ਪੰਜਾਬ

punjab

ETV Bharat / state

ਗੋਲੀ ਲੱਗਣ ਨਾਲ ਸੀਆਰਪੀਐੱਫ਼ ਜਵਾਨ ਦੀ ਮੌਤ

ਸੀਆਰਪੀਐੱਫ਼ ਵਿੱਚ ਤਾਇਨਾਤ ਪਿੰਡ ਆਹਲੂਪੁਰ ਦੇ 27 ਸਾਲਾ ਫ਼ੌਜੀ ਬੂਟਾ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਦੀ ਜਾਣਕਾਰੀ ਮਿਲੀ ਹੈ।

ਫ਼ੋਟੋ

By

Published : Jun 4, 2019, 8:54 PM IST

ਮਾਨਸਾ: ਸੀਆਰਪੀਐੱਫ਼ 'ਚ ਤਾਇਨਾਤ ਪਿੰਡ ਆਹਲੂਪੁਰ ਦੇ27 ਸਾਲਾ ਨੌਜਵਾਨ ਬੂਟਾ ਸਿੰਘ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਬੂਟਾ ਸਿੰਘ ਦੀ ਲਾਸ਼ ਕੱਲ੍ਹ ਉਨ੍ਹਾਂ ਦੇ ਪਿੰਡ ਪਹੁੰਚਾਈ ਜਾਵੇਗੀ।

ਨੌਜਵਾਨ ਬੂਟਾ ਸਿੰਘ ਸੰਬਲਪੁਰ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜੱਜੂਮਾਰਾ ਕੈਂਪ (ਉੜੀਸਾ ) ਵਿੱਚ ਤਾਇਨਾਤ ਸੀ ਜਿੱਥੇ ਉਸ ਦੇ ਸਿਰ ਵਿੱਚ ਗੋਲੀ ਲੱਗਣ ਕਾਰਨ ਮੌਤ ਹੋਣ ਦੀ ਸੂਚਨਾ ਮਿਲੀ ਹੈ। ਬੂਟਾ ਸਿੰਘ ਸਾਲ 2017 ਵਿੱਚ ਸੀਆਰਪੀਐੱਫ਼ ਵਿੱਚ ਭਰਤੀ ਹੋਇਆ ਸੀ।

ਜਾਣਕਾਰੀ ਮੁਤਾਬਕ ਕੈਂਪ ਵਿੱਚ ਬੂਟਾ ਸਿੰਘ ਦੇ ਮ੍ਰਿਤਕ ਦੇਹ ਕੋਲ ਇੱਕ ਰਾਈਫ਼ਲ, ਮੋਬਾਈਲ ਫ਼ੋਨ ਤੇ ਫ਼ਾਇਰ ਕੀਤੇ ਹੋਏ 3 ਰਾਊਂਡ ਬਰਾਮਦ ਹੋਏ ਹਨ।

ABOUT THE AUTHOR

...view details