ਮਾਨਸਾ:ਪੰਜਾਬ ਦੀ ਪੁਲਿਸ (Punjab Police) ਅਕਸਰ ਹੀ ਚਰਚਾ ਵਿੱਚ ਰਹਿੰਦੀ ਹੈ। ਪਰ ਕੁੱਝ ਕੁ ਮੁਲਾਜ਼ਮਾਂ ਨੇ ਪੰਜਾਬ ਪੁਲਿਸ (Punjab Police) ਦਾ ਨਾਂ ਵੀ ਸਮਾਜ ਸੇਵਾ ਦੇ ਕੰਮਾਂ ਵਿੱਚ ਚਮਕਾਇਆ ਹੈ। ਅਜਿਹਾ ਹੀ ਮਾਮਲਾ ਪੁਲਿਸ ਦੀ ਧੱਕੇਸ਼ਾਹੀਆਂ ਦੇ ਖਿਲਾਫ਼ ਬੁਢਲਾਡਾ ਵਿਖੇ ਸੀਪੀਆਈ (CPI) ਵੱਲੋਂ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਦੀ ਅਗਵਾਈ ਦੇ ਵਿੱਚ ਬੁਢਲਾਡਾ ਥਾਣੇ ਦਾ ਘਿਰਾਓ ਕਰਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਕਾਮਰੇਡ ਹਰਦੇਵ ਅਰਸ਼ੀ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੀ ਸਵਾਲੀਆ ਨਿਸ਼ਾਨ ਉਠਾਏ ਹਨ।
ਈਟੀਵੀ ਭਾਰਤ ਦੇ ਨਾਲ ਗੱਲਬਾਤ ਕਰਦਿਆਂ ਕਾਮਰੇਡ ਹਰਦੇਵ ਅਰਸ਼ੀ ਅਤੇ ਕਾਮਰੇਡ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਪੰਜਾਬ ਭਰ ਦੇ ਵਿੱਚ ਪੁਲਿਸ ਵੱਲੋਂ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਖ਼ਿਲਾਫ਼ ਸੀਪੀਆਈ (CPI) ਵੱਲੋਂ ਲਾਲ ਝੰਡੇ ਦੀ ਅਗਵਾਈ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀਆਂ ਵਧੀਕੀਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਕੇਸ ਹਨ, ਜੋ ਕਿ ਇਨਸਾਫ਼ ਦੇ ਕਾਰਨ ਲਟਕ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਦੀ ਮਾਨਸਿਕਤਾ ਘੱਟ ਹੋ ਗਈ ਹੈ। ਇਸ ਤੋਂ ਇਲਾਵਾਂ ਪੰਜਾਬ ਵਿੱਚ ਜੋ ਨਸ਼ੇ ਵਿੱਕ ਰਹੇ ਹਨ। ਉਸ ਲਈ ਵੀ ਪੰਜਾਬ ਪੁਲਿਸ ਜਿੰਮੇਵਾਰ ਹੈ। ਜੇਕਰ ਪੁਲਿਸ ਨੂੰ ਕੋਈ ਵੀ ਵਿਅਕਤੀ ਨਸ਼ੇ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਪੁਲਿਸ ਉਲਟਾ ਕਾਰਵਾਈ ਕਰ ਦੀ ਵਜਾਏ ਨਸ਼ਾ ਤਸ਼ਕਰਾਂ ਨੂੰ ਸੁਚੇਤ ਕਰ ਦਿੰਦੀ ਹੈ। ਪਰ ਉਨ੍ਹਾਂ ਵੱਲੋਂ ਲੋਕਾਂ ਨੂੰ ਇਨਸਾਫ਼ ਦਬਾਉਣ ਦੇ ਲਈ ਹੀ ਬੁਢਲਾਡਾ ਥਾਣੇ ( Budhlada police station)ਦਾ ਘਿਰਾਓ ਕੀਤਾ ਹੈ। ਜੇਕਰ ਪੁਲਿਸ ਵੱਲੋਂ ਇਨਸਾਫ਼ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਲ੍ਹਾ ਪੱਧਰ 'ਤੇ ਵੀ ਪੁਲਿਸ ਪ੍ਰਸ਼ਾਸਨ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇਗੀ।