ਮਾਨਸਾ:ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਜਿੱਥੇ ਪੂਰੇ ਵਿਸ਼ਵ ’ਚ ਫੈਲਿਆ ਉੱਥੇ ਹੀ ਪੰਜਾਬ ’ਚ ਵੀ ਕਰੋਨਾ ਦੀ ਦੂਜੀ ਲਹਿਰ ਤੇਜ਼ੀ ਨਾਲ ਵਧ ਰਹੀ ਹੈ। ਮਾਨਸਾ ਸ਼ਹਿਰ ਵਿੱਚ ਕੋਰੋਨਾ ਦੇ ਪ੍ਰਕੋਪ ਤੋਂ ਬਾਅਦ ਹੁਣ ਪਿੰਡਾਂ ਵਿੱਚ ਵੀ ਕੋਰੋਨਾ ਮਹਾਂਮਾਰੀ ਨੇ ਦਸਤਕ ਦੇ ਦਿੱਤੀ ਹੈ। ਜਿਸ ਦੇ ਤਹਿਤ ਪਿੰਡਾਂ ’ਚ ਕੋਰੋਨਾ ਮਹਾਂਮਾਰੀ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਲਗਾਤਾਰ ਪਿੰਡਾਂ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਮੌਤਾਂ ਹੋ ਰਹੀਆਂ ਹਨ।
ਇਸਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਪੰਚਾਂ ਨੂੰ ਸੈਲਫ ਲੌਕਡਾਊਨ ਦੀ ਅਪੀਲ ਕੀਤੀ ਗਈ ਸੀ ਉਸੇ ਲੜੀ ਤਹਿਤ ਪਿੰਡ ਬੁਰਜ ਢਿੱਲਵਾਂ ਵਿੱਚ ਸਰਪੰਚ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਠੀਕਰੀ ਪਹਿਰਾ ਲਗਾ ਕੇ ਆਉਣ ਜਾਣ ਵਾਲਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਲੁਧਿਆਣਾ ਵਿਖੇ ਸਥਾਪਿਤ ਕੀਤਾ ਗਿਆ ਨਵਾਂ ਕੋਵਿਡ ਕੰਟਰੋਲ ਰੂਮ, ਇੰਝ ਕਰੋ ਸੰਪਰਕ
‘ਨੈਗੇਟਿਵ ਰਿਪੋਰਟ ਦਿਖਾ ਮਿਲੇਗੀ ਐਂਟਰੀ’
ਪਿੰਡ ਦੇ ਸਰਪੰਚ ਜਗਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਰੋਜ਼ਾਨਾ ਪਿੰਡਾਂ ਵਿੱਚ ਕੋਰੋਨਾ ਮਹਾਂਮਾਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਸਾਡੇ ਪਿੰਡ ਵਿੱਚ ਵੀ ਕੋਰੋਨਾ ਨਾਲ 15 ਤੋਂ 20 ਨਵੇਂ ਮਾਮਲੇ ਆਏ ਹਨ ਜਿਸ ਕਰਕੇ ਸਾਨੂੰ ਪਿੰਡ ਵਿੱਚ ਸੈੱਲਫ ਲੌਕਡਾਊਨ ਲਗਾਉਣਾ ਪਿਆ। ਹੁਣ ਅਸੀਂ ਆਉਣ ਜਾਣ ਵਾਲਿਆਂ ਦੀ ਰਜਿਸਟਰ ਉਪਰ ਐਂਟਰੀ ਕਰਕੇ ਉਹਨਾਂ ਦੀ ਰਿਪੋਰਟਾਂ ਦੀ ਚੈਕਿੰਗ ਤੋਂ ਬਾਅਦ ਹੀ ਪਿੰਡ ਵਿੱਚ ਐਂਟਰੀ ਕਰਨ ਦਿੱਤੀ ਜਾ ਰਹੀ ਹੈ।