ਪੰਜਾਬ

punjab

ETV Bharat / state

ਕੋਰੋਨਾ ਨੇ ਖੁੰਡੇ ਕੀਤੇ ਕੰਬਾਇਨਾਂ ਦੇ ਦੰਦੇ, ਕਿਸਾਨਾਂ ਨੂੰ ਸਤਾ ਰਹੀ ਹੈ ਵਾਢੀ ਦੀ ਚਿੰਤਾ - bku ugraha

ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਭਰ ਵਿੱਚ ਲੱਗੇ ਕਰਫ਼ਿਊ ਦੇ ਚੱਲਦਿਆਂ ਬੇਸ਼ੱਕ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ। ਕਣਕ ਦੀ ਵਾਢੀ ਲਈ ਇਸ ਵਾਰ ਕੋਰੋਨਾ ਵਾਇਰਸ ਦੇ ਪਰਛਾਵੇਂ ਹੇਠ ਹੋਵੇਗੀ ਬੇਸ਼ੱਕ ਸਰਕਾਰ ਵੱਲੋਂ ਕਿਸਾਨਾਂ ਨੂੰ ਵਾਢੀ ਕਰਨ ਦੇ ਹੁਕਮ ਦਿੱਤੇ ਗਏ ਹਨ ਪਰ ਅਜੇ ਤੱਕ ਵਾਢੀ ਲਈ ਕੰਬਾਇਨਾਂ ਨਾ ਤਿਆਰ ਹੋਣ ਕਾਰਨ ਕਿਸਾਨ ਚਿੰਤਾਂ ਵਿੱਚ ਹਨ। ਕੰਬਾਇਨਾਂ ਨੂੰ ਹਰ ਸੀਜ਼ਨ ਤੋਂ ਬਾਅਦ ਮੁਰੰਮਤ ਦੀ ਲੋੜ ਹੁੰਦੀ ਹੈ ਪਰ ਕਰਫਿਊ ਕਾਰਨ ਇਹ ਮੁਰੰਮਤ ਨਹੀਂ ਹੋ ਪਾ ਰਹੀ।

ਕੋਰੋਨਾ ਨੇ ਖੁੰਡੇ ਕੀਤੇ ਕੰਬਾਇਨਾਂ ਦੇ ਦੰਦੇ, ਕਿਸਾਨਾਂ ਨੂੰ ਸਤਾ ਰਹੀ ਹੈ ਵਾਢੀ ਦੀ ਚਿੰਤਾ
ਕੋਰੋਨਾ ਨੇ ਖੁੰਡੇ ਕੀਤੇ ਕੰਬਾਇਨਾਂ ਦੇ ਦੰਦੇ, ਕਿਸਾਨਾਂ ਨੂੰ ਸਤਾ ਰਹੀ ਹੈ ਵਾਢੀ ਦੀ ਚਿੰਤਾ

By

Published : Apr 12, 2020, 8:51 PM IST

ਮਾਨਸਾ : ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਭਰ ਵਿੱਚ ਲੱਗੇ ਕਰਫ਼ਿਊ ਦੇ ਚੱਲਦਿਆਂ ਬੇਸ਼ੱਕ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ। ਕਣਕ ਦੀ ਵਾਢੀ ਲਈ ਇਸ ਵਾਰ ਕੋਰੋਨਾ ਵਾਇਰਸ ਦੇ ਪਰਛਾਵੇਂ ਹੇਠ ਹੋਵੇਗੀ ਬੇਸ਼ੱਕ ਸਰਕਾਰ ਵੱਲੋਂ ਕਿਸਾਨਾਂ ਨੂੰ ਵਾਢੀ ਕਰਨ ਦੇ ਹੁਕਮ ਦਿੱਤੇ ਗਏ ਹਨ ਪਰ ਅਜੇ ਤੱਕ ਵਾਢੀ ਲਈ ਕੰਬਾਇਨਾਂ ਨਾ ਤਿਆਰ ਹੋਣ ਕਾਰਨ ਕਿਸਾਨ ਚਿੰਤਾਂ ਵਿੱਚ ਹਨ। ਕੰਬਾਇਨਾਂ ਨੂੰ ਹਰ ਸੀਜ਼ਨ ਤੋਂ ਬਾਅਦ ਮੁਰੰਮਤ ਦੀ ਲੋੜ ਹੁੰਦੀ ਹੈ ਪਰ ਕਰਫਿਊ ਕਾਰਨ ਇਹ ਮੁਰੰਮਤ ਨਹੀਂ ਹੋ ਪਾ ਰਹੀ।

ਕੋਰੋਨਾ ਨੇ ਖੁੰਡੇ ਕੀਤੇ ਕੰਬਾਇਨਾਂ ਦੇ ਦੰਦੇ, ਕਿਸਾਨਾਂ ਨੂੰ ਸਤਾ ਰਹੀ ਹੈ ਵਾਢੀ ਦੀ ਚਿੰਤਾ

ਇਸੇ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਚਿੰਤਾਂ ਅਤੇ ਦੁਬਿਦਾਂ ਪਾਈ ਜਾ ਰਹੀ ਹੈ। ਹਕਿਸਾਨਾਂ ਦਾ ਕਹਿਣਾ ਕਿ ਉਨ੍ਹਾਂ ਦੀ ਕਣਕ ਦੀ ਫ਼ਸਲ ਆ ਚੁੱਕੀ ਹੈ ਪਰ ਅਜੇ ਤੱਕ ਮਸ਼ੀਨਾਂ ਤਿਆਰ ਨਹੀਂ ਹੋਈਆਂ ਅਤੇ ਨਾ ਹੀ ਮਸ਼ੀਨਾਂ ਦਾ ਕੋਈ ਸਪੇਅਰ ਪਾਰਟਸ ਮਿਲ ਰਿਹਾ ਹੈ ਤੇ ਕਿਸਾਨ ਅਜੇ ਤੱਕ ਵੀ ਚਿੰਤਾ ਝੋਨੇ ਕੇ ਉਹ ਕਿਸ ਤਰ੍ਹਾਂ ਕਣਕ ਦੀ ਕਟਾਈ ਕਰਨਗੇ।

ਫੋਟੋ

ਉੱਧਰ ਵਰਕਸ਼ਾਪ ਦਾ ਕੰਮ ਕਰਨ ਵਾਲੇ ਮਿਸਤਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਕਾਰਨ ਕੋਈ ਵੀ ਮਸ਼ੀਨ ਦੀ ਰਿਪੇਅਰ ਕਰਵਾਉਣ ਦੇ ਲਈ ਉਨ੍ਹਾਂ ਕੋਲ ਨਹੀਂ ਆ ਰਿਹਾ ਅਤੇ ਸਾਰੇ ਹੀ ਕੰਮ ਠੱਪ ਪਏ ਨੇ ਉਨ੍ਹਾਂ ਦੱਸਿਆ ਕਿ ਪਹਿਲਾਂ ਸੀਜ਼ਨ ਦੌਰਾਨ ਉਨ੍ਹਾਂ ਕੋਲ ਬਹੁਤ ਸਾਰਾ ਕੰਮ ਹੁੰਦਾ ਸੀ ਪਰ ਇਸ ਵਾਰ ਕਰੋਨਾ ਵਾਰਿਸ ਦੇ ਕਾਰਨ ਉਨ੍ਹਾਂ ਦਾ ਕੰਮ ਠੱਪ ਹੋ ਚੁੱਕਿਆ ।

ਫੋਟੋ

ਮਸ਼ੀਨ ਮਾਲਕ ਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਚੋਂ 17 ਤੋਂ 18 ਕਟਾਈ ਵਾਲੀਆਂ ਮਸ਼ੀਨਾਂ ਨੇ ਉਹ ਹਰ ਵਾਰ ਸੀਜ਼ਨ ਦੌਰਾਨ ਬਾਹਰਲੇ ਸੂਬਿਆਂ 'ਚ ਜਾਂਦੇ ਸਨ ਅਤੇ ਆਪਣੇ ਪਿੰਡ ਵਿੱਚ ਵੀ ਕਣਕ ਦੀ ਵਾਢੀ ਕਰਦੇ ਸਨ। ਇਸ ਵਾਰ ਕੋਰੋਨਾ ਵਾਰਿਸ ਦੇ ਕਾਰਨ ਉਨ੍ਹਾਂ ਨੇ ਅਜੇ ਤੱਕ ਨਾ ਤਾਂ ਮਸ਼ੀਨਾਂ ਦੀ ਰਿਪੇਅਰ ਕੀਤੀ ਹੈ ਉੱਥੇ ਹੀ ਜਿਵੇਂ ਉਨ੍ਹਾਂ ਦਾ ਸੀਜਨ ਠੱਪ ਹੋਇਆ ਹੈ। ਇਸੇ ਤਰ੍ਹਾਂ ਮਸ਼ੀਨਾਂ ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਵੀ ਰੁਜ਼ਗਾਰ ਠੱਪ ਹੋ ਗਿਆ ਹੈ ਅਤੇ ਨਾ ਹੀ ਮਸ਼ੀਨਾਂ ਦੀ ਰਿਪੇਅਰ ਕਰਨ ਦੇ ਲਈ ਸਪੇਅਰ ਪਾਰਟਸ ਮਿਲਦਾ ਹੈ ਅਤੇ ਇਹ ਸਪੇਅਰ ਪਾਰਟਸ ਬਰਨਾਲਾ ਲੁਧਿਆਣਾ ਜਾਂ ਫਿਰ ਪਟਿਆਲੇ ਤੋਂ ਮਿਲਦਾ ਹੈ ਪਰ ਬਾਹਰ ਜਾਣ ਦੇ ਲਈ ਉਨ੍ਹਾਂ ਨੂੰ ਕੋਈ ਖੁੱਲ੍ਹ ਨਹੀਂ।

ਫੋਟੋ

ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਚੋਂ 245 ਪਿੰਡ ਨੇ ਅਤੇ 117 ਮੰਡੀਆਂ ਬਣਾਈਆਂ ਗਈਆਂ ਨੇ ਇਸ ਤੋਂ ਇਲਾਵਾ 100 ਸ਼ੈਲਰਾਂ ਨੂੰ ਵੀ ਯਾਰਡ ਘੋਸ਼ਿਤ ਕੀਤਾ ਜਾਵੇਗਾ ਤੇ ਕਿਸਾਨਾਂ ਨੂੰ ਕਣਕ ਦੀ ਖਰੀਦ ਸਬੰਧੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਮੰਡੀਆਂ ਵਿੱਚ ਜ਼ਿਆਦਾ ਰਾਸ਼ੀ ਨਾ ਹੋਵੇ ਇਸ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਕੰਬਾਈਨਾਂ ਦੇ ਸਪੇਅਰ ਪਾਰਟਸ ਅਤੇ ਮੁਗਲੈਲ ਆਦ ਦੀ ਜ਼ਰੂਰਤ ਹੈ ਤਾਂ ਉਹ ਦੁਕਾਨਾਂ ਖੁੱਲ੍ਹ ਚੁੱਕੀਆਂ ਨੇ ਜੇਕਰ ਕਿਸੇ ਨੇ ਕੋਈ ਬਾਹਰੋਂ ਸਪੇਅਰ ਪਾਰਟਸ ਲੈ ਕੇ ਆਉਣਾ ਹੈ ਤਾਂ ਉਹ ਮੋਬਾਈਲ ਰਾਹੀਂ ਵੀ ਈ ਪਾਸ ਅਪਲਾਈ ਕਰ ਸਕਦਾ ਹੈ ਅਤੇ ਉਨ੍ਹਾਂ ਨੂੰ ਮੋਬਾਇਲ ਤੇ ਮੈਸੇਜ ਰਾਹੀਂ ਵੀ ਪਾਸ ਜਾਰੀ ਹੋ ਜਾਵੇਗਾ ਜੋ ਇੰਟਰਸਟੇਟ ਹੋਵੇਗਾ ।

ABOUT THE AUTHOR

...view details