ਪੰਜਾਬ

punjab

ETV Bharat / state

ਪਰਿਵਾਰ ਦੇ ਤਿੰਨ ਜੀਆਂ ਦੀ ਕੋਰੋਨਾ ਨਾਲ ਮੌਤ: ਪਿੰਡ 'ਚ ਸਹਿਮ ਦਾ ਮਾਹੌਲ - ਬਾਹਰੀ ਲੋਕਾਂ ਦੇ ਪਿੰਡ ਵਿੱਚ ਆਉਣ ਤੇ ਪਾਬੰਦੀ

ਪਿੰਡ ਦੇ ਸਰਪੰਚ ਦਾ ਕਹਿਣਾ ਕਿ ਪਿੰਡ ਵਾਸੀ ਵੈਕਸੀਨੇਸ਼ਨ ਲਈ ਤਿਆਰ ਹਨ ਪਰ ਵੈਕਸੀਨ ਦੀ ਘਾਟ ਆ ਰਹੀ ਹੈ। ਜਿਸ ਕਾਰਨ ਉਨ੍ਹਾਂ ਸਰਕਾਰ ਤੋਂ ਅਪੀਲ ਕੀਤੀ ਕਿ ਵੈਕਸੀਨੇਸ਼ਨ ਮੁਹੱਈਆ ਕਰਵਾਈ ਜਾਵੇ ਤਾਂ ਜੋ ਪਿੰਡ ਵਾਸੀ ਵੈਕਸੀਨੇਸ਼ਨ ਕਰਵਾ ਸਕਣ।

ਪਰਿਵਾਰ ਦੇ ਤਿੰਨ ਜੀਆਂ ਦੀ ਕੋਰੋਨਾ ਨਾਲ ਮੌਤ: ਪਿੰਡ 'ਚ ਸਹਿਮ ਦਾ ਮਾਹੌਲ
ਪਰਿਵਾਰ ਦੇ ਤਿੰਨ ਜੀਆਂ ਦੀ ਕੋਰੋਨਾ ਨਾਲ ਮੌਤ: ਪਿੰਡ 'ਚ ਸਹਿਮ ਦਾ ਮਾਹੌਲ

By

Published : May 22, 2021, 11:04 PM IST

ਮਾਨਸਾ: ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਪੰਜਾਬ ਵਿੱਚ ਵਧ ਰਿਹਾ ਹੈ ਅਤੇ ਪਿੰਡਾਂ 'ਚ ਮੌਤਾਂ ਦਾ ਅੰਕੜਾ ਵੀ ਦਿਨੋਂ ਦਿਨ ਵਧ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡਾਂ 'ਚ ਪੰਚਾਇਤਾਂ ਵੱਲੋਂ ਸੈਲਫ ਲੌਕਡਾਊਨ ਕੀਤੇ ਗਏ ਹਨ ਤੇ ਬਾਹਰੀ ਲੋਕਾਂ ਦੇ ਪਿੰਡ ਵਿੱਚ ਆਉਣ ਤੇ ਪਾਬੰਦੀ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਪਿੰਡ ਦੂਲੋਵਾਲ ਦੀ ਗੱਲ ਕੀਤੀ ਜਾਵੇ ਤਾਂ ਇਸ ਪਿੰਡ ਵਿੱਚ 7-8 ਕੋਰੋਨਾ ਪੌਜ਼ੀਟਿਵ ਮਰੀਜ਼ ਹਨ ਅਤੇ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਕੋਰੋਨਾ ਦੇ ਨਾਲ ਮੌਤ ਵੀ ਹੋ ਚੁੱਕੀ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਵਲੋਂ ਸਰਕਾਰ 'ਤੇ ਵੈਕਸੀਨ ਮੁਹੱਈਆ ਨਾ ਕਰਨ ਦੀ ਗੱਲ ਕੀਤੀ ਗਈ।

ਪਰਿਵਾਰ ਦੇ ਤਿੰਨ ਜੀਆਂ ਦੀ ਕੋਰੋਨਾ ਨਾਲ ਮੌਤ: ਪਿੰਡ 'ਚ ਸਹਿਮ ਦਾ ਮਾਹੌਲ

ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਆਬਾਦੀ ਪੰਜ ਹਜ਼ਾਰ ਦੇ ਕਰੀਬ ਹੈ ਅਤੇ ਪਿੰਡ 'ਚ ਕੋਰੋਨਾ ਦੀ ਮਹਾਂਮਾਰੀ ਨਾਲ ਪੰਜ ਤੋਂ ਛੇ ਮੌਤਾਂ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਕੁਝ ਦਿਨਾਂ 'ਚ ਹੀ ਕੋਰੋਨਾ ਨਾਲ ਮੌਤ ਹੋ ਗਈ ਹੈ। ਉਨ੍ਹਾਂ ਦਾ ਕਿਹਾ ਕਿ ਪੰਚਾਇਤ ਵਲੋਂ ਪਿੰਡ ਵਾਸੀਆਂ ਨੂੰ ਕੋਰੋਨਾ ਜਾਂਚ ਅਤੇ ਵੈਕਸੀਨੇਸ਼ਨ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿੰਡ 'ਚ ਕੈਂਪ ਵੀ ਲਗਾਇਆ ਗਿਆ ਸੀ, ਜਿਸ 'ਚ ਲੋਕਾਂ ਨੇ ਕੋਰੋਨਾ ਸੈਂਪਲ ਵੀ ਦਿੱਤੇ ਸੀ। ਪਿੰਡ ਦੇ ਸਰਪੰਚ ਦਾ ਕਹਿਣਾ ਕਿ ਪਿੰਡ ਵਾਸੀ ਵੈਕਸੀਨੇਸ਼ਨ ਲਈ ਤਿਆਰ ਹਨ ਪਰ ਵੈਕਸੀਨ ਦੀ ਘਾਟ ਆ ਰਹੀ ਹੈ। ਜਿਸ ਕਾਰਨ ਉਨ੍ਹਾਂ ਸਰਕਾਰ ਤੋਂ ਅਪੀਲ ਕੀਤੀ ਕਿ ਵੈਕਸੀਨੇਸ਼ਨ ਮੁਹੱਈਆ ਕਰਵਾਈ ਜਾਵੇ ਤਾਂ ਜੋ ਪਿੰਡ ਵਾਸੀ ਵੈਕਸੀਨੇਸ਼ਨ ਕਰਵਾ ਸਕਣ।

ਇਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਕਿ ਪੰਚਾਇਤ ਨੂੰ ਪਿੰਡ ਵਾਸੀਆਂ ਦਾ ਪੂਰਾ ਸਹਿਯੋਗ ਹੈ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਵਲੋਂ ਕੋਰੋਨਾ ਦੇ ਚੱਲਦਿਆਂ ਦਾਅਵੇ ਤਾਂ ਵੱਡੇ-ਵੱਡੇ ਕੀਤੇ ਜਾ ਰਹੇ ਹਨ, ਪਰ ਕੋਰੋਨਾ ਮਰੀਜ਼ਾਂ ਨੂੰ ਫ਼ਤਿਹ ਕਿੱਟਾਂ ਤੱਕ ਨਹੀਂ ਮਿਲ ਰਹੀਆਂ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਲੋਕ ਵੈਕਸੀਨੇਸ਼ਨ ਕਰਵਾਉਣ ਲਈ ਤਿਆਰ ਹਨ, ਪਰ ਸਰਕਾਰ ਵੈਕਸੀਨ ਮੁਹੱਈਆ ਤਾਂ ਕਰਵਾਏ। ਉਨ੍ਹਾਂ ਸਰਕਾਰ ਤੋਂ ਅਪੀਲ ਕੀਤੀ ਕਿ ਜ਼ਿਲ੍ਹੇ 'ਚ ਆ ਰਹੀਆਂ ਸਿਹਤ ਸਹੂਲਤਾਂ 'ਚ ਰੁਕਾਵਟਾਂ ਨੂੰ ਲੈਕੇ ਪੁਖ਼ਤਾ ਪ੍ਰਬੰਧ ਕੀਤੇ ਜਾਣ।

ਇਹ ਵੀ ਪੜ੍ਹੋ:'ਲੁਧਿਆਣਾ 'ਚ ਪੌਜ਼ੀਟਿਵ ਕੇਸਾਂ ਤੇ ਮ੍ਰਿਤਕਾਂ ਦੀ ਗਿਣਤੀ 50 ਫੀਸਦੀ ਘਟੀ'

ABOUT THE AUTHOR

...view details