ਮਾਨਸਾ: ਗੁਲਾਬੀ ਸੁੰਡੀ ਕਰਕੇ ਖ਼ਰਾਬ ਹੋਈ ਨਰਮੇ ਦੀ ਫ਼ਸਲ ਕਾਰਨ ਨਰਮਾ ਪੱਟੀ ਦੇ ਕਿਸਾਨ ਕਰਜ਼ੇ ਦੇ ਬੋਝ ਥੱਲੇ ਦੱਬ ਗਏ। ਕਰਜ਼ੇ ਤੋਂ ਪਰੇਸ਼ਾਨ ਕਿਸਾਨ ਜਿੱਥੇ ਸਰਕਾਰ ਕੋਲ ਮੁਆਵਜ਼ੇ ਲਈ ਗੁਹਾਰ ਲਗਾ ਰਹੇ ਹਨ, ਉੱਥੇ ਹੀ ਪੰਜਾਬ ਵਿੱਚ ਕਿਸਾਨ ਆਏ ਦਿਨ ਖੁਦਕੁਸ਼ੀਆਂ ਕਰ ਰਹੇ ਹਨ।
ਮਾਨਸਾ (mansa ) ਜ਼ਿਲ੍ਹੇ ਦੇ ਪਿੰਡ ਘੁੱਦੂਵਾਲਾ ਦੇ 38 ਸਾਲਾ ਕਿਸਾਨ ਦਰਸ਼ਨ ਸਿੰਘ ਨੇ ਕਰਜ਼ੇ ਕਾਰਨ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ।ਮ੍ਰਿਤਕ ਕਿਸਾਨ 2 ਏਕੜ ਜ਼ਮੀਨ ਦਾ ਮਾਲਕ ਹੈ, ਜਿਸ ਵਿੱਚ ਸੇਮ ਕਰਕੇ ਕੋਈ ਫ਼ਸਲ ਨਹੀਂ ਹੁੰਦੀ।
ਪਿੰਡ ਵਾਸੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ 7 ਏਕੜ ਦੀ ਖੇਤੀ ਕਰ ਰਿਹਾ ਸੀ। ਇਹ ਜ਼ਮੀਨ ਉਹਨੇ ਠੇਕੇ 'ਤੇ ਲਈ ਸੀ। ਗੁਲਾਬੀ ਸੁੰਡੀ ਦੇ ਹਮਲੇ ਕਾਰਨ ਫ਼ਸਲ ਬਰਬਾਦ ਹੋ ਗਈ।
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਸਰਕਾਰ ਨੂੰ ਮਦਦ ਲਈ ਲਗਾਈ ਗੁਹਾਰ ਉਨ੍ਹਾਂ ਦੱਸਿਆ ਕਿ ਉਸਦੇ ਸਿਰ 5 ਲੱਖ ਰੁਪਏ ਦਾ ਕਰਜ਼ਾ ਸੀ। ਫ਼ਸਲ ਬਰਬਾਦ ਹੋਣ ਕਰਕੇ ਉਹ ਬੈਂਕ ਦਾ ਕਰਜ਼ਾ ਨਹੀਂ ਮੋੜ ਸਕਿਆ, ਜਿਸ ਤੋਂ ਪਰੇਸ਼ਾਨ ਹੋ ਕੇ ਉਸਨੇ ਆਪਣਾ ਜੀਵਨ ਖ਼ਤਮ ਕਰ ਲਿਆ।
ਮ੍ਰਿਤਕ ਦੀ ਮਾਂ ਨੇ ਕਿਹਾ ਕਿ ਉਸਦੇ ਨੇ ਪਹਿਲਾਂ ਵੀ ਇੱਕ ਪੁੱਤਰ ਇਸੇ ਤਰ੍ਹਾਂ ਹੀ ਆਪਣਾ ਜੀਵਨ ਖ਼ਤਮ ਕਰ ਲਿਆ ਸੀ। ਮ੍ਰਿਤਕ ਦੀ ਪਤਨੀ ਕਿਰਨਜੀਤ ਕੌਰ ਨੇ ਦੱਸਿਆ ਕਿ ਫ਼ਸਲ ਖ਼ਰਾਬ ਹੋਣ ਕਰਕੇ ਘਰ ਦੀ ਆਰਥਿਕ ਸਥਿਤੀ ਬਹੁਤ ਮਾੜੀ ਸੀ। ਉਨ੍ਹਾਂ ਦੇ ਸਿਰ ਕਰਜ਼ਾ ਵੀ ਸੀ, ਜਿਸਨੂੰ ਬੈਂਕ ਵਾਲੇ ਮੰਗ ਰਹੇ ਸਨ। ਆਰਥਿਕ ਤੰਗੀ ਦੀ ਪਰੇਸ਼ਾਨੀ ਵਿੱਚੋਂ ਹੀ ਉਨ੍ਹਾਂ ਆਪਣੀ ਜ਼ਿੰਦਗੀ ਖ਼ਤਮ ਕਰ ਲਈ।
ਕਿਸਾਨ ਆਗੂ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ (Government of Punjab) ਤੋਂ ਮੰਗ ਕੀਤੀ ਹੈ ਕਿ ਕਿਸਾਨ ਦਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਖ਼ਰਾਬ ਹੋਈ ਨਰਮੇ ਦੀ ਫ਼ਸਲ ਦਾ ਬਣਦਾ ਮੁਆਵਜਾ ਦੇ ਕੇ ਪੀੜਤ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ।
ਇਹ ਵੀ ਪੜ੍ਹੋ:-ਹਾਦਸੇ ਨੇ ਕਿਵੇਂ ਕੀਤੀ ਪੂਰੇ ਪਰਿਵਾਰ ਦੀ ਜ਼ਿੰਦਗੀ ਤਬਾਹ ? ਸੁਣੋ ਪੀੜਤ ਨੌਜਵਾਨ ਦੀ ਜ਼ੁਬਾਨੀ