ਪੰਜਾਬ

punjab

ETV Bharat / state

ਪਹਿਲਾਂ ਮਸ਼ੀਨਾਂ ਤੇ ਹੁਣ ਕੋਰੋਨਾ ਦੀ ਹੈਂਡਲੂਮ 'ਤੇ ਮਾਰ - ਜੁਲਾਹੇ

ਭਾਰਤ ਜੋ ਕਿ ਲਘੂ ਉਦਯੋਗਾਂ ਦਾ ਘਰ ਹੈ। ਇਸ ਕੋਰੋਨਾ ਦੀ ਮਾਰ ਕਈ ਲਘੂ ਉਦਯੋਗਾਂ ਉੱਤੇ ਵੀ ਪਈ ਹੈ। ਪੇਸ਼ ਹੈ ਈਟੀਵੀ ਭਾਰਤ ਦੀ ਖ਼ਾਸ ਰਿਪੋਰਟ।

ਪਹਿਲਾਂ ਮਸ਼ੀਨਾਂ ਤੇ ਹੁਣ ਕੋਰੋਨਾ ਦੀ ਹੈਂਡਲੂਮ 'ਤੇ ਮਾਰ
ਪਹਿਲਾਂ ਮਸ਼ੀਨਾਂ ਤੇ ਹੁਣ ਕੋਰੋਨਾ ਦੀ ਹੈਂਡਲੂਮ 'ਤੇ ਮਾਰ

By

Published : Aug 25, 2020, 9:03 AM IST

ਮਾਨਸਾ: ਖੇਤੀਬਾੜੀ ਤੋਂ ਬਾਅਦ ਹੈਂਡਲੂਮ ਉਦਯੋਗ ਭਾਰਤ ਦਾ ਦੂਸਰਾ ਸਭ ਤੋਂ ਜ਼ਿਆਦਾ ਰੁਜ਼ਗਾਰ ਪੈਦਾ ਕਰਨ ਵਾਲਾ ਕਿੱਤਾ ਹੈ। ਜੋ ਕਿ ਪਹਿਲਾਂ ਤੋਂ ਹੀ ਮਸ਼ੀਨੀ ਯੁੱਗ ਦੀ ਮਾਰ ਹੇਠ ਦੱਬਿਆ ਹੋਇਆ ਸੀ, ਪਰ ਕੋਰੋਨਾ ਨੇ ਇਸ ਉੱਤੇ ਹੋਰ ਵੀ ਮਾਰ ਪਾਈ ਹੈ।

ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ ਲਗਭਗ 31.45 ਲੱਖ ਪਰਿਵਾਰ ਬੁਣਾਈ ਅਤੇ ਇਸ ਨਾਲ ਸਬੰਧਿਤ ਕੰਮਾਂ 'ਚ ਲੱਗੇ ਹੋਏ ਹਨ, ਜਿਨ੍ਹਾਂ ਵਿੱਚੋਂ 87% ਪੇਂਡੂ ਅਤੇ ਬਾਕੀ 13% ਸ਼ਹਿਰੀ ਖੇਤਰਾਂ ਵਿੱਚ ਹਨ।

ਵੇਖੋ ਵੀਡੀਓ।

ਮਸ਼ੀਨਾਂ ਕਰ ਕੇ ਕੁਆਲਟੀ ਵਿੱਚ ਆਈ ਕਮੀ

ਜੁਲਾਹਿਆਂ ਦਾ ਕਹਿਣਾ ਹੈ ਭਾਵੇਂ ਕਿ ਬਾਜ਼ਾਰ ਦੇ ਵਿੱਚ ਖੇਸ, ਦਰੀਆਂ, ਗਦੈਲੇ ਅਤੇ ਲੋਈਆਂ ਸਸਤੇ ਰੇਟਾਂ ਉੱਤੇ ਉਪਲੱਬਧ ਹਨ, ਪਰ ਮਸ਼ੀਨਾਂ ਰਾਹੀਂ ਬੁਣੇ ਜਾਣ ਕਰ ਕੇ ਉਨ੍ਹਾਂ ਦੀ ਕੁਆਲਿਟੀ ਵਿੱਚ ਕਾਫ਼ੀ ਕਮੀ ਆਈ ਹੈ।

ਸਰਕਾਰ ਨੇ ਨਹੀਂ ਫੜੀ ਬਾਂਹ

ਜੁਲਾਹਿਆਂ ਦਾ ਕਹਿਣਾ ਹੈ ਕਿ ਇਹ ਕੰਮ ਉਨ੍ਹਾਂ ਦੇ ਪੁਰਖਿਆਂ ਨੇ ਸ਼ੁਰੂ ਕੀਤਾ ਹੈ, ਪਰ ਸਮੇਂ ਦੀ ਤਕਨੀਕ ਮੁਤਾਬਕ ਉਨ੍ਹਾਂ ਦਾ ਇਹ ਕੰਮ ਬੰਦ ਹੋ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਨਹੀਂ ਦਿੱਤੀ ਗਈ।

ਜੁਲਾਹਿਆਂ ਦੀ ਸਰਕਾਰ ਤੋਂ ਮੰਗ

ਜੁਲਾਹਿਆਂ ਦੀ ਸਰਕਾਰ ਤੋਂ ਮੰਗ

ਮਾਨਸਾ ਦੇ ਇਨ੍ਹਾਂ ਜੁਲਾਹਿਆਂ ਦੀ ਸਰਕਾਰ ਤੋਂ ਮੰਗ ਹੈ ਕਿ ਉਨ੍ਹਾਂ ਦੇ ਬੰਦ ਪਏ ਕੰਮ ਨੂੰ ਦੁਬਾਰਾ ਸ਼ੁਰੂ ਕਰਨ ਵਿੱਚ ਮਦਦ ਕੀਤੀ ਜਾਵੇ। ਹੋਰ ਤਾਂ ਨੀ ਕੁੱਝ ਉਨ੍ਹਾਂ ਨੂੰ ਘੱਟ ਵਿਆਜ਼ ਉੱਤੇ ਲੋਨ ਹੀ ਮੁਹੱਈਆ ਕਰਵਾ ਦਿੱਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਵਿਹਲੇ ਫ਼ਿਰਦੇ ਨੌਜਵਾਨਾਂ ਨੂੰ ਕਰਨ ਲਈ ਕੰਮ ਵੀ ਮਿਲ ਜਾਵੇਗਾ।

ਖੱਡੀਆਂ ਨਾਲ ਬੁਣਾਈ ਜ਼ਿਆਦਾ ਕਾਰਗਾਰ ਸੀ

ਖੱਡੀਆਂ ਨਾਲ ਬੁਣਾਈ ਜ਼ਿਆਦਾ ਕਾਰਗਾਰ ਸੀ

ਮਾਨਸਾ ਸ਼ਹਿਰ ਵਿੱਚ ਪਿਛਲੇ 25 ਸਾਲਾਂ ਤੋਂ ਹੈਂਡਲੂਮ ਦਾ ਕੰਮ ਕਰਨ ਵਾਲੇ ਭੂਸ਼ਣ ਕੁਮਾਰ ਦਾ ਕਹਿਣਾ ਹੈ ਕਿ ਜੋ ਪਹਿਲਾਂ ਦੇ ਸਮੇਂ ਵਿੱਚ ਹੈਂਡਲੂਮ ਦੀਆਂ ਵਸਤੂਆਂ ਸਨ ਉਹ ਖੱਡੀਆਂ ਉੱਤੇ ਬੁਣੀਆਂ ਜਾਂਦੀਆਂ ਸਨ, ਜਿਸ ਕਰ ਕੇ ਉਨ੍ਹਾਂ ਦੀ ਕੁਆਲਿਟੀ ਬਹੁਤ ਹੀ ਵਧੀਆ ਹੁੰਦੀ ਸੀ। ਬੇਸ਼ੱਕ ਮਸ਼ੀਨਾਂ ਨੇ ਕੰਮ ਨੂੰ ਸੌਖਾ ਕਰ ਦਿੱਤਾ ਹੈ। ਪਰ ਲੋਕ ਖ਼ਰਚਿਆਂ ਨੂੰ ਘਟਾਉਣ ਦੇ ਚੱਕਰ ਦੇ ਵਿੱਚ ਕੁਆਲਿਟੀ ਨਾਲ ਹੀ ਸਮਝੌਤਾ ਕਰਨ ਲੱਗ ਪਏ ਹਨ। ਭਾਰਤੀ ਸਰਕਾਰ ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਕੁੱਲ ਜੁਲਾਹਿਆਂ ਵਿੱਚੋਂ ਉੱਤਰ-ਪੂਰਬੀ ਭਾਰਤ ਦਾ 49.8% ਹਿੱਸਾ ਹੈ।

ਸਵਦੇਸ਼ੀ ਅਪਣਾਓ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਵਦੇਸ਼ੀ ਅਪਣਾਓ ਦਾ ਹੋਕਾ ਦਿੱਤਾ ਗਿਆ ਹੈ, ਪਰ ਇਨ੍ਹਾਂ ਜੁਲਾਹਿਆਂ ਦੀ ਹਾਲਤ ਨੂੰ ਦੇਖ ਕੇ ਤਾਂ ਕੁੱਝ ਹੋਰ ਹੀ ਸਾਬਿਤ ਹੋ ਰਿਹਾ ਹੈ।

ABOUT THE AUTHOR

...view details