ਮਾਨਸਾ: ਆਮ ਆਦਮੀ ਪਾਰਟੀ ਵੱਲੋਂ ਬਾਘਾਪੁਰਾਣਾ 'ਚ 21 ਮਾਰਚ ਨੂੰ ਕਰਵਾਏ ਜਾ ਰਹੇ ਕਿਸਾਨ ਮਹਾਂ ਸੰਮੇਲਨ ਦੇ ਸਬੰਧ 'ਚ ਮਾਨਸਾ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਕਰਦਿਆਂ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਦੱਸਿਆ ਕਿਸਾਨ ਮਹਾਂ ਸੰਮੇਲਨ ਵਿੱਚ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਪ੍ਰਧਾਨ ਭਗਵੰਤ ਮਾਨ ਸ਼ਿਰਕਤ ਕਰ ਰਹੇ ਹਨ।
ਕਾਂਗਰਸ ਨੇ ਚਾਰ ਸਾਲਾਂ 'ਚ ਕੋਈ ਵਿਕਾਸ ਨਹੀਂ ਕੀਤਾ: ਪ੍ਰਿੰਸੀਪਲ ਬੁੱਧਰਾਮ ਇਸ ਮੌਕੇ ਉਨ੍ਹਾਂ ਕਾਂਗਰਸ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੇ ਆਪਣੀਆਂ ਉਪਲੱਬਧੀਆਂ ਗਿਣਾਉਣ ਦੇ ਮਾਮਲੇ ਤੇ ਵੀ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਚਾਰ ਸਾਲਾਂ ਵਿਚੋਂ ਜਿੰਨੇ ਵਾਅਦੇ ਕੀਤੇ ਸੀ ਉਨ੍ਹਾਂ ਵਾਅਦਿਆਂ ਵਿਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਹੁਣ ਸਿਰਫ ਕਾਂਗਰਸ ਸਰਕਾਰ ਡਰਾਮੇਬਾਜ਼ੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਚਾਰ ਸਾਲਾਂ ਵਿੱਚ ਪੰਜਾਬ ਦਾ ਨਹੀਂ ਬਲਕਿ ਕਾਂਗਰਸ ਦੇ ਆਗੂਆਂ ਦਾ ਵਿਕਾਸ ਹੋਇਆ ਹੈ। ਖਾਸ ਕਰ ਕੇ ਕੋਵਿਡ-19 ਨੂੰ ਲੈ ਕੇ ਜਦੋਂ ਪੰਜਾਬ ਵਿੱਚ ਕਰਫ਼ਿਊ ਲੱਗਿਆ ਹੋਇਆ ਸੀ ਉਦੋਂ ਪੰਜਾਬ ਦੇ ਆਮ ਸ਼ਹਿਰੀਆਂ ਨੂੰ ਖਾਣ ਲਈ ਰੋਟੀ ਨਹੀਂ ਸੀ ਤੇ ਉਹ ਰੋਜ਼ ਲੁੱਟਿਆ ਜਾ ਰਿਹਾ ਸੀ ਤੇ ਕਾਂਗਰਸ ਦੇ ਲੀਡਰਾਂ ਦੇ ਢਿੱਡ ਭਰੇ ਜਾ ਰਹੇ ਸਨ, ਕਰੋੜਾਂ ਰੁਪਏ ਦੀ ਨਕਲੀ ਸ਼ਰਾਬ ਵੇਚੀ ਗਈ ਜਾ ਰਹੀ ਸੀ। ਇਹ ਵਿਕਾਸ ਹੋਇਆ ਹੈ।
ਕਾਂਗਰਸ ਨੇ ਚਾਰ ਸਾਲਾਂ 'ਚ ਕੋਈ ਵਿਕਾਸ ਨਹੀਂ ਕੀਤਾ: ਪ੍ਰਿੰਸੀਪਲ ਬੁੱਧਰਾਮ ਆਖ਼ਰ ਵਿੱਚ ਉਨ੍ਹਾਂ ਬਾਘਾਪੁਰਾਣਾ ਕਿਸਾਨ ਮਹਾਂ ਸੰਮੇਲਨ ਬਾਰੇ ਗੱਲ ਕਰਦਿਆਂ ਘੱਟੋ-ਘੱਟ ਢਾਈ ਲੱਖ ਦਾ ਇਕੱਠ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਹਰ ਵਿਧਾਨ ਸਭਾ ਹਲਕੇ ਤੋਂ 40-40 ਬੱਸਾਂ ਤੋਂ ਇਲਾਵਾ ਆਪਣੇ ਆਪਣੇ ਵਾਹਨਾਂ ਤੇ ਆਮ ਆਦਮੀ ਦੇ ਵਰਕਰ ਤੇ ਆਮ ਲੋਕ ਪਹੁੰਚਣਗੇ।