ਮਾਨਸਾ:ਪੰਜਾਬ ਦਾ ਕਿਸਾਨ ਇੱਕ ਪਾਸੇ ਦਿੱਲੀ ਦੀਆਂ ਸੜਕਾਂ 'ਤੇ ਲੰਮੇ ਸਮੇਂ ਤੋਂ ਬੈਠਾ ਹੈ। ਦੂਜੇ ਪਾਸੇ ਸਰਕਾਰਾਂ ਤੋਂ ਦੁਖੀ ਕਿਸਾਨ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਮਾਨਸਾ ਦੇ ਪਿੰਡ ਭੁਪਾਲ ਖੁਰਦ (Village Bhupal Khurd) ਦੇ 45 ਸਾਲ ਦੇ ਕਿਸਾਨ ਅਮਰੀਕ ਸਿੰਘ (Farmer Amrik Singh) ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ (Toxic drugs) ਨਿਗਲ ਕੇ ਖੁਦਕੁਸ਼ੀ ਕਰ ਲਈ ਹੈ।
ਮ੍ਰਿਤਕ ਕਿਸਾਨ ਕੋਲ ਏਕੜ ਜ਼ਮੀਨ ਸੀ ਅਤੇ ਉਹ ਕਰੀਬ 5 ਲੱਖ ਦਾ ਕਰਜ਼ਦਾਰ ਸੀ। ਕਿਸਾਨ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਕਿਸਾਨ ਬਹੁਤ ਮਿਹਨਤੀ ਸੀ, ਪਰ ਵੱਧਦੇ ਕਰਜ਼ੇ ਕਾਰਨ ਉਹ ਲਗਾਤਾਰ ਪ੍ਰੇਸ਼ਾਨ ਰਹਿੰਦਾ ਸੀ ਅਤੇ ਇਸ ਸਮੱਸਿਆ ਦੇ ਕਾਰਨ ਉਸਨੇ ਜ਼ਹਿਰੀਲੀ ਦਵਾਈ (Toxic drugs) ਪੀ ਕੇ ਖੁਦਕੁਸ਼ੀ ਕਰ ਲਈ, ਉਸਨੇ ਪੰਜਾਬ ਸਰਕਾਰ ਤੋਂ ਮਰਨ ਵਾਲੇ ਕਿਸਾਨ ਦਾ ਸਾਰਾ ਕਰਜ਼ਾ ਮੁਆਫ਼ ਤੇ ਆਰਥਿਕ ਮਦਦ (Financial help) ਕਰਨ ਦੀ ਬੇਨਤੀ ਕੀਤੀ ਹੈ।
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ ਦੱਸ ਦਈਏ ਕਿ ਖੇਤੀ ਕਾਨੂੰਨਾਂ (Agricultural laws) ਕਾਰਨ ਪਹਿਲਾਂ ਹੀ ਮੁਸੀਬਤ ਵਿੱਚ ਫਸੇ ਸੂਬੇ ਦੇ ਕਿਸਾਨਾਂ ਨੂੰ ਹੁਣ ਇੱਕ ਹੋਰ ਮੁਸੀਬਤ ਨੇ ਘੇਰ ਲਿਆ ਹੈ। ਪੰਜਾਬ ਦੇ ਵੱਖ-ਵੱਖ ਥਾਵਾਂ ‘ਤੇ ਜਿੱਥੇ ਨਰਮੇ ਅਤੇ ਕਪਾਹ ਦੀ ਖੇਤੀ ਜ਼ਿਆਦਾ ਕੀਤੀ ਜਾਂਦੀ ਹੈ। ਉਸ ਉੱਪਰ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਹੈ। ਗੁਲਾਬੀ ਸੁੰਡੀ (Pink locust) ਦੇ ਹਮਲੇ ਦੇ ਕਾਰਨ ਕਿਸਾਨਾਂ ਨੂੰ ਚਿੰਤਾ ਸਤਾ ਲਗਾਉਣ ਲੱਗੀ ਹੈ। ਇਸ ਤੋਂ ਇਲਾਵਾਂ ਬਾਰਿਸ਼ ਕਰਕੇ ਹੀ ਕਿਸਾਨਾਂ ਦਾ ਬਹੁਤ ਜਿਆਦਾ ਨਕਸ਼ਾਨ ਹੋੋਇਆ ਹੈ। ਜਿਸ ਕਰਕੇ ਕਿਸਾਨਾਂ ਤੇ ਕੋਈ ਨਾ ਕੋਈ ਮੁਸਿਬਤ ਆਈ ਰਹਿੰਦੀ ਹੈ। ਸੋ ਦੇਸ਼ ਦੇ ਅੰਨਦਾਤਾ ਕਿਸਾਨ ਨੂੰ ਇਹਨਾਂ ਮਾਰਾਂ ਕਾਰਨ ਆਖਰੀ ਰਾਹ ਖੁਦਕੁਸ਼ੀ ਦਾ ਹੀ ਹੁੰਦਾ ਹੈ।
ਸੋ ਹੁਣ ਕੇਂਦਰ ਸਰਕਾਰ (Central Government) ਵੱਲੋਂ ਫ਼ਸਲਾਂ ਦੀ ਵਧਾਈ ਐਮਐਸਪੀ (MSP) ਨੂੰ ਕਿਸਾਨਾਂ ਨੇ ਰੱਦ ਕਰ ਦਿੱਤਾ ਹੈ। ਕਿਸਾਨਾਂ ਵੱਲੋਂ ਵਧਾਏ ਇਸ ਨਿਗੂਣੇ ਭਾਅ ਨੂੰ ਇੱਕ ਮਜ਼ਾਕ ਦੱਸਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਫ਼ਸਲਾਂ ਦੇ ਐਮਐਸਪੀ ਵਿੱਚ ਸਿਰਫ਼ 2 ਫ਼ੀਸਦੀ ਵਾਧਾ ਕੀਤਾ। ਜਦਕਿ ਖ਼ਰਚੇ 22 ਗੁਣਾ ਵੱਧ ਗਏ ਹਨ। ਪਿਛਲੇ ਲੰਬੇ ਸਮੇਂ ਤੋਂ ਖੇਤੀ ਲਾਗਤਾਂ ਡੀਜ਼ਲ, ਡੀਏਪੀ, ਯੂਰੀਆ, ਖਾਦ ਦੇ ਰੇਟ 15 ਤੋਂ 25 ਗੁਣਾ ਵੱਧ ਗਏ ਹਨ। ਸੋ ਇਸ ਕਰਕੇ ਕਿਸਾਨਾਂ ਤੇ ਬੱਦਲ ਮਡਰਾਏ ਹੀ ਰਹਿੰਦੇ ਹਨ।
ਇਹ ਵੀ ਪੜ੍ਹੋ:-ਫ਼ਸਲਾਂ ਦੇ ਵਧਾਏ ਐਮਐਸਪੀ ਨੂੰ ਕਿਸਾਨਾਂ ਨੇ ਦੱਸਿਆ ਮਜ਼ਾਕ