ਮਾਨਸਾ: ਦਿੱਲੀ ਹੱਦਾਂ ਉੱਤੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਪਿਛਲੇ 20 ਦਿਨਾਂ ਤੋਂ ਟਿਕਰੀ ਬਾਰਡਰ 'ਤੇ ਸੇਵਾ ਨਿਭਾ ਰਹੇ ਕਿਸਾਨ ਹਰਮੰਦਰ ਸਿੰਘ ਦੀ ਹੱਡ ਚੀਰਵੀਂ ਠੰਢ ਨਾਲ ਅੱਜ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦਾ ਨਾਂਅ ਹਰਮੰਦਰ ਸਿੰਘ ਹੈ ਤੇ ਉਨ੍ਹਾਂ ਦੀ ਉਮਰ 70 ਹੈ। ਹਰਮੰਦਰ ਮਾਨਸਾ ਦੇ ਪਿੰਡ ਲਖਮੀਰਵਾਲਾ ਦਾ ਰਹਿਣ ਵਾਲਾ ਸੀ।
ਕਿਸਾਨ ਅੰਦੋਲਨ: ਠੰਢ ਲੱਗਣ ਨਾਲ ਮਾਨਸਾ ਦੇ ਕਿਸਾਨ ਦੀ ਹੋਈ ਮੌਤ - ਠੰਢ ਲੱਗਣ ਕਾਰਨ ਮੌਤ
ਦਿੱਲੀ ਹੱਦ ਉੱਤੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਪਿਛਲੇ 20 ਦਿਨਾਂ ਤੋਂ ਟਿਕਰੀ ਬਾਰਡਰ 'ਤੇ ਸੇਵਾ ਨਿਭਾ ਰਹੇ ਕਿਸਾਨ ਹਰਮੰਦਰ ਸਿੰਘ ਦੀ ਹੱਡ ਚੀਰਵੀਂ ਠੰਢ ਨਾਲ ਅੱਜ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦਾ ਨਾਂਅ ਹਰਮੰਦਰ ਸਿੰਘ ਹੈ ਤੇ ਉਨ੍ਹਾਂ ਦੀ ਉਮਰ 70 ਹੈ। ਹਰਮੰਦਰ ਮਾਨਸਾ ਦੇ ਪਿੰਡ ਲਖਮੀਰਵਾਲਾ ਦਾ ਰਹਿਣ ਵਾਲਾ ਸੀ।
ਦੱਸ ਦੇਈਏ ਕਿ ਹਰਮੰਦਰ ਸਿੰਘ ਨੂੰ ਠੰਢ ਲੱਗਣ ਨਾਲ ਸਿਹਤ ਖ਼ਰਾਬ ਹੋ ਗਈ ਸੀ, ਜਿਸ ਤੋਂ ਉਨ੍ਹਾਂ ਨੂੰ ਕੱਲ ਉਨ੍ਹਾਂ ਦੇ ਪਿੰਡ ਲਖਮੀਰਵਾਲਾ ਲਿਆਂਦਾ ਗਿਆ ਤੇ ਉਨ੍ਹਾਂ ਨੂੰ ਇੱਥੋਂ ਦੇ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕ ਕਿਸਾਨ ਡੇਢ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਉਸ ਉੱਤੇ 10 ਲੱਖ ਰੁਪਏ ਦਾ ਕਰਜ਼ਾ ਸੀ।
ਬੀਕੇਯੂ ਉਗਰਾਹਾਂ ਦੇ ਕਿਸਾਨ ਆਗੂ ਉੱਤਮ ਸਿੰਘ ਨੇ ਕਿਹਾ ਕਿ ਇਹ ਕਿਸਾਨ ਦਿੱਲੀ ਵਿਖੇ ਪਿਛਲੇ 20 ਦਿਨਾਂ ਤੋਂ ਸੇਵਾ ਨਿਭਾ ਰਿਹਾ ਸੀ ਅਤੇ ਪਿਛਲੇ ਦਿਨੀਂ ਠੰਢ ਲੱਗਣ ਕਾਰਨ ਬਿਮਾਰ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬੀਤੇ ਕੱਲ ਪਿੰਡ ਲਿਆਂਦਾ ਗਿਆ ਸੀ ਅਤੇ ਉਸ ਦੀ ਠੰਢ ਲੱਗਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਸਰਕਾਰ ਤੋਂ ਉਕਤ ਕਿਸਾਨ ਦੇ ਪਰਿਵਾਰ ਦੀ ਆਰਥਿਕ ਮਦਦ ਅਤੇ ਕਰਜ਼ ਮਾਫ ਕਰਨ ਦੀ ਮੰਗ ਕੀਤੀ ਹੈ।