ਪੰਜਾਬ

punjab

ETV Bharat / state

'ਬਾਰਿਸ਼ ਨਾਲ ਨੁਕਸਾਨੀਆਂ ਫ਼ਸਲਾਂ ਅਤੇ ਡਿੱਗੇ ਘਰਾਂ ਦੀ ਗਿਰਦਾਵਰੀ ਸ਼ੁਰੂ' - ਗੁਰਮੁਖ ਸਿੰਘ ਤਹਿਸੀਲਦਾਰ

ਜਿਲ੍ਹਾਂ ਮਾਨਸਾ ਦੇ ਹਲਕਾ ਸਰਦੂਲਗੜ੍ਹ ਦੇ ਅਧੀਨ ਆਉਂਦੇ ਪਿੰਡ ਬਣਾਂਵਾਲੀ ਚਹਿਲਾਂਵਾਲੀ ਧੀਂਗੜ ਅਤੇ ਬਹਿਣੀਵਾਲ ਵਿਖੇ ਨਰਮੇ ਝੋਨੇ ਅਤੇ ਗ਼ਰੀਬ ਲੋਕਾਂ ਦੇ ਡਿੱਗੇ ਘਰਾਂ ਦੇ ਹੋਏ ਨੁਕਸਾਨ ਦੇ ਲਈ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤਹਿਸੀਲਦਾਰ ਅਤੇ ਹੋਰ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਇਨ੍ਹਾਂ ਪਿੰਡਾਂ ਦਾ ਦੌਰਾ ਕਰਕੇ ਗਿਰਦਾਵਰੀ ਸ਼ੁਰੂ ਕਰਵਾ ਕੇ ਜਲਦ ਹੀ ਸਰਕਾਰ ਤੋਂ ਨੁਕਸਾਨ ਦਾ ਮੁਆਵਜ਼ਾ ਦਿਵਾਇਆ ਜਾਵੇਗਾ।

ਬਾਰਿਸ਼ ਨਾਲ ਨੁਕਸਾਨੀਆਂ ਫ਼ਸਲਾਂ ਅਤੇ ਡਿੱਗੇ ਘਰਾਂ ਦੀ ਗਿਰਦਾਵਰੀ ਸ਼ੁਰੂ ਜਲਦ ਮਿਲੇਗਾ ਮੁਆਵਜ਼ਾ
ਬਾਰਿਸ਼ ਨਾਲ ਨੁਕਸਾਨੀਆਂ ਫ਼ਸਲਾਂ ਅਤੇ ਡਿੱਗੇ ਘਰਾਂ ਦੀ ਗਿਰਦਾਵਰੀ ਸ਼ੁਰੂ ਜਲਦ ਮਿਲੇਗਾ ਮੁਆਵਜ਼ਾ

By

Published : Aug 25, 2021, 11:06 PM IST

Updated : Aug 26, 2021, 4:35 PM IST

ਮਾਨਸਾ: ਬਾਰਿਸ਼ ਦੇ ਨਾਲ ਹਲਕਾ ਸਰਦੂਲਗੜ੍ਹ ਦੇ ਅਧੀਨ ਆਉਂਦੇ ਪਿੰਡ ਬਣਾਂਵਾਲੀ ਚਹਿਲਾਂਵਾਲੀ ਧੀਂਗੜ ਅਤੇ ਬਹਿਣੀਵਾਲ ਵਿਖੇ ਨਰਮੇ ਝੋਨੇ ਅਤੇ ਗ਼ਰੀਬ ਲੋਕਾਂ ਦੇ ਡਿੱਗੇ ਘਰਾਂ ਦੇ ਹੋਏ ਨੁਕਸਾਨ ਦੇ ਲਈ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤਹਿਸੀਲਦਾਰ ਅਤੇ ਹੋਰ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਇਨ੍ਹਾਂ ਪਿੰਡਾਂ ਦਾ ਦੌਰਾ ਕਰਕੇ ਗਿਰਦਾਵਰੀ ਸ਼ੁਰੂ ਕਰਵਾ ਕਰ ਦਿੱਤੀ ਗਈ ਹੈ।

'ਬਾਰਿਸ਼ ਨਾਲ ਨੁਕਸਾਨੀਆਂ ਫ਼ਸਲਾਂ ਅਤੇ ਡਿੱਗੇ ਘਰਾਂ ਦੀ ਗਿਰਦਾਵਰੀ ਸ਼ੁਰੂ'

ਚੇਅਰਮੈਨ ਅਤੇ ਤਹਿਸੀਲਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਪਿੰਡਾਂ ਵਿੱਚ 1 ਹਜ਼ਾਰ ਦੇ ਕਰੀਬ ਨਰਮਾ ਝੋਨੇ ਆਦਿ ਫਸਲ ਨੁਕਸਾਨੀ ਗਈ ਸੀ ਅਤੇ ਇਸ ਦੇ ਨਾਲ ਹੀ 100 ਦੇ ਕਰੀਬ ਗ਼ਰੀਬ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਸੀ। ਜਿਨ੍ਹਾਂ ਦੀ ਰਿਪੋਰਟ ਬਣਾ ਕੇ ਜਲਦ ਹੀ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ ਤਾਂ ਕਿ ਇਨ੍ਹਾਂ ਨੂੰ ਯੋਗ ਮੁਆਵਜ਼ਾ ਮਿਲ ਸਕੇ। ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਬਣਾਂਵਾਲੀ ਬਹਿਣੀਵਾਲ ਧਿੰਗੜ ਅਤੇ ਚਹਿਲਾਂਵਾਲੀ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ। ਕਿਉਂਕਿ ਪਿਛਲੇ ਦਿਨੀਂ ਹੋਈ ਬਾਰਿਸ਼ ਦੇ ਨਾਲ ਇਨ੍ਹਾਂ ਪਿੰਡਾਂ ਵਿੱਚ ਨਰਮਾ ਝੋਨੇ ਆਦਿ ਫ਼ਸਲ ਖ਼ਰਾਬ ਹੋ ਗਈ ਸੀ। ਇਸ ਦੇ ਨਾਲ ਹੀ ਗ਼ਰੀਬ ਘਰਾਂ ਦਾ ਵੀ 100 ਦੇ ਕਰੀਬ ਨੁਕਸਾਨ ਹੋਇਆ ਸੀ। ਜਿਨ੍ਹਾਂ ਦਾ ਦੌਰਾ ਕਰਨ ਤੋਂ ਬਾਅਦ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਗਿਰਦਾਵਰੀ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਜਾਵੇਗੀ, ਤਾਂ ਕਿ ਇਨ੍ਹਾਂ ਨੂੰ ਨੁਕਸਾਨੇ ਦਾ ਮੁਆਵਜ਼ਾ ਮਿਲ ਸਕੇ।

ਕਿਸਾਨ ਨਾਜ਼ਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਨਰਮੇ ਅਤੇ ਝੋਨੇ ਦੀ ਫਸਲ ਖਰਾਬ ਹੋ ਗਈ ਸੀ। ਇਸਦੇ ਨਾਲ ਹੀ ਗ਼ਰੀਬ ਲੋਕਾਂ ਦੇ ਵੀ ਘਰ ਡਿੱਗੇ ਸੀ ਅਤੇ ਉਨ੍ਹਾਂ ਵੱਲੋਂ ਸਰਕਾਰ ਨੂੰ ਮੁਆਵਜ਼ੇ ਦੇ ਲਈ ਅਪੀਲ ਕੀਤੀ ਗਈ ਸੀ। ਜਿਸਦੇ ਤਹਿਤ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤਹਿਸੀਲਦਾਰ ਵਲੋਂ ਇਨ੍ਹਾਂ ਪਿੰਡਾਂ ਦੇ ਵਿੱਚ ਦੌਰਾ ਕਰਕੇ ਗਿਰਦਾਵਰੀ ਸ਼ੁਰੂ ਕਰਵਾਈ ਗਈ ਹੈ। ਉਨ੍ਹਾਂ ਵੱਲੋਂ ਭਰੋਸਾ ਵੀ ਦਿੱਤਾ ਗਿਆ ਹੈ ਕਿ ਜਲਦ ਹੀ ਸਰਕਾਰ ਤੋਂ ਨੁਕਸਾਨ ਦਾ ਮੁਆਵਜ਼ਾ ਦਿਵਾਇਆ ਜਾਵੇਗਾ।

Last Updated : Aug 26, 2021, 4:35 PM IST

ABOUT THE AUTHOR

...view details