ਮਾਨਸਾ : 15 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਕਣਕ ਦੀ ਖਰੀਦ ਨੂੰ ਲੈ ਕੇ ਪ੍ਰਸ਼ਾਸਨ ਪ੍ਰਬੰਧ ਮਕੁੰਮਲ ਹੋਣ ਦਾ ਦਾਅਵਾ ਕਰ ਰਿਹਾ ਹੈ। ਮਾਨਸਾ ਦਾਣਾ ਮੰਡੀ 'ਚ ਮਾਰਕੀਟ ਕਮੇਟੀ ਵੱਲੋਂ ਸਫ਼ਾਈ ਦਾ ਕੰਮ ਜ਼ੋਰਾਂ ਤੇ ਹੈ ਅਤੇ ਉਥੇ ਹੀ ਕਿਸਾਨਾਂ ਵੱਲੋਂ ਚਿੰਤਾ ਜਤਾਈ ਜਾ ਰਹੀ ਹੈ ਕਿ ਇਸ ਵਾਰ ਕਿਸਾਨਾਂ ਦੀ ਫ਼ਸਲ ਮੰਡੀਆਂ ਵਿੱਚ ਰੁਲਣ ਵਾਲੀ ਹੈ ਕਿਉਂਕਿ ਸਰਕਾਰ ਕਿਸਾਨਾਂ ਨੂੰ ਦੋ ਮਹੀਨੇ ਕਣਕ ਦੀ ਫ਼ਸਲ ਘਰਾਂ 'ਚ ਰੱਖਣ ਦੀ ਅਪੀਲ ਕਰ ਰਹੀ ਹੈ।
ਕਣਕ ਦੀ ਖਰੀਦ ਨੂੰ ਲੈ ਕੇ ਮਾਨਸਾ ਮੰਡੀ 'ਚ ਸਫ਼ਾਈ ਦਾ ਕੰਮ ਜ਼ੋਰਾਂ 'ਤੇ, ਕਿਸਾਨ ਦੁਬਿਦਾ 'ਚ ਕਣਕ ਦੀ ਖਰੀਦ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸਰਕਾਰ ਨੇ ਅਜੇ ਤੱਕ ਕਿਸੇ ਤਰ੍ਹਾਂ ਦੇ ਕੋਈ ਪ੍ਰਬੰਧ ਨਹੀਂ ਕੀਤੇ ਅਤੇ ਕਿਸਾਨਾਂ ਦੀ ਫਸਲ ਪੱਕ ਚੁੱਕੀ ਹੈ। ਕੁਝ ਦਿਨਾਂ ਤੋਂ ਮੰਡੀਆਂ ਵਿੱਚ ਆ ਜਾਣੀ ਹੈ ਸਰਕਾਰ ਕਿਸਾਨਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਆਪਣੀ ਕਣਕ ਦੀ ਫਸਲ ਦੋ ਮਹੀਨੇ ਤੱਕ ਘਰਾਂ ਚ ਰੱਖਣ।
ਉਨ੍ਹਾਂ ਨੂੰ ਦੋ ਸੌ ਰੁਪਏ ਬੋਨਸ ਦਿੱਤਾ ਜਾਵੇਗਾ, ਜਿਸ ਤੋਂ ਸਾਫ ਝਲਕਦਾ ਹੈ ਕਿ ਕਿਸਾਨਾਂ ਦੀਆਂ ਫ਼ਸਲਾਂ ਇਸ ਵਾਰ ਮੰਡੀਆਂ ਚ ਰੁਲਣ ਵਾਲੀ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਸਰਕਾਰ ਵੱਲੋਂ ਨਾ ਤਾਂ ਨਰਮੇ ਦਾ ਬੀਜ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਨਾ ਹੀ ਕਿਸਾਨਾਂ ਨੂੰ ਅਦਾਇਗੀ ਕਰਨ ਦਾ ਕੋਈ ਪ੍ਰਬੰਧ ਕੀਤਾ ਹੈ ਜਿਸ ਤੋਂ ਸਾਫ ਝਲਕਦਾ ਹੈ ਕਿ ਆਉਣ ਵਾਲੇ ਦਿਨਾਂ ਚ ਕਿਸਾਨਾਂ ਦੀ ਹਾਲਤ ਮਾੜੀ ਹੋਵੇਗੀ ਤੇ ਕਿਸਾਨਾਂ ਚ ਸਰਕਾਰ ਪ੍ਰਤੀ ਰੋਸ ਵਧੇਗਾ ।
ਮਾਰਕੀਟ ਕਮੇਟੀ ਮਾਨਸਾ ਦੇ ਸੈਕਟਰੀ ਚਮਕੌਰ ਸਿੰਘ ਨੇ ਦੱਸਿਆ ਕਿ 15 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਜਾਵੇਗੀ ਜਿਸ ਨੂੰ ਲੈ ਕੇ ਮਾਰਕੀਟ ਕਮੇਟੀ ਵੱਲੋਂ ਮਾਨਸਾ ਮੰਡੀ ਚੋਂ ਪ੍ਰਬੰਧ ਪੁਖਤਾ ਕਰ ਲਏ ਗਏ ਹਨ। ਸਾਫ਼ ਸਫ਼ਾਈ, ਬਿਜਲੀ ਅਤੇ ਪਾਣੀ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਦੱਸਿਆ ਕਿ ਕੋਵਿਡ-19 ਨੂੰ ਦੇਖਦੇ ਹੋਏ ਮੰਡੀ ਚੋਂ ਸੋਸ਼ਲ ਡਿਸਟੈਂਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ ,ਉੱਥੇ ਹੀ ਮੰਡੀ ਚੋਂ ਆਉਣ ਵਾਲੇ ਕਿਸਾਨਾਂ ਦੇ ਲਈ ਸੈਨੇਟਾਈਜ਼ਰ ਲਗਾਇਆ ਗਿਆ । ਉੱਥੇ ਹੀ ਉਨ੍ਹਾਂ ਕਿਹਾ ਕਿ ਹਰ ਇਕ ਆੜ੍ਹਤੀ ਨੂੰ ਪੰਜਾਹ ਕੁਇੰਟਲ ਤੱਕ ਦੇ ਪਾਸ ਜਾਰੀ ਕੀਤੇ ਜਾਣਗੇ ਤੇ ਆੜ੍ਹਤੀਆ ਕਿਸਾਨ ਤੋਂ 200 ਗੱਟਾ ਹੀ ਮੰਗਵਾ ਸਕਦਾ ਹੈ ।
ਉਧਰ ਆੜ੍ਹਤੀਆਂ ਵਿਸ਼ਵ ਦਾਸ ਨੇ ਦੱਸਿਆ ਕਿ ਮਾਰਕੀਟ ਕਮੇਟੀ ਮਾਨਸਾ ਵੱਲੋਂ ਮੰਡੀ 'ਚ ਕਣਕ ਦੀ ਖਰੀਦ ਨੂੰ ਲੈ ਕੇ ਪ੍ਰਬੰਧ ਪੁਖਤਾ ਕੀਤੇ ਗਏ ਨੇ ਤੇ ਉੱਥੇ ਹੀ ਸੋਸ਼ਲ ਡਿਸਟੈਂਸ ਨੂੰ ਲੈ ਕੇ ਵੀ ਜਗ੍ਹਾ ਬਣਾਈ ਗਈ ਹੈ ਅਤੇ ਕਮੇਟੀ ਵੱਲੋਂ ਹਦਾਇਤ ਹੈ ਕਿ ਉਸ ਜਗ੍ਹਾ ਤੋਂ ਹੀ ਕਿਸਾਨ ਆਪਣੀ ਕਣਕ ਲਾਏਗਾ ਤੇ ਉਹ ਕਣਕ ਦੀ ਤੁਲਾਈ ਹੋਣ ਤੋਂ ਬਾਅਦ ਹੀ ਦੂਸਰਾ ਕਿਸਾਨ ਮੰਡੀ ਚ ਕਣਕ ਲੈ ਕੇ ਆਵੇਗਾ । ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਨ ਅਤੇ ਕਣਕ ਸੁੱਕੀ ਲਈ ਕਿਹਾ ਤਾਂ ਕਿ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ ।