ ਹੈ।

ਮ੍ਰਿਤਕ ਤੇਜ ਕੌਰ ਦੇ ਪਰਿਵਾਰ ਨੂੰ ਮਿਲਿਆ ਇਨਸਾਫ਼, ਸਰਕਾਰ ਨੇ ਮੰਗਾਂ ਮੰਨੀਆਂ

ਉੱਧਰ, ਮ੍ਰਿਤਕ ਮਾਤਾ ਤੇਜ ਕੌਰ ਦੇ ਲੜਕੇ ਨੇ ਕਿਹਾ ਕਿ ਉਹ ਇਹ ਮੁਆਵਜ਼ਾ ਮਾਤਾ ਦੀ ਯਾਦਗਾਰ, ਗਰੀਬ ਲੜਕੀਆਂ ਦੇ ਵਿਆਹ ਅਤੇ ਕਿਸੇ ਗ਼ਰੀਬ ਦੇ ਇਲਾਜ ਉੱਤੇ ਖ਼ਰਚ ਕਰਨਗੇ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਦੇ ਸੰਘਰਸ਼ ਦੌਰਾਨ ਸਾਨੂੰ ਜੋ ਇਨਸਾਫ਼ ਮਿਲਿਆ ਹੈ, ਉਹ ਉਸ ਲਈ ਧੰਨਵਾਦ ਕਰਦੇ ਹਨ।

ਮ੍ਰਿਤਕ ਤੇਜ ਕੌਰ ਦੇ ਪਰਿਵਾਰ ਨੂੰ ਮਿਲਿਆ ਇਨਸਾਫ਼, ਸਰਕਾਰ ਨੇ ਮੰਗਾਂ ਮੰਨੀਆਂ

ਬਲਵਿੰਦਰ ਸਿੰਘ ਤਹਿਸੀਲਦਾਰ ਨੇ ਕਿਹਾ ਕਿ ਡੀਸੀ ਮਾਨਸਾ ਦੇ ਹੁਕਮਾਂ ਉੱਤੇ ਮੰਗਾਂ ਮਨਜ਼ੂਰ ਕਰਦੇ ਹੋਏ ਵਿੱਤੀ ਸਹਾਇਤਾ ਦੇ 10 ਲੱਖ ਰੁਪਏ ਵਿੱਚੋਂ ਐਤਵਾਰ 3 ਲੱਖ ਦਾ ਚੈਕ ਅਤੇ 2 ਲੱਖ ਰੁਪਏ ਨਕਦ ਦਿੱਤੇ ਗਏ। ਬਾਕੀ 5 ਲੱਖ ਰੁਪਏ ਭੋਗ ਮੌਕੇ ਪਰਿਵਾਰ ਨੂੰ ਦਿੱਤੇ ਜਾਣਗੇ। ਜਦਕਿ ਇੱਕ ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫ਼ੀ ਲਈ ਸਰਕਾਰ ਨੂੰ ਪੱਤਰ ਲਿਖ ਕੇ ਭੇਜਿਆ ਗਿਆ ਹੈ। ਜਦੋਂ ਪ੍ਰਪੋਜਲ ਆ ਜਾਵੇਗੀ ਉਦੋਂ ਇਹ ਦਿੱਤੀ ਜਾਵੇਗੀ।

ABOUT THE AUTHOR

...view details