ਮਾਨਸਾ: ਜ਼ਿਲ੍ਹੇ ਵਿੱਚ ਫ਼ਸਲਾਂ ਦੀ ਤਬਾਹੀ ਹੋਣ ਤੋਂ ਬਾਅਦ ਕੋਈ ਹੱਲ ਨਾ ਨਿਕਲਦਾ ਵੇਖ ਕਿਸਾਨਾਂ ਨੇ ਇਨ੍ਹਾਂ ਨੂੰ ਵਾਹ ਦਿੱਤਾ ਹੈ। ਬੇਸ਼ੱਕ ਸਰਕਾਰ ਨੇ ਫ਼ਸਲਾਂ ਦੀ ਗਿਰਦਾਵਰੀ ਕਰਵਾਉਣ ਅਤੇ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ ਪਰ ਹੁਣ ਤੱਕ ਪੀੜਤ ਕਿਸਾਨਾਂ ਦੇ ਕੋਲ ਕੋਈ ਵੀ ਅਧਿਕਾਰੀ ਜਾਇਜ਼ਾ ਲੈਣ ਨਹੀਂ ਪਹੁੰਚਿਆ ਜਿਸ ਤੋਂ ਨਾਰਾਜ਼ ਕਿਸਾਨਾਂ ਨੇ ਮਾਨਸਾ ਵਿਖੇ ਆਪਣੇ ਨਰਮੇ ਦੀ ਫ਼ਸਲ ਆਪਣੇ ਹੱਥਾਂ ਨਾਲ ਵਾਹ ਦਿੱਤੀ ਹੈ, ਤਾਂ ਕਿ ਕੋਈ ਹੋਰ ਫ਼ਸਲ ਲਗਾਈ ਜਾ ਸਕੇ।
ਮਾਨਸਾ ਦੇ ਪਿੰਡ ਲੱਲੂਆਣਾ ਦੇ ਕਿਸਾਨ ਨੇ ਦੱਸਿਆ ਕਿ ਉਸ ਦੀ 4 ਏਕੜ ਦੀ ਜ਼ਮੀਨ 'ਤੇ ਲੱਗੀ ਇਹ ਫ਼ਸਲ ਮੀਂਹ ਕਾਰਨ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ। ਇਸ ਬਰਬਾਦੀ ਨਾਲ ਹੀ ਉਨ੍ਹਾਂ ਦੇ ਸੁਪਨੇ ਦੇ ਵੀ ਟੁੱਟ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਿਰਾਏ 'ਤੇ ਵਾਹਨ ਲੈ ਕੇ ਉਨ੍ਹਾਂ ਨੇ ਆਪਣੀ ਨਰਮੇ ਦੀ ਫ਼ਸਲ ਆਪਣੇ ਹੱਥਾਂ ਨਾਲ ਵਾਹ ਦਿੱਤੀ, ਕਿਉਂਕਿ ਉਸ ਵਿੱਚ ਪਾਣੀ ਜ਼ਿਆਦਾ ਭਰ ਚੁੱਕਾ ਸੀ ਜਿਸ ਕਾਰਨ ਨਰਮੇ ਦੀ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ: ਟੋਲ ਪਲਾਜ਼ਾ 'ਤੇ ਕਾਰ 'ਚ ਲੱਗੀ ਅੱਗ