ਮਾਨਸਾ: ਮਾਲ ਗੱਡੀਆਂ ਦੀ ਪੰਜਾਬ 'ਚ ਮੁੜ ਬਹਾਲੀ ਨੂੰ ਲੈ ਕੇ ਕਿਸਾਨਾਂ ਦਾ ਕਹਿਣਾ ਸੀ ਕਿ ਰੇਲਵੇ ਟਰੈਕ ਖਾਲੀ ਹਨ ਤੇ ਕਿਸਾਨ ਜਥੇਬੰਦੀਆਂ ਦਾ ਵੀ ਐਲਾਨ ਸੀ ਕਿ ਕੋਈ ਮਾਲ ਗੱਡੀ ਨਹੀਂ ਰੋਕੀ ਜਾਵੇਗੀ। ਪਰ ਕੇਂਦਰ ਸਰਕਾਰ ਨੇ ਮਤਰੇਆਂ ਵਾਲਾ ਸਲੂਕ ਅਪਣਾਇਆ ਹੋਇਆ ਹੈ।
ਰੇਲਵੇ ਲਾਇਨਾਂ ਪਹਿਲਾਂ ਹੀ ਸੀ ਖਾਲੀ,ਕੇਂਦਰ ਸਰਕਾਰ ਖੇਡ ਰਹੀ ਹੈ ਚਾਲਾਂ: ਕਿਸਾਨ - farmers,
ਰੇਲਵੇ ਟਰੈਕ ਖਾਲੀ ਹਨ ਤੇ 21 ਅਕਤੂਬਰ ਨੂੰ ਧਰਨਾ ਪਲੇਟਫਾਰਮ 'ਤੇ ਤਬਦੀਲ਼ ਕਰ ਦਿੱਤਾ ਗਿਆ ਸੀ।ਕਿਸਾਨ ਜਥੇਬੰਦੀਆਂ ਦਾ ਵੀ ਐਲਾਨ ਸੀ ਕਿ ਕੋਈ ਮਾਲ ਗੱਡੀ ਨਹੀਂ ਰੋਕੀ ਜਾਵੇਗੀ। ਪਰ ਕੇਂਦਰ ਸਰਕਾਰ ਨੇ ਮਤਰੇਆਂ ਵਾਲਾ ਸਲੂਕ ਅਪਣਾਇਆ ਹੋਇਆ ਹੈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨਿਅਨ ਏਕਤਾ ਨੇ ਕਿਹਾ ਕਿ ਰੇਲਵੇ 21 ਤਾਰੀਖ਼ ਨੂੰ ਸੱਦੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਪੰਜਾਬ ਸਰਕਾਰ ਨੇ ਅਪੀਲ ਕੀਤੀ ਕਿ ਬਾਰਦਾਨਾ ਯੂਰੀਆ ਤੇ ਡੀਏਪੀ ਲਈ ਮਾਲ ਗੱਡੀਆਂ ਲਈ ਰੇਲਵੇ ਟਰੈਕ ਖਾਲੀ ਕਰ ਦਿੱਤੇ ਜਾਣ ਤੇ ਕਿਸਾਨ ਜਥੇਬੰਦੀਆਂ ਨੇ ਉਹ ਮੰਨਿਆ ਤੇ ਧਰਨਾ ਪਲੇਟਫਾਰਮ 'ਤੇ ਤਬਦੀਲ਼ ਕਰ ਦਿੱਤਾ। ਕੇਂਦਰੀ ਰੇਲ ਮੰਤਰੀ ਨੇ ਸ਼ਰਤ ਰੱਖੀ ਕਿ ਜੇਕਰ ਪੰਜਾਬ 'ਚ ਸਵਾਰੀ ਟ੍ਰੈਨਾਂ ਚੱਲਣਗੀਆਂ ਤਾਂ ਹੀ ਮਾਲ ਗੱਡੀਆਂ ਨੂੰ ਮੁੜ ਚਲਾਇਆ ਜਾਵੇਗਾ। ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਬੌਖਲਾਈ ਹੋਈ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮਾਲ ਗੱਡੀਆਂ ਪੰਜਾਬ 'ਚ ਨਾ ਚੱਲੀਆਂ ਤਾਂ ਪੂਰਾ ਦੇਸ਼ ਭੁੱਖਾ ਮਰੇਗਾ, ਇਹ ਮੋਦੀ ਸਰਕਾਰ ਨੂੰ ਦੇਖ ਲੈਣਾ ਚਾਹੀਦਾ ਹੈ।
ਜ਼ਿਲ੍ਹਾ ਆਗੂ ਭਾਰਤੀ ਕਿਸਾਨ ਯੂਨਿਅਨ ਏਕਤਾ ਦਾ ਕਹਿਣਾ ਸੀ ਕਿ ਸਿਰਫ਼ ਮਾਲ ਗੱਡੀਆਂ ਲਈ ਰਾਹ ਛੱਡਿਆ, ਸਵਾਰੀ ਟ੍ਰੇਨਾਂ ਨੂੰ ਰਾਹ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਕਦੀ ਪਿੱਛੇ ਨਹੀਂ ਹੱਟਣਗੇ ਤੇ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਰਹਿਣਗੇ।