ਪੰਜਾਬ

punjab

ETV Bharat / state

ਕੋਰੋਨਾ ਨੇ ਘੁਮਿਆਰਾਂ ਦਾ ਕੰਮ ਕੀਤਾ ਮੰਦਾ, ਘੁਮਿਆਰ ਹੋ ਰਹੇ ਪਰੇਸ਼ਾਨ

ਸੂਬੇ ਵਿੱਚ ਮਿੰਨੀ ਲੌਕਡਾਊਨ ਦੇ ਲੱਗਣ ਘੁਮਿਆਰਾਂ ਦਾ ਮੰਦੀ ਕਗਾਰ ਉੱਤੇ ਆ ਗਿਆ ਹੈ। ਘੁਮਿਆਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਛਲੇ ਸਾਲ ਵੀ ਮੰਦੀ ਦਾ ਸ਼ਿਕਾਰ ਹੋਣਾ ਪਿਆ ਸੀ ਤੇ ਇਸ ਸਾਲ ਵੀ ਹੋਣਾ ਪੈ ਰਿਹਾ ਹੈ।

ਫ਼ੋਟੋ
ਫ਼ੋਟੋ

By

Published : May 31, 2021, 2:24 PM IST

ਮਾਨਸਾ: ਪੁਰਾਣੇ ਸਮੇਂ ਵਿੱਚ ਲੋਕ ਮਿੱਟੀ ਦੇ ਭਾਂਡਿਆ ਦੀ ਵਰਤੋਂ ਕਰਦੇ ਸਨ ਜਿਸ ਨਾਲ ਘੁਮਿਆਰਾਂ ਦਾ ਕੰਮ ਚੋਖਾ ਚਲਦਾ ਸੀ। ਜਿਵੇਂ-ਜਿਵੇਂ ਹੀ ਤਕਨੀਕੀ ਯੁੱਗ ਆਉਂਦਾ ਗਿਆ ਲੋਕ ਮਿੱਟੀ ਦੇ ਭਾਂਡਿਆ ਨੂੰ ਛੱਡ ਤਕਨੀਕੀ ਸਮਾਨ ਯਾਨੀ ਕਿ ਫਰਿੱਜਾਂ ਵੱਲ ਹੋ ਗਏ। ਫੱਰਿਜਾਂ ਦੇ ਆਉਣ ਨਾਲ ਲੋਕ ਫਰਿੱਜ ਦੀ ਵਰਤੋਂ ਵੱਧ ਕਰਨ ਲੱਗ ਗਏ ਤੇ ਮਿੱਟੀ ਦੇ ਘੜਿਆ ਦੀ ਘੱਟ। ਜਿਸ ਨਾਲ ਘੁਮਿਆਰਾਂ ਦਾ ਕੰਮ ਘੱਟ ਗਿਆ। ਹੁਣ ਕੋਰੋਨਾ ਮਹਾਂਮਾਰੀ ਦਾ ਕਹਿਰ ਹੈ ਜਿਸ ਕਰਕੇ ਸਰਕਾਰ ਨੇ ਇਸ ਲਾਗ ਨਾਲ ਨਜਿੱਠਣ ਲਈ ਸੂਬੇ ਵਿੱਚ ਮਿੰਨੀ ਲੌਕਡਾਊਨ ਲਗਾਇਆ। ਸੂਬੇ ਵਿੱਚ ਮਿੰਨੀ ਲੌਕਡਾਊਨ ਦੇ ਲੱਗਣ ਘੁਮਿਆਰਾਂ ਦਾ ਕੰਮ ਮੰਦੀ ਕਗਾਰ ਉੱਤੇ ਆ ਗਿਆ ਹੈ। ਘੁਮਿਆਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਛਲੇ ਸਾਲ ਵੀ ਮੰਦੀ ਦਾ ਸ਼ਿਕਾਰ ਹੋਣਾ ਪਿਆ ਸੀ ਤੇ ਇਸ ਸਾਲ ਵੀ ਹੋਣਾ ਪੈ ਰਿਹਾ ਹੈ।

ਵੇਖੋ ਵੀਡੀਓ

ਘੁਮਿਆਰ ਨੇ ਕਿਹਾ ਕਿ ਪਿਛਲੇ ਸਾਲ ਅਤੇ ਇਸ ਸਾਲ ਕੋਰੋਨਾ ਮਹਾਂਮਾਰੀ ਕਾਰਨ ਉਨ੍ਹਾਂ ਨੂੰ ਮੰਦੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਜੋ ਵੀ ਮਿੱਟੀ ਦੇ ਬਰਤਨ ਬਣਾਏ ਗਏ ਸਨ ਉਹ ਉਵੇਂ ਹੀ ਘਰਾਂ ਵਿੱਚ ਪਏ ਹਨ। ਮਿੰਨੀ ਲੌਕਡਾਊਨ 'ਚ ਗਾਹਕ ਨਾ ਆਉਣ ਕਾਰਨ ਉਨ੍ਹਾਂ ਦਾ ਕਾਰੋਬਾਰ ਅੱਜ ਠੱਪ ਹੋ ਗਿਆ ਹੈ ਤੇ ਮਿੱਟੀ ਦੇ ਬਰਤਨ ਵੀ ਮਿੱਟੀ ਹੋ ਗਏ ਹਨ।

ਕਾਰੀਗਰ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ ਅਤੇ ਨਾ ਹੀ ਮਿੱਟੀ ਦਾ ਪ੍ਰਬੰਧ ਕਰਵਾਇਆ ਜਾਂਦਾ ਹੈ ਅਤੇ ਨਾ ਹੀ ਕੰਮ ਵਧੀਆਂ ਨਾਲ ਚੱਲ ਰਿਹਾ ਹੈ ਜਿਸ ਕਾਰਨ ਨਵੀਂ ਪੀੜੀ ਇਸ ਕੰਮ ਵੱਲ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਉਨ੍ਹਾਂ ਨੂੰ ਲੋਨ ਵੀ ਨਹੀਂ ਦਿੱਤਾ ਜਾਂਦਾ ਤਾਂ ਕਿ ਉਹ ਆਪਣੇ ਕਾਰੋਬਾਰ ਨੂੰ ਵਧਾ ਲੈਣ।

ਕਾਰੀਗਰ ਨੇ ਕਿਹਾ ਕਿ ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਮਿੱਟੀ ਦੇ ਬਰਤਨਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਸੀ ਜਿਸ ਤੋਂ ਲੱਗਦਾ ਸੀ ਕਿ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਦੇ ਹੱਕ ਵਿੱਚ ਗੱਲ ਕਹੀ ਗਈ ਹੈ ਪਰ ਲੋਕ ਮਿੱਟੀ ਦੇ ਬਰਤਨਾਂ ਦੀ ਬਜਾਏ ਅੱਜ ਫਰਿੱਜਾਂ ਕੈਂਪਰਾਂ ਦਾ ਸਹਾਰਾ ਲੈ ਰਹੇ ਹਨ ਜਿਸ ਕਾਰਨ ਖ਼ੁਦ ਵੀ ਬੀਮਾਰ ਹੋ ਰਹੇ ਹਨ।

ਮਿਟੀ ਦੇ ਭਾਂਡੇ ਖਰੀਦਣ ਆਏ ਗ੍ਰਾਹਕ ਨੇ ਕਿਹਾ ਕਿ ਪੁਰਾਣੇ ਸਮਿਆਂ ਵਿੱਚ ਲੋਕ ਮਿੱਟੀ ਦੇ ਬਰਤਨਾਂ ਦੀ ਜ਼ਿਆਦਾ ਵਰਤੋਂ ਕਰਦੇ ਸਨ ਅਤੇ ਅੱਜ ਪਲਾਸਟਿਕ ਦੇ ਕੈਂਪਰ ਅਤੇ ਫਰਿੱਜਾਂ ਨੇ ਇਨ੍ਹਾਂ ਬਰਤਨਾਂ ਦੀ ਜਗ੍ਹਾ ਲੈ ਲਈ ਹੈ। ਉਨ੍ਹਾਂ ਕਿਹਾ ਕਿ ਮਿੱਟੀ ਦੇ ਬਰਤਨਾਂ ਵਿੱਚ ਕਾਫੀ ਤੱਤ ਹੁੰਦੇ ਹਨ ਜੋ ਕਿ ਸਾਡੇ ਸਰੀਰ ਲਈ ਵੀ ਲਾਭਦਾਇਕ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੋਕ ਮਿੱਟੀ ਦੇ ਬਰਤਨਾਂ ਦੀ ਵਰਤੋਂ ਘੱਟ ਕਰ ਰਹੇ ਹਨ ਪਰ ਅਫ਼ਸਰਸ਼ਾਹੀ ਲੋਕ ਇਸ ਦੀ ਡਿਮਾਂਡ ਕਰਨ ਲੱਗੇ ਹਨ ਅਤੇ ਉਹ ਕਾਰੀਗਰਾਂ ਕੋਲੋਂ ਮਿੱਟੀ ਦੇ ਬਣਾਏ ਬਰਤਨ ਲਿਜਾ ਰਹੇ ਹਨ।

ABOUT THE AUTHOR

...view details