ਮਾਨਸਾ: ਬੁਢਲਾਡਾ ਦੇ ਨਗਰ ਕੌਸਲ ਦੀ ਇੱਕ ਸੇਵਾਦਾਰ ਮੁਲਾਜ਼ਮ ਵੱਲੋਂ ਕੁਝ ਦਿਨ ਪਹਿਲਾਂ ਕੋਈ ਜਹਿਰੀਲੀ ਚੀਜ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼ ਦੇ ਮਾਮਲੇ 'ਚ ਪੀੜਤਾ ਦੇ ਬਿਆਨਾਂ 'ਤੇ ਪਲਿਸ ਥਾਣਾ ਸ਼ਹਿਰੀ ਵਲੋਂ ਕਾਰਵਾਈ ਕੀਤੀ ਗਈ। ਇਸ ਮੌਕੇ ਪੁਲਿਸ ਵਲੋਂ ਜਬਰ-ਜਨਾਹ, ਐੱਸ.ਸੀ ਐਕਟ ਤੇ ਹੋਰਨਾਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਦਿਆਂ ਕੌਂਸਲਰ ਪ੍ਰੇਮ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਵਲੋਂ ਕੌਂਸਲਰ ਨੂੰ ਅਦਾਲਤ 'ਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।
ਇਸ ਮੌਕੇ ਥਾਣਾ ਮੁਖੀ ਨੇ ਦੱਸਿਆ ਕਿ ਪਿਛਲੇ ਦਿਨ੍ਹੀ ਕੋਈ ਜਹਿਰੀਲੀ ਚੀਜ ਨਿਗਲਣ ਵਾਲੀ ਨਗਰ ਕੌਸਲ ਦੀ ਮਹਿਲਾ ਸੇਵਾਦਾਰ ਦੀ ਭੈਣ ਦੇ ਬਿਆਨਾਂ ‘ਤੇ ਸਬੰਧਤ ਕੌਸਲਰ ਖਿਲਾਫ਼ ਥਾਣਾ ਸ਼ਹਿਰੀ ਬੁਢਲਾਡਾ ਵਿਖੇ 11 ਜੂਨ ਨੂੰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਦਕਿ ਬਾਅਦ 'ਚ ਇਸ ਲੜਕੀ ਦੇ ਹੋਸ਼ 'ਚ ਆਉਣ 'ਤੇ ਉਸਦੇ ਬਿਆਨ ਲੈਣ ਉਪਰੰਤ ਇਸ ਮੁਕੱਦਮੇ 'ਚ ਜਬਰ ਜਨਾਹ ਤੇ ਉਸਦੀਆਂ ਤਸਵੀਰਾਂ ਵਾਇਰਲ ਕਰਨ ਸਬੰਧੀ ਧਾਰਵਾਂ 'ਚ ਵਾਧਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸੇ ਦਿਨ ਤੋਂ ਪੁਲਿਸ ਟੀਮਾਂ ਬਣਾ ਕੇ ਨਾਮਜਦ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਸੀ, ਜਿਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦਾ ਮੈਡੀਕਲ ਕਰਵਾਉਣ ਉਪਰੰਤ ਸਥਾਨਕ ਸਿਵਲ ਕੋਰਟ ਦੇ ਡਿਊਟੀ ਮੈਜਿਸਟ੍ਰੇਟ ਦੇ ਪੇਸ਼ ਕੀਤਾ ਗਿਆ, ਜਿਥੇ ਮਾਨਯੋਗ ਅਦਾਲਤ ਵੱਲੋਂ ਇੱਕ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ।