ਮਾਨਸਾ: ਵਿਸ਼ਵ ਭਰ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਦੇ ਕਾਰਨ ਸਕੂਲ ਕਾਲਜ ਬੰਦ ਰਹੇ ਅਤੇ ਹੁਣ ਜਦੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਖੁੱਲ੍ਹਣੇ ਸ਼ੁਰੂ ਹੋਏ ਨੇ ਤਾਂ ਈਟੀਵੀ ਭਾਰਤ ਵੱਲੋਂ ਸਕੂਲਾਂ ਦੇ ਵਿੱਚ ਜਾ ਕੇ ਰਿਐਲਟੀ ਚੈੱਕ ਕੀਤਾ ਗਿਆ। ਜਦੋਂ ਸਾਡੀ ਟੀਮ ਨੇ ਮਾਨਸਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਰਿਅਲਟੀ ਚੈੱਕ ਕੀਤਾ ਤਾਂ ਇਥੇ ਸਕੂਲ ਪ੍ਰਬੰਧਕ ਪੂਰੀ ਤਰ੍ਹਾਂ ਸਤਰਕ ਸਨ। ਇਥੇ ਬੱਚਿਆਂ ਨੂੰ ਬਰਾਬਰ ਮਾਸਿਕ ਪਹਿਨਾਏ ਗਏ ਸਨ ਅਤੇ ਹੱਥ ਵੀ ਸੈਨੀਟੇਸ਼ਨ ਕਰਵਾਏ ਜਾ ਰਹੇ ਸੀ। ਉਧਰ ਸਿਹਤ ਵਿਭਾਗ ਦਾ ਵੀ ਕਹਿਣਾ ਹੈ ਕਿ ਉਹ ਜ਼ਿਲ੍ਹੇ ਭਰ ਦੇ ਵਿੱਚ ਲਗਾਤਾਰ ਲੋਕਾਂ ਦੀ ਸੈਂਪਲਿੰਗ ਕਰ ਰਹੇ ਨੇ ਅਤੇ ਕੋਰੋਨਾ ਮਹਾਂਮਾਰੀ ਤੋਂ ਬਚਣ ਦੇ ਲਈ ਜਾਗਰੂਕ ਵੀ ਕਰ ਰਹੇ ਹਨ।
ਕੋਰੋਨਾ ਤੋਂ ਬਚਾਅ ਲਈ ਬੱਚਿਆਂ ਤੋਂ ਕਰਵਾਈ ਜਾ ਰਹੀ ਹੈ ਨਿਯਮਾਂ ਦੀ ਪਾਲਣਾ - made
ਵਿਸ਼ਵ ਭਰ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਦੇ ਕਾਰਨ ਸਕੂਲ ਕਾਲਜ ਬੰਦ ਰਹੇ ਅਤੇ ਹੁਣ ਜਦੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਖੁੱਲ੍ਹਣੇ ਸ਼ੁਰੂ ਹੋਏ ਨੇ ਤਾਂ ਈਟੀਵੀ ਭਾਰਤ ਵੱਲੋਂ ਸਕੂਲਾਂ ਦੇ ਵਿੱਚ ਜਾ ਕੇ ਰਿਐਲਟੀ ਚੈੱਕ ਕੀਤਾ ਗਿਆ।
ਤਸਵੀਰ
ਉਧਰ ਦੂਜੇ ਪਾਸੇ ਸਿਵਲ ਸਰਜਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਕਰੋਨਾ ਦੇ ਹੁਣ ਤੱਕ 01 ਲੱਖ 2 ਹਜਾਰ 680 ਸੈਂਪਲ ਲਏ ਗਏ ਨੇ ਜਿਹਨਾਂ ਵਿਚ 2492 ਕੇਸ ਪਾਜ਼ੇਟਿਵ ਪਾਏ ਗਏ ਸੀ ਅਤੇ 2427 ਲੋਕ ਠੀਕ ਹੋ ਚੁੱਕੇ ਨੇ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 54 ਮੌਤਾਂ ਹੋ ਚੁੱਕੀਆਂ ਹਨ ਅਤੇ ਹੁਣ ਮੌਜੂਦਾ ਸਮੇਂ ਵਿੱਚ ਮਾਨਸਾ ਜ਼ਿਲ੍ਹੇ ਚੋਂ 11 ਪੌਜ਼ੀਟਿਵ ਕੇਸ ਹਨ ਜਿਨ੍ਹਾਂ ਵਿਚੋਂ 8 ਨੂੰ ਹੋਮ ਆਈ ਸੋ ਲੇਟ ਕੀਤਾ ਹੋਇਆ ਹੈ ਅਤੇ ਤਿੰਨ ਵੱਖ ਵੱਖ ਹਸਪਤਾਲਾਂ ਦੇ ਵਿੱਚ ਹਨ।