ਮਾਨਸਾ: ਮਦਰ ਡੇ ਉੱਤੇ ਸਿਵਲ ਹਸਪਤਾਲ ਦੀ ਸਫਾਈ ਸੇਵਕ ਬਲਬੀਰ ਕੌਰ ਦੀ ਮੌਤ ਹੋ ਗਈ। ਬਲਬੀਰ ਕੌਰ ਦੇ ਪਤੀ ਪਹਿਲਾਂ ਹੀ ਇਸ ਦੁਨੀਆ ਤੋਂ ਰੁਸਤਖ ਹੋ ਚੁੱਕਿਆ ਹੈ ਹੁਣ ਪਿੱਛੇ ਉਨ੍ਹਾਂ ਦੇ ਦੋ ਬੱਚੇ ਰਹੇ ਗਏ ਹਨ ਜਿਸ ਕਰਕੇ ਉਨਾਂ ਦਾ ਪਾਲਣ ਪੋਸ਼ਣ ਕਰਨਾ ਮੁਸ਼ਕਿਲ ਹੋ ਗਿਆ ਹੈ। ਬਲਬੀਰ ਕੌਰ ਸਿਵਲ ਹਸਪਤਾਲ ਵਿੱਚ ਸਫਾਈ ਸੇਵਿਕਾ ਦਾ ਕੰਮ ਕਰਦੀ ਸੀ ਪਿਛਲੇ ਕੁੱਝ ਦਿਨਾਂ ਤੋਂ ਕਰੋਨਾ ਮਹਾਮਾਰੀ ਵਿੱਚ ਇਹ ਦੂਜੀ ਮੌਤ ਹੈ। ਇੱਕ ਪਾਸੇ ਜਿੱਥੇ ਮਦਰ ਡੇ ਦੇ ਮੌਕੇ ਉੱਤੇ ਬੱਚੇ ਆਪਣੀ ਮਾਤਾ ਦਾ ਅਸ਼ੀਰਵਾਦ ਲੈ ਰਹੇ ਸਨ ਤਾਂ ਉੱਥੇ ਹੀ ਦੋ ਬੱਚਿਆਂ ਦੀ ਮਾਂ ਬਲਬੀਰ ਕੌਰ ਸਰਕਾਰੀ ਪ੍ਰਬੰਧਾਂ ਦੀ ਅਨਦੇਖੀ ਦੇ ਚਲਦੇ ਆਪਣੀ ਜਾਨ ਦੇ ਗਈ ਬਲਬੀਰ ਕੌਰ ਦੀ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਦੋ ਬੱਚਿਆਂ ਦੀ ਜਿੰਮੇਵਾਰੀ ਉਹ ਆਪਣੇ ਆਪ ਉਠਾ ਰਹੀ ਸੀ ।ਸਰਕਾਰੀ ਹਸਪਤਾਲ ਦੇ ਕਰਮਚਾਰੀਆਂ ਨੇ ਦੱਸਿਆ ਕਿ ਹਸਪਤਾਲ ਪਰਬੰਧਨ ਉਨ੍ਹਾਂ ਨੂੰ ਦਸਤਾਨੇ ਤੱਕ ਨਹੀਂ ਦਿੰਦਾ ਜਿਸਦੇ ਚਲਦੇ ਉਹ ਆਪਣੀ ਜਾਨ ਖਤਰੇ ਵਿੱਚ ਪਾਕੇ ਡਿਊਟੀ ਕਰਦੇ ਹਨ। ਉਨ੍ਹਾਂ ਨੇ ਸਿਹਤ ਵਿਭਾਗ ਤੋਂ ਬਲਬੀਰ ਕੌਰ ਦੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਆਰਥਿਕ ਮਦਦ ਦੀ ਮੰਗ ਕੀਤੀ ਹੈ ਦੂਜੇ ਪਾਸੇ ਸਿਹਤ ਵਿਭਾਗ ਵੱਡੇ - ਵੱਡੇ ਦਾਅਵੇ ਕਰ ਰਿਹਾ ਹੈ ਕਿ ਹਸਪਤਾਲਾਂ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਹਰ ਉਹ ਸਾਮਾਨ ਉਪਲੱਬਧ ਕਰਵਾਇਆ ਜਾ ਰਿਹਾ ਹੈ ਜੋ ਕਰੋਨਾ ਮਹਾਮਾਰੀ ਵਿੱਚ ਜ਼ਰੂਰਤ ਪੈਂਦੀ ਹੈ ਲੇਕਿਨ ਇੱਥੇ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਸਰਕਾਰੀ ਹਸਪਤਾਲ ਮਾਨਸਾ ਵਿੱਚ ਇਸ ਤੋਂ ਪਹਿਲਾਂ ਵੀ ਇੱਕ ਸਫਾਈ ਸੇਵਕ ਦੀ ਮੌਤ ਹੋ ਚੁੱਕੀ ਹੈ
ਸਿਵਲ ਹਸਪਤਾਲ ਵਿੱਚ ਸਫ਼ਾਈ ਸੇਵਕ ਦੀ ਮੌਤ,ਸਟਾਫ਼ ਵਲੋਂ ਮੁਆਵਜੇ ਦੀ ਮੰਗ - ਮੁਆਵਜੇ ਦੀ ਮੰਗ
ਪਿਛਲੇ ਦਿਨੀਂ ਮਦਰ ਡੇਅ ਦੇ ਮੌਕੇ ਸਿਵਲ ਹਸਪਤਾਲ ਦੇ ਵਿੱਚ ਸਫਾਈ ਸੇਵਕ ਦੇ ਮੌਤ ਹੋਣ ਦੇ ਕਾਰਨ ਪਰਿਵਾਰ ਤੇ ਰਿਸਤੇਦਾਰਾਂ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।ਓਧਰ ਹਸਪਤਾਲ ਦੇ ਸਟਾਫ ਵਲੋਂ ਸਰਕਾਰ ਤੋਂ ਪਰਿਵਾਰ ਦੇ ਲਈ ਮੁਆਵਜੇ ਦੀ ਮੰਗ ਕੀਤੀ ਹੈ।

ਸਿਵਲ ਹਸਪਤਾਲ ਵਿੱਚ ਸਫ਼ਾਈ ਸੇਵਕ ਦੀ ਮੌਤ,ਸਟਾਫ਼ ਵਲੋਂ ਮੁਆਵਜੇ ਦੀ ਮੰਗ
ਸਿਵਲ ਹਸਪਤਾਲ ਵਿੱਚ ਸਫ਼ਾਈ ਸੇਵਕ ਦੀ ਮੌਤ,ਸਟਾਫ਼ ਵਲੋਂ ਮੁਆਵਜੇ ਦੀ ਮੰਗ
ਦੂਜੇ ਪਾਸੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਇਹ ਕਹਿਕੇ ਪੱਲਾ ਝਾੜ ਲਿਆ ਕਿ ਜਦੋਂ ਉਨ੍ਹਾਂ ਦੇ ਕੋਲ ਬਲਬੀਰ ਕੌਰ ਜੋ ਹਸਪਤਾਲ ਵਿੱਚ ਹੀ ਸਫਾਈ ਸੇਵਕ ਆਈ ਤਾਂ ਉਹ ਡੈਡ ਸੀ ਲੇਕਿਨ ਡਾਕਟਰ ਨੇ ਦੱਸਿਆ ਹੈ ਕਿ ਜਦੋਂ ਉਸਦੀ ਮੌਤ ਹੋਈ ਹੈ ਤਾਂ ਉਹ ਹਸਪਤਾਲ ਵਿੱਚ ਡਿਊਟੀ ਉੱਤੇ ਤੈਨਾਤ ਸੀ ਡਿਊਟੀ ਦੇ ਦੌਰਾਨ ਹੀ ਉਸਦੀ ਮੌਤ ਹੋਈ ਹੈ
ਇਹ ਵੀ ਪੜੋ:ਚੋਣਾਂ ਤੇ ਕੁੰਭ ਮੇਲੇ ‘ਚ ਕੋਰੋਨਾ ਪ੍ਰੋਟੋਕੋਲ ਦੀ ਉਲੰਘਣਾ ਦੇ ਇਲਜ਼ਾਮ, SC 'ਚ ਅੱਜ ਅਹਿਮ ਸੁਣਵਾਈ