ਪੰਜਾਬ

punjab

ETV Bharat / state

ਬਹੁਜਨ ਸਮਾਜ ਵੱਲੋਂ ਮਨਾਇਆ ਗਿਆ ਡਾ. ਅੰਬੇਡਕਰ ਦਾ ਜਨਮ ਦਿਹਾੜਾ - Dr. Ambedkar's birthday

ਮਾਨਸਾ ਸ਼ਹਿਰ 'ਚ ਸ਼ਹਿਰ ਵਾਸੀਆਂ ਅਤੇ ਬਹੁਜਨ ਸਮਾਜ ਨੇ ਇਕੱਠੇ ਹੋ ਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਬੜੀ ਹੀ ਧੂਮਧਾਮ ਨਾਲ ਮਨਾਇਆ । ਇਸ ਮੌਕੇ ਉਨ੍ਹਾਂ ਵਲੋਂ ਸਮਾਜ 'ਚ ਸੰਵਿਧਾਨ ਦੀ ਹੋਂਦ ਬਚਾਉਣ ਦੀ ਮੰਗ ਵੀ ਕੀਤੀ।

ਬਹੁਜਨ ਸਮਾਜ ਵੱਲੋਂ ਮਨਾਇਆ ਗਿਆ ਡਾ. ਅੰਬੇਡਕਰ ਦਾ ਜਨਮ ਦਿਹਾੜਾ
ਬਹੁਜਨ ਸਮਾਜ ਵੱਲੋਂ ਮਨਾਇਆ ਗਿਆ ਡਾ. ਅੰਬੇਡਕਰ ਦਾ ਜਨਮ ਦਿਹਾੜਾ

By

Published : Apr 14, 2021, 10:50 AM IST

ਮਾਨਸਾ: ਮਾਨਸਾ ਸ਼ਹਿਰ 'ਚ ਸ਼ਹਿਰ ਵਾਸੀਆਂ ਅਤੇ ਬਹੁਜਨ ਸਮਾਜ ਨੇ ਇਕੱਠੇ ਹੋ ਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਬੜੀ ਹੀ ਧੂਮਧਾਮ ਨਾਲ ਮਨਾਇਆ । ਇਸ ਮੌਕੇ ਉਨ੍ਹਾਂ ਵਲੋਂ ਸਮਾਜ 'ਚ ਸੰਵਿਧਾਨ ਦੀ ਹੋਂਦ ਬਚਾਉਣ ਦੀ ਮੰਗ ਵੀ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਬਹੁਜਨ ਸਮਾਜ ਦੇ ਆਗੂਆਂ ਨੇ ਦੱਸਿਆ ਕਿ ਹਰ ਸਾਲ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਸੇ ਤਰ੍ਹਾਂ ਹੀ ਡਾ. ਭੀਮ ਰਾਓ ਅੰਬੇਡਕਰ ਦਾ 130 ਵਾਂ ਜਨਮ ਦਿਹਾੜਾ ਡੀ.ਸੀ ਕੰਪਲੈਕਸ ਵਿਖੇ ਸਾਰੇ ਬਹੁਜਨ ਸਮਾਜ ਨੇ ਇਕੱਠੇ ਹੋ ਕੇ ਮਨਾਇਆ ਹੈ।

ਬਹੁਜਨ ਸਮਾਜ ਵੱਲੋਂ ਮਨਾਇਆ ਗਿਆ ਡਾ. ਅੰਬੇਡਕਰ ਦਾ 130 ਵਾਂ ਜਨਮ ਦਿਹਾੜਾ

ਉਨ੍ਹਾਂ ਕਿਹਾ ਕਿ ਅਸੀਂ ਡਾ ਭੀਮ ਰਾਓ ਅੰਬੇਡਕਰ ਜੀ ਦੇ ਹਮੇਸ਼ਾ ਰਿਣੀ ਰਹਾਂਗੇ, ਜਿਨ੍ਹਾਂ ਨੇ ਪੂਰੇ ਦੇਸ਼ ਦਾ ਸੰਵਿਧਾਨ ਬਣਾ ਕੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਦੀ ਰੱਖਿਆ ਕਰਨੀ ਸਿਖਾਈ। ਉਨ੍ਹਾਂ ਕਿਹਾ ਸਾਨੂੰ ਸੰਵਿਧਾਨ ਬਚਾਉਣ ਦੀ ਲੋੜ ਹੈ ਕਿਉਂਕਿ ਸਰਕਾਰਾਂ ਸੰਵਿਧਾਨ 'ਚ ਤੋੜ ਮਰੋੜ ਕਰਨ 'ਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਗਿਆ ਕਿ ਡਾ. ਭੀਮ ਰਾਓ ਅੰਬੇਡਕਰ ਦੀ ਅਗਾਂਹ ਵਧੂ ਸੋਚ 'ਤੇ ਚੱਲ ਕੇ ਦੇਸ਼ ਨੂੰ ਤਰੱਕੀ ਦੀ ਰਾਹ 'ਤੇ ਲੈ ਕੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹਿੱਤਾਂ ਦੀ ਰੱਖਿਆ ਉਸੇ ਸੰਵਿਧਾਨ 'ਤੇ ਚੱਲ ਕੇ ਹੀ ਹੋ ਸਕਦੀ ਹੈ ਤੇ ਅਸੀਂ ਮੰਗ ਕਰਦੇ ਹਾਂ ਕਿ ਸਰਕਾਰਾਂ ਸੰਵਿਧਾਨ 'ਚ ਤਬਦੀਲੀਆਂ ਕਰਨੀਆਂ ਬੰਦ ਕਰਨ।

ਇਹ ਵੀ ਪੜ੍ਹੋ:ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਸਾਖੀ ਵਾਲਾ 'ਚ ਸੰਗਤ ਨੇ ਸ਼ਰਧਾ ਨਾਲ ਮਨਾਇਆ ਖਾਲਸਾ ਪੰਥ ਦਾ ਸਥਾਪਨਾ ਦਿਵਸ

ABOUT THE AUTHOR

...view details