ਮਾਨਸਾ:ਪੰਜਾਬ ਵਿੱਚ ਜਿੱਥੇ ਚੋਣਾਂ ਦਾ ਸਿਆਸੀ ਦੰਗਲ ਭੱਖ ਰਿਹਾ ਹੈ। ਉਥੇ ਹੀ ਰਾਜਨੀਤੀ ਲੀਡਰਾਂ ਵੱਲੋਂ ਕਿਸਾਨਾਂ ਪ੍ਰਤੀ ਹਿਮਾਇਤ ਪ੍ਰਗਟਾਈ ਜਾ ਰਹੀ ਹੈ। ਜਿਸ ਦਾ ਜਵਾਬ ਦਿੰਦਿਆ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਚਰਚੇ ਨੂੰ ਲੈ ਕੇ ਰੁਲਦੂ ਸਿੰਘ ਮਾਨਸਾ (Ruldu Singh Mansa) ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਇਸ ਮਾਮਲੇ ਦੇ ਵਿੱਚ ਵਿਚੋਲਗੀ ਨਾ ਕਰਨ, ਕਿਉਂਕਿ ਕਿਸਾਨ ਖੁਦ ਕੇਂਦਰ ਸਰਕਾਰ ਦੇ ਨਾਲ ਲੜਾਈ ਲੜ ਰਹੇ ਹਨ।
ਜਿਸ ਕਰਕੇ ਉਹ ਖੁਦ ਹੀ ਖੇਤੀ ਕਾਨੂੰਨ ਰੱਦ ਕਰਵਾਉਣਗੇ, ਈਟੀਵੀ ਭਾਰਤ ਦੇ ਨਾਲ ਗੱਲਬਾਤ ਕਰਦਿਆਂ ਰੁਲਦੂ ਸਿੰਘ ਮਾਨਸਾ (Ruldu Singh Mansa) ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖ਼ਿਲਾਫ਼ ਕਿਸਾਨ ਲੜਾਈ ਲੜ ਰਹੇ ਹਨ ਅਤੇ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ। ਉਥੇ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਦਿੱਲੀ ਦੇ ਵਿੱਚ ਹੋਏ ਹਾਦਸੇ ਵਿੱਚ ਸ਼ਹੀਦ ਹੋਈਆਂ, ਕਿਸਾਨ ਬੀਬੀਆਂ ਦੇ ਪਰਿਵਾਰਾਂ ਨੂੰ ਸਰਕਾਰ 10 ਲੱਖ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਤੁਰੰਤ ਦੇਵੇ ਅਤੇ ਉਨ੍ਹਾਂ ਦਾ ਪੂਰਨ ਕਰਜ਼ ਮੁਆਫ਼ ਕਰੇ।
ਪਿਛਲੇ ਦਿਨੀਂ ਮਾਨਸਾ ਵਿੱਚ ਪਹੁੰਚੇ ਅਰਵਿੰਦ ਕੇਜਰੀਵਾਲ (Aam Aadmi Party) ਨੂੰ ਵੀ ਉਨ੍ਹਾਂ ਭਾਜਪਾ ਦੀ B ਟੀਮ ਦੱਸਿਆ ਹੈ ਅਤੇ ਕਿਹਾ ਕਿ ਕੇਜਰੀਵਾਲ (Arvind Kejriwal) ਵੀ ਕਿਸਾਨਾਂ ਦਾ ਹਮਾਇਤੀ ਨਹੀਂ ਸਿਰਫ਼ ਉਹ ਵੋਟਾਂ ਬਟੋਰਨ ਦੇ ਲਈ ਹੀ ਪੰਜਾਬ ਆਇਆ ਹੈ।