ਮਾਨਸਾ: ਕੋਵਿਡ 19 ਦੀ ਮਹਾਂਮਾਰੀ ਤੋਂ ਬਚਾਅ ਸਬੰਧੀ 16 ਜਨਵਰੀ 2021 ਨੂੰ ਸੁ਼ਰੂ ਹੋਈ ਕੋਵੀਸ਼ੀਲਡ ਵੈਕਸੀਨ ਤਹਿਤ ਹੁਣ ਤੱਕ ਮਾਨਸਾ ਜਿ਼ਲ੍ਹੇ ਵਿੱਚ 4916 ਵਿਅਕਤੀਆਂ ਦੇ ਵੈਕਸੀਨ ਲੱਗ ਚੁੱਕੀ ਹੈ। ਇਸੇ ਲੜੀ ਤਹਿਤ ਹਲਕਾ ਵਿਧਾਇਕ ਮਾਨਸਾ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕੋਵੀਸ਼ੀਲਡ ਦੀ ਪਹਿਲੀ ਡੋਜ਼ ਲਗਵਾਈ। ਉਨ੍ਹਾਂ ਨੇ ਵੈਕਸੀਨ ਲਗਵਾਉਣ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਵੀਸ਼ੀਲਡ ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਵੈਕਸੀਨ ਹੈ। ਵੈਕਸੀਨ ਹੋਣ ਤੋਂ ਬਾਅਦ ਹੀ ਇਸ ਭਿਆਨਕ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਵੱਧ ਤੋਂ ਵੱਧ ਵੈਕਸੀਨ ਲਗਵਾਈ ਜਾਵੇ।
4916 ਲਾਭਪਾਤਰੀਆਂ ਦੇ ਕੋਵੀਸ਼ੀਲੀਡ ਵੈਕਸੀਨ ਲੱਗ ਚੁੱਕੀ ਹੈ- ਡਾਕਟਰ
ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਜਿਲ੍ਹਾ ਮਾਨਸਾ ਵਿੱਚ 15 ਮਾਰਚ 2021 ਤੱਕ 4916 ਲਾਭਪਾਤਰੀਆਂ ਦੇ ਕੋਵੀਸ਼ੀਲੀਡ ਵੈਕਸੀਨ ਲੱਗ ਚੁੱਕੀ ਹੈ। ਜਿਸ ਵਿੱਚ 1277 ਹੈਲਥਵਰਕਰਾਂ, 2074 ਫਰੰਟ ਲਾਈਨ ਵਰਕਰਾਂ, 1395 ਸੀਨੀਅਰ ਸਿਟੀਜਨਾਂ, 45 ਸਾਲ ਤੋਂ ਵੱਧ ਉਮਰ ਦੇ 150 ਵਿਅਕਤੀਆਂ ਅਤੇ 20 ਮਾਲ ਵਿਭਾਗ ਕਰਮਚਾਰੀ ਵੈਕਸੀਨ ਲਗਵਾ ਚੁੱਕੇ ਹਨ। ਇਸ ਵੈਕਸੀਨ ਤੋਂ ਬਾਅਦ ਸਾਰੇ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ।