ਮਾਨਸਾ: ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਪੂਰੇ ਪੰਜਾਬ ਅੰਦਰ 10 ਨਵੰਬਰ ਨੂੰ ਮਜ਼ਦੂਰ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋਣਗੇ। ਇਹ ਐਲਾਨ ਪਿੰਡ ਉੱਡਤ ਭਗਤ ਰਾਮ ਵਿਖੇ ਕੀਤੀ ਮਜ਼ਦੂਰ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ।
ਗਰੀਬ ਪਰਿਵਾਰਾਂ ਲਈ ਬਿਜਲੀ ਦੇ ਕੱਟੇ ਕੁਨੈਕਸ਼ਨ ਜੋੜੋ ਮੁਹਿੰਮ ਜਾਰੀ ਕੈਪਟਨ ਸਰਕਾਰ ਨੇ ਚੋਣ ਦੌਰਾਨ ਵਾਅਦਾ ਕੀਤਾ ਸੀ ਕਿ ਬਿਜਲੀ ਦੇ ਰੇਟ ਅੱਧੇ ਕੀਤੇ ਜਾਣਗੇ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਬਿਜਲੀ ਦੇ ਰੇਟ ਘੱਟ ਤਾਂ ਕੀ ਹੋਣੇ ਪਰ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਭੇਜ ਕੇ ਗਰੀਬਾਂ ਦੇ ਮੀਟਰ ਪੱਟ ਕੇ ਘਰ੍ਹਾਂ 'ਚ ਹਨੇਰਾ ਜ਼ਰੂਰ ਕੀਤਾ ਜਾ ਰਿਹਾ ਹੈ।
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਨੇ ਕਿਹਾ ਅਸੀ ਪਿੰਡ ਉੱਡਤ ਭਗਤ ਰਾਮ ਵਿਖੇ ਇੱਕਠ ਕੀਤਾ। ਇਸ ਵਿੱਚ ਸਾਡੀਆਂ ਤਿੰਨ ਮੰਗਾਂ ਨੇ ਜੋ ਔਰਤਾਂ ਸਿਰ ਚੜਿਆਂ ਕਰਜ਼ਾ ਮੁਆਫ਼ ਕੀਤਾ ਜਾਵੇ, ਬਿਜਲੀ ਬਿੱਲਾਂ ਦੇ ਰੇਟ ਅੱਧੇ ਕੀਤੇ ਜਾਣ ਅਤੇ ਮਜ਼ਦੂਰਾਂ, ਛੋਟੇ ਕਿਸਾਨਾਂ ਦੇ ਬਿਜਲੀ ਦੇ ਮੀਟਰ ਪੱਟੇ ਜਾ ਰਹੇ ਹਨ ਬੰਦ ਕੀਤੇ ਜਾਣ, ਪੱਟੇ ਮੀਟਰ ਬਹਾਲ ਕੀਤੇ ਜਾਣ। ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਜਲਦੀ ਹੀ ਵੱਡੀ ਲਾਮਬੰਦੀ ਕਰਕੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਪੀੜਤ ਪਰਿਵਾਰਾਂ ਨੇ ਇਸ ਇੱਕਠ ਦਾ ਸਮਰਥਨ ਕੀਤਾ ਤੇ ਸਰਕਾਰ ਤੋਂ ਜਲਦ ਸਮੱਸਿਆਵਾਂ ਦਾ ਹੱਲ ਕੱਢਣ ਦੀ ਮੰਗ ਕੀਤੀ।