ਪੰਜਾਬ

punjab

ਪਿੰਡ ਬੱਪੀਆਣਾ ਚੋਂ ਟੁੱਟਿਆ ਰਜਬਾਹਾ, ਖੇਤਾਂ ਵਿੱਚ ਭਰਿਆ ਪਾਣੀ

By

Published : May 19, 2021, 10:36 PM IST

ਮਾਨਸਾ ਦੇ ਪਿੰਡ ਬੱਪੀਆਣਾ ਦੇ ਖੇਤਾਂ ਵਿੱਚੋਂ ਲੰਘਦੇ ਸੂਆ ਰਜਬਾਹੇ ਵਿਚ ਪੰਜਾਹ ਫੁੱਟ ਦੇ ਕਰੀਬ ਦਰਾੜ ਆਉਣ ਕਾਰਨ ਨਜ਼ਦੀਕ ਖੇਤਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ।ਜਿਸਦੇ ਨਾਲ ਨਰਮੇ ਦੀ ਬੀਜੀ ਫਸਲ ਅਤੇ ਮੂੰਗੀ ਅਤੇ ਸ਼ਿਮਲਾ ਮਿਰਚ ਦੀ ਫ਼ਸਲ ਦੇ ਵਿਚ ਪਾਣੀ ਭਰ ਚੁੱਕਿਆ ਹੈ।ਪਾਣੀ ਭਰਨ ਨਾਲ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆ ਹਨ।ਕਿਸਾਨਾਂ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਪਿੰਡ ਬੱਪੀਆਣਾ ਚੋਂ ਟੁੱਟਿਆ ਰਜਬਾਹਾ, ਖੇਤਾਂ ਵਿੱਚ ਭਰਿਆ ਪਾਣੀ
ਪਿੰਡ ਬੱਪੀਆਣਾ ਚੋਂ ਟੁੱਟਿਆ ਰਜਬਾਹਾ, ਖੇਤਾਂ ਵਿੱਚ ਭਰਿਆ ਪਾਣੀ

ਮਾਨਸਾ:ਪਿੰਡ ਬੱਪੀਆਣਾ ਦੇ ਖੇਤਾਂ ਵਿੱਚੋਂ ਲੰਘਦੇ ਸੂਆ ਰਜਬਾਹੇ ਵਿਚ ਪੰਜਾਹ ਫੁੱਟ ਦੇ ਕਰੀਬ ਦਰਾੜ ਆਉਣ ਕਾਰਨ ਨਜ਼ਦੀਕ ਖੇਤਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ।ਜਿਸਦੇ ਨਾਲ ਨਰਮੇ ਦੀ ਬੀਜੀ ਫਸਲ ਅਤੇ ਮੂੰਗੀ ਅਤੇ ਸ਼ਿਮਲਾ ਮਿਰਚ ਦੀ ਫ਼ਸਲ ਦੇ ਵਿਚ ਪਾਣੀ ਭਰ ਚੁੱਕਿਆ ਹੈ।ਪਾਣੀ ਭਰਨ ਨਾਲ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆ ਹਨ।ਕਿਸਾਨਾਂ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਪਿੰਡ ਬੱਪੀਆਣਾ ਚੋਂ ਟੁੱਟਿਆ ਰਜਬਾਹਾ, ਖੇਤਾਂ ਵਿੱਚ ਭਰਿਆ ਪਾਣੀ

ਇਸ ਮੌਕੇ ਕਿਸਾਨਾਂ ਨੇ ਕਿਹਾ ਹੈ ਕਿ ਇੱਥੇ ਬਹੁਤ ਵਾਰ ਰਜਬਾਹਾ ਟੁੱਟ ਚੁੱਕਿਆ ਹੈ ਪਰ ਵਿਭਾਗ ਵੱਲੋਂ ਇਸ ਉਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।ਕਿਸਾਨ ਸੁਖਦੀਪ ਸਿੰਘ ਅਤੇ ਨਵਦੀਪ ਸਿੰਘ ਨੇ ਕਿਹਾ ਕਿ ਮੂਸਾ ਰਜਬਾਹੇ ਦੇ ਵਿਚ ਪੰਜਾਹ ਫੁੱਟ ਦੇ ਕਰੀਬ ਦਰਾਰ ਪਈ ਹੋਈ ਹੈ। ਜਿਸ ਨਾਲ ਉਨ੍ਹਾਂ ਦੇ ਨਰਮੇ ਅਤੇ ਮੂੰਗੀ ਤੇ ਸ਼ਿਮਲਾ ਮਿਰਚ ਦੀ ਫਸਲ ਖਰਾਬ ਹੋਈ ਹੈ ਅਤੇ ਉਨ੍ਹਾਂ ਪੰਜਾਬ ਸਰਕਾਰ ਤੋਂ ਖ਼ਰਾਬ ਹੋਈ ਫਸਲ ਦੇ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।

ਉਥੇ ਕਿਸਾਨਾਂ ਵੱਲੋਂ ਰਜਬਾਹਾ ਵਿਚ ਦਰਾੜ ਪੈਣ ਦਾ ਕਾਰਨ ਪ੍ਰਸ਼ਾਸਨ ਦੀ ਅਣਗਹਿਲੀ ਦੱਸੀ ਗਈ ਹੈ।ਉਹਨਾਂ ਨੇ ਪਹਿਲਾਂ ਵੀ ਬਹੁਤ ਵਾਰੀ ਪਾਣੀ ਨਾਲ ਫਸਲਾਂ ਖਰਾਬ ਹੋਈਆ ਹਨ ਪਰ ਪ੍ਰਸ਼ਾਸਨ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ।

ਇਹ ਵੀ ਪੜੋ:ਵਿਜੀਲੈਂਸ ਜਾਂਚ : ਸਿੱਧੂ ਜੋੜੇ 'ਤੇ ਆਪਣਿਆਂ ਨੂੰ ਫ਼ਾਇਦਾ ਪਹੁੰਚਾਉਣ ਦੀ ਗੱਲ ਆਈ ਸਾਹਮਣੇ



ABOUT THE AUTHOR

...view details