ਮਾਨਸਾ: ਖੇਤੀ ਕਾਨੂੰਨਾਂ ਨੂੰ ਲੈਕੇ ਸ਼ਹਿਰ ਦੇ ਬਾਰਾਂ ਹੱਟਾ ਚੌਂਕ ਵਿੱਚ ਮੋਦੀ ਸਮੇਤ ਅੰਬਾਨੀ, ਅਡਾਨੀ ਦੀ ਅਰਥੀ ਫੂਕੀ ਗਈ। ਇਸ ਮੌਕੇ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਹੁਣ ਕਿਸਾਨ ਜੱਥੇਬੰਦੀਆ ਕੇਦਰ ਸਰਕਾਰ ਨਾਲ ਵੱਡੇ ਸੰਘਰਸ਼ ਲਈ ਤਿਆਰ ਹਨ। ਸੀਪੀਆਈਐਮਐਲ ਪਾਰਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਸ਼ਹਿਰਵਾਸੀਆ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਦਾ ਪਿਟ ਸਿਆਪਾ ਕਰਕੇ ਅੰਬਾਨੀ ਅਡਾਨੀ ਤੇ ਮੋਦੀ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਹੈ।
ਸ਼ਹਿਰ ਵਾਸੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ - ਅਰਥੀ ਫੂਕ
ਖੇਤੀ ਕਾਨੂੰਨਾਂ ਨੂੰ ਲੈਕੇ ਸ਼ਹਿਰ ਦੇ ਬਾਰਾਂ ਹੱਟਾ ਚੌਂਕ ਵਿੱਚ ਮੋਦੀ ਸਮੇਤ ਅੰਬਾਨੀ, ਅਡਾਨੀ ਦੀ ਅਰਥੀ ਫੂਕੀ ਗਈ। ਇਸ ਮੌਕੇ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਹੁਣ ਕਿਸਾਨ ਜੱਥੇਬੰਦੀਆ ਕੇਦਰ ਸਰਕਾਰ ਨਾਲ ਵੱਡੇ ਸੰਘਰਸ਼ ਲਈ ਤਿਆਰ ਹਨ।
ਉਨ੍ਹਾਂ ਇਸ ਮੌਕੇ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਦਾ ਆਰਥਿਕ ਪੱਖੋਂ ਨੁਕਸਾਨ ਕਰਨਗੇ। ਪਰ ਮੋਦੀ ਕੋਲ ਇਨ੍ਹਾਂ ਕਿਸਾਨਾਂ ਦੇ ਮਨ ਦੀ ਬਾਤ ਸੁਣਨ ਦਾ ਸਮਾਂ ਨਹੀਂ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਸੰਘਰਸ਼ ਬਿਖ਼ਰ ਜਾਏਗਾ ਤਾਂ ਇਸ ਗਲਤਫ਼ਹਿਮੀ ’ਚ ਨਾ ਰਹਿਣ। ਜੇਕਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆ ਗਈਆਂ ਤਾਂ ਇਹ ਅੰਦੋਲਨ ਹੋਰ ਵਿਸ਼ਾਲ ਰੂਪ ਧਾਰੇਗਾ।
ਇਸ ਮੌਕੇ ਆੜ੍ਹਤੀਆ ਵਰਗ ਤੋਂ ਰਮੇਸ਼ ਟੋਨੀ ਨੇ ਵੀ ਕਿਹਾ ਕਿ ਉਹ ਤੇ ਉਨ੍ਹਾਂ ਦੇ ਸਾਥੀ ਕਿਸਾਨਾਂ ਦੇ ਅੰਦੋਲਨ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਹਨ।