ਮਾਨਸਾ: ਪਿੰਡ ਵਾਸੀਆਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਲਈ ਪਿੰਡ ਫੱਤਾ ਮਾਲੋਕਾ ਦੀ ਪੰਚਾਇਤ ਵੱਲੋਂ ਨਹਿਰ ਤੋਂ 15 ਲੱਖ ਰੁਪਏ ਦੀ ਲਾਗਤ ਦੇ ਨਾਲ ਪਾਈਪਲਾਈਨ ਵਾਟਰ ਵਰਕਸ ਤੱਕ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਤਾਂ ਕਿ ਪਿੰਡ ਵਾਸੀਆਂ ਨੂੰ ਸ਼ੁੱਧ ਨਹਿਰੀ ਪਾਣੀ ਮਿਲ ਸਕੇ।
ਪਿੰਡ ਫੱਤਾ ਮਾਲੋਕਾ ਦੇ ਸਰਪੰਚ ਗੁਰਸੇਵਕ ਸਿੰਘ ਨੇ ਦੱਸਿਆ ਕਿ ਨਹਿਰ ਤੋਂ ਲੈ ਕੇ ਵਾਟਰ ਵਰਕਸ ਦੇ ਤੱਕ 15 ਲੱਖ ਦੀ ਲਾਗਤ ਦੇ ਨਾਲ ਪਾਈਪ ਲਾਈਨ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਥੇ ਪਹਿਲਾਂ ਵੀ ਇੱਕ ਪੱਥਰ ਦੀ ਪਾਈਪ ਲਾਈਨ ਪਾਈ ਸੀ ਜੋ ਕਿ 20 ਸਾਲ ਪੁਰਾਣੀ ਸੀ ਅਤੇ ਉਸ ਦੇ ਵਿਚ ਹੁਣ ਪਾਣੀ ਨਹੀਂ ਪਹੁੰਚ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੂੰ ਨਹਿਰੀ ਪਾਣੀ ਦੀ ਜ਼ਰੂਰਤ ਸੀ ਅਤੇ ਵਾਟਰ ਵਰਕਸ ਤੋਂ ਲੋਕਾਂ ਨੂੰ ਗਰਾਊਂਡ ਵਾਟਰ ਪੀਣਾ ਪੈ ਰਿਹਾ ਸੀ ਹੁਣ 15 ਵੇਂ ਵਿੱਤ ਕਮਿਸ਼ਨ ਦੇ ਵਿੱਚੋਂ ਪੰਦਰਾਂ ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਪਾਈਪ ਲਾਈਨ ਪਾਈ ਗਈ ਹੈ।
ਵਾਟਰ ਵਰਕਸ ਤੱਕ ਨਹਿਰੀ ਪਾਣੀ ਪਹੁੰਚਾਉਣ ਲਈ 15 ਲੱਖ ਰੁਪਏ ਦੀ ਪਾਈ ਪਾਈਪਲਾਇਨ ਪਿੰਡ ਵਾਸੀ ਤਰਲੋਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨਹਿਰੀ ਪਾਣੀ ਦੀ ਜ਼ਰੂਰਤ ਸੀ ਅਤੇ ਨਹਿਰੀ ਪਾਣੀ ਨਾ ਮਿਲਣ ਕਾਰਨ ਵਾਟਰ ਵਰਕਸ ਤੋਂ ਉਨ੍ਹਾਂ ਨੂੰ ਗਰਾਊਂਡ ਵਾਟਰ ਪੀਣਾ ਪੈ ਰਿਹਾ ਸੀ ਅਤੇ ਹੁਣ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੀ ਇਸ ਸਮੱਸਿਆ ਨੂੰ ਹੱਲ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ ਹੁਣ ਪਿੰਡ ਵਾਸੀਆਂ ਨੂੰ ਸ਼ੁੱਧ ਪਾਣੀ ਮੁਹੱਈਆ ਹੋ ਸਕੇਗਾ। ਪਿੰਡ ਵਾਸੀਆਂ ਵੱਲੋਂ ਪੰਚਾਇਤ ਦੇ ਇਸ ਕਾਰਜ ਦਾ ਖੂਬ ਸ਼ਲਾਘਾ ਵੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਤੇਲ ਨੂੰ ਅੱਗ ਲੱਗਣ ਤੋਂ ਬਾਅਦ ਹੁਣ ਦੁੱਧ 'ਚ ਉਬਾਲ