ਪੰਜਾਬ

punjab

ETV Bharat / state

ਗੈਗਸਟਰ ਦੀਪਕ ਟੀਨੂੰ ਫ਼ਰਾਰ ਮਾਮਲਾ: ਬਰਖਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਸਮੇਤ 10 ਖ਼ਿਲਾਫ਼ ਚਾਰਜਸ਼ੀਟ ਦਾਖਿਲ - ਗ੍ਰਿਫ਼ਤਾਰ ਦੀਪਕ ਟੀਨੂੰ ਦੀ ਮਹਿਲਾ ਸਾਥੀ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਗੈਂਗਸਟਰ ਦੀਪਕ ਟੀਨੂੰ ਨੂੰ ਫਰਾਰ ਹੋਣ (Charge sheet filed against 10 including) ਵਿੱਚ ਮਦਦ ਕਰਨ ਦੇ ਇਲਜ਼ਾਮ ਵਿੱਚ ਫੜ੍ਹੇ ਗਏ ਬਰਖਾਸਤ ਸੀਆਈਏ ਇੰਚਾਰਾਜ ਪ੍ਰਿਤਪਾਲ ਸਿੰਘ (sacked CIA in charge Pritpal) ਸਮੇਤ ਪੁਲਿਸ ਨੇ 10 ਮੁਲਜ਼ਮਾਂ ਖ਼ਿਲਾਫ਼ ਕੋਰਟ ਵਿੱਚ ਚਾਰਜਸ਼ੀਟ ਦਾਖਿਲ ਕੀਤੀ ਹੈ। ਇਸ ਚਾਰਜਸ਼ੀਟ ਵਿੱਚ ਆਈਪੀਸੀ ਦੀ ਧਾਰਾ 216 ਅਤੇ ਆਰਮਜ ਐਕਟ ਦੀ ਧਾਰਾ 25 ਵੀ ਸ਼ਾਮਲ ਕੀਤੀ ਗਈ ਹੈ।

Charge sheet filed against 10 including sacked CIA in charge Pritpal
ਗੈਗਸਟਰ ਦੀਪਕ ਟੀਨੂੰ ਫਰਾਰ ਮਾਮਲਾ: ਬਰਖਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਸਮੇਤ 10 ਖ਼ਿਲਾਫ਼ ਚਾਰਜਸ਼ੀਟ ਦਾਖਿਲ

By

Published : Jan 6, 2023, 1:01 PM IST

ਗੈਗਸਟਰ ਦੀਪਕ ਟੀਨੂੰ ਫਰਾਰ ਮਾਮਲਾ: ਬਰਖਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਸਮੇਤ 10 ਖ਼ਿਲਾਫ਼ ਚਾਰਜਸ਼ੀਟ ਦਾਖਿਲ




ਮਾਨਸਾ:
2022 ਦੀਆਂ ਸਭ ਤੋਂ ਵੱਡੀਆਂ ਵਾਰਦਾਤਾਂ ਵਿੱਚ ਸ਼ੁਮਾਰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਮਾਮਲਾ ਹਰ ਦਿਨ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ਵਿੱਚ ਰਹਿੰਦਾ ਹੈ। ਹੁਣ ਇਸ ਮਾਮਲੇ ਦੇ ਸੁਰਖੀਆਂ ਵਿੱਚ ਆਉਣ ਦਾ ਕਾਰਣ ਮੁਅਤਲ ਸੀਆਈਏ ਇੰਚਾਰਜ(Charge sheet filed against 10 including) ਪ੍ਰਿਤਪਾਲ ਸਿੰਘ ਬਣਿਆ ਹੈ। ਦਰਅਸਲ ਮੂਸੇਵਾਲਾ ਕਤਲ ਕੇਸ ਵਿੱਚ ਕਾਫੀ ਜੱਦੋ ਜਹਿਦ ਮਗਰੋਂ ਪੁਲਿਸ ਨੇ ਗੈਂਗਸਟਰ ਦੀਪਕ ਟੀਨੂੰ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਉਸ ਤੋਂ ਬਾਅਦ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਨੇ ਗੈਂਗਸਚਰ ਦੀਪਕ ਟੀਨੂੰ ਨੂੰ ਫਰਾਰ ਕਰਵਾਉਣ ਵਿੱਚ ਮਦਦ ਕੀਤੀ ਸੀ।


ਚਾਰਜਸ਼ੀਟ ਦਾਖਿਲ:ਮੁਅਤਲ ਸੀਆਈਏ ਇੰਚਾਰਾਜ ਪ੍ਰਿਤਪਾਲ (sacked CIA in charge Pritpal) ਸਿੰਘ ਸਮੇਤ ਪੁਲਿਸ ਨੇ 10 ਮੁਲਜ਼ਮਾਂ ਖ਼ਿਲਾਫ਼ ਕੋਰਟ (Charge sheet filed in court against 10 accused) ਵਿੱਚ ਚਾਰਜਸ਼ੀਟ ਦਾਖਿਲ ਕੀਤੀ ਹੈ। ਇਸ ਚਾਰਜਸ਼ੀਟ ਵਿੱਚ ਆਈਪੀਸੀ ਦੀ ਧਾਰਾ 216 ਅਤੇ ਆਰਮਜ ਐਕਟ ਦੀ ਧਾਰਾ 25 ਵੀ ਸ਼ਾਮਲ (Section 25 of the Arms Act was added) ਕੀਤੀ ਗਈ ਹੈ। ਇਸ ਤੋਂ ਇਲਾਵਾ ਦੀਪਕ ਟੀਨੂੰ ਦੀ ਮਹਿਲਾ ਮਿੱਤਰ ਜਤਿੰਦਰ ਕੌਰ ਜੋਤੀ, ਕੁਲਦੀਪ ਸਿੰਘ ਕੋਹਲੀ, ਰਾਜਵੀਰ ਕਜਾਮਾ, ਰਜਿੰਦਰ ਸਿੰਘ ਗੋਰਾ, ਬਿੱਟੂ ਸਿੰਘ, ਸਰਬਜੋਤ ਸਿੰਘ, ਚਿਰਾਗ ਅਤੇ ਸੁਨੀਲ ਲੋਹੀਆ ਦੇ ਖਿਲਾਫ ਵੱਖ ਵੱਖ ਧਾਰਵਾਂ ਤਹਿਤ ਮਾਮਲਾ ਦਰਜ ਕੀਤਾ ਸੀ।




ਬੀਤੇ ਦਿਨ ਹੋਈ ਪੇਸ਼ੀ: ਦੱਸ ਦਈਏ ਗੈਗਸਟਰ ਦੀਪਕ ਟੀਨੂੰ ਫਰਾਰ (appearance of the accused) ਕਰਵਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਦੀਪਕ ਟੀਨੂੰ ਦੀ ਮਹਿਲਾ ਸਾਥੀ ਜਤਿੰਦਰ ਕੌਰ, ਰਾਜਵੀਰ, ਰਜਿੰਦਰ, ਗੋਰਾ ਦੀ ਮਾਨਸਾ ਅਦਾਲਤ ਵਿੱਚ ਪੇਸ਼ੀ ਹੋਈ ਸੀ । ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਸ਼ੂਟਰ ਅੰਕਿਤ ਸੇਰਸਾ ਦੀ ਵੀਡੀਓ ਕਾਨਫਰੰਸਿੰਗ ਜਰੀਏ ਮਾਨਸਾ ਅਦਾਲਤ ਵਿੱਚ (shooter Ankit Sersa through video conferencing) ਪੇਸ਼ੀ ਹੋਈ ਸੀ ਜਿਸ ਦੀ ਅਦਾਲਤ ਵੱਲੋ ਅਗਲੀ ਪੇਸ਼ੀ 19 ਜਨਵਰੀ ਨੂੰ ਹੋਵੇਗੀ।




ਇਹ ਵੀ ਪੜ੍ਹੋ:ਭਵਾਨੀਗੜ੍ਹ 'ਚ ਲੁਟੇਰਿਆਂ ਨੇ ਗੈਸ ਏਜੰਸੀ ਦੇ ਮੈਨੇਜਰ ਤੋਂ ਲੁੱਟੀ ਲੱਖਾਂ ਦੀ ਨਕਦੀ




ਜਿਕਰਯੋਗ ਹੈ ਕਿ ਮਾਨਸਾ ਦੇ ਸੀਆਈਏ ਸਟਾਫ ਦੀ ਗ੍ਰਿਫ਼ਤ ਵਿੱਚੋਂ ਗੈਗਸਟਰ ਦੀਪਕ ਟੀਨੂੰ ਨੂੰ ਉਸ ਦੀ ਮਹਿਲਾ ਸਾਥੀ ਅਤੇ ਹੋਰ ਮੁਲਜ਼ਮਾਂ ਨੇ ਫਰਾਰ ਹੋਣ ਵਿੱਚ ਮੱਦਦ ਕੀਤੀ ਸੀ ਅਤੇ ਗੱਡੀ ਮੁਹੱਈਆ ਕਰਵਾਈ ਗਈ ਸੀ। ਇਸੇ ਤਰ੍ਹਾਂ ਜਵਾਹਰਕੇ ਪਿੰਡ ਵਿਖੇ 29 ਮਈ 2022 ਨੂੰ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਸ਼ੂਟਰਾਂ ਦੇ ਵਿੱਚ ਅੰਕਿਤ ਸੇਰਸਾ ਵੀ ਸ਼ਾਮਲ ਸੀ। ਇਨ੍ਹਾਂ ਸਾਰੇ ਮੁਲਜ਼ਮਾਂ ਦੀ ਅੱਜ ਮਾਨਸਾ ਅਦਾਲਤ ਵਿੱਚ (Appearance of accused in Mansa court today) ਪੇਸ਼ੀ ਸੀ ਅਤੇ ਭਾਰੀ ਸੁਰੱਖਿਆ ਵਿੱਚ ਸਭ ਦੀ ਪੇਸ਼ੀ ਹੋਈ।

ABOUT THE AUTHOR

...view details