ਪੰਜਾਬ

punjab

ETV Bharat / state

ਪ੍ਰੇਮੀ ਜੋੜੇ ਨੇ ਘਰ ਤੋਂ ਭੱਜ ਕੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼, ਕੁੜੀ ਦੀ ਮੋਤ - ਪਿੰਡ ਖਾਬੜਾ ਦੇ ਨੌਜਵਾਨ ਰੋਹਤਾਸ਼ ਕੁਮਾਰ

ਮਾਨਸਾ ਵਿੱਚ ਇੱਕ ਕੁੜੀ ਅਤੇ ਮੁੰਡੇ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ 'ਚ ਕੁੜੀ ਦੀ ਮੌਤ ਹੋ ਗਈ ਹੈ ਅਤੇ ਮੁੰਡਾ ਹਸਪਤਾਲ ਵਿੱਚ ਦਾਖ਼ਲ ਹੈ।

ਮੁੰਡਾ ਕੁੜੀ ਨੇ ਘਰ ਤੋਂ ਭੱਜ ਕੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼, ਕੁੜੀ ਦੀ ਮੋਤ
ਮੁੰਡਾ ਕੁੜੀ ਨੇ ਘਰ ਤੋਂ ਭੱਜ ਕੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼, ਕੁੜੀ ਦੀ ਮੋਤ

By

Published : Jul 5, 2020, 4:55 PM IST

ਮਾਨਸਾ: ਮਾਨਸਾ ਦੇ ਕਸਬਾ ਸਰਦੂਲਗੜ੍ਹ 'ਚ ਇੱਕ ਪ੍ਰੇਮੀ ਜੋੜੇ ਵੱਲੋਂ ਸਲਫਾਸ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਵਿੱਚ ਕੁੜੀ ਦੀ ਮੋਤ ਹੋ ਗਈ ਹੈ ਤੇ ਮੁੰਡੇ ਨੂੰ ਫਤਿਹਾਬਾਦ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਮੁੰਡਾ ਅਤੇ ਕੁੜੀ ਦੇ ਆਪਸ 'ਚ ਪ੍ਰੇਸ ਸਬੰਧ ਸੀ ਜਿਸ ਦੇ ਚੱਲਦਿਆਂ ਦੋਵੇਂ ਘਰ ਤੋਂ ਭੱਜੇ ਸੀ।

ਪ੍ਰੇਮੀ ਜੋੜੇ ਨੇ ਘਰ ਤੋਂ ਭੱਜ ਕੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼, ਕੁੜੀ ਦੀ ਮੋਤ

ਮੁੰਡੇ ਦਾ ਨਾਂਅ ਰੋਹਤਾਸ਼ ਕੁਮਾਰ ਹੈ ਜੋ ਕਿ ਹਰਿਆਣਾ ਜ਼ਿਲ੍ਹੇ ਦੇ ਫਤਿਹਾਬਾਦ ਦੇ ਪਿੰਡ ਖਾਬੜਾ ਦਾ ਵਸਨੀਕ ਹੈ। ਕੁੜੀ ਦਾ ਨਾਂਅ ਮੋਨਿਕਾ ਦੱਸਿਆ ਜਾ ਰਿਹਾ ਹੈ ਜੋ ਕਿ ਰਾਜਸਥਾਨ ਦੇ ਪਿੰਡ ਵੀਰਾਨ ਦੀ ਰਹਿਣ ਵਾਲੀ ਹੈ। ਡਾਕਟਰ ਕਮਲਜੀਤ ਸ਼ਰਮਾ ਨੇ ਦੱਸਿਆ ਕਿ ਦੁਪਹਿਰ ਨੂੰ ਇੱਕ ਕੁੜੀ ਮੁੰਡਾ ਦੋਵੇਂ ਹਸਪਤਾਲ ਆਏ ਸੀ ਜਿਨ੍ਹਾਂ ਨੇ ਸਲਫਾਸ ਨਿਗਲੀ ਹੋਈ ਸੀ। ਇਸ ਤੋਂ ਬਾਅਦ ਦੋਨਾਂ ਨੂੰ ਹਸਪਤਾਲ ਦਾਖ਼ਲ ਕੀਤਾ ਗਿਆ। ਇਲਾਜ ਦੌਰਾਨ ਕੁੜੀ ਦੀ ਮੌਤ ਹੋ ਗਈ ਤੇ ਮੁੰਡੇ ਨੂੰ ਫਤਿਹਾਬਾਦ ਹਸਪਤਾਲ 'ਚ ਰੈਫ਼ਰ ਕਰ ਦਿੱਤਾ ਗਿਆ ਹੈ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਰੋਹਤਾਸ਼ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਰੋਹਤਾਸ਼ ਕੁੜੀ ਨਾਲ ਭੱਜ ਗਿਆ ਹੈ। ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਕੁੜੀ ਦੇ ਪਰਿਵਾਰ ਤੋਂ ਮਿਲੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ਦਿਨਾਂ ਤੋਂ ਰੋਹਤਾਸ਼ ਦੀ ਭਾਲ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਹੁਣ ਪੁਲਿਸ ਵੱਲੋਂ ਰੋਹਤਾਸ ਦੇ ਹਸਪਤਾਲ ਹੋਣ ਦੀ ਸੂਚਨਾ ਮਿਲੀ ਹੈ।

ਐਸ.ਪੀ.ਡੀ ਦਿਗਵਿਜੇ ਕਪਿਲ ਨੇ ਦੱਸਿਆ ਕਿ ਉਨ੍ਹਾਂ ਨੂੰ ਕੁੜੀ ਮੁੰਡੇ ਦੇ ਸਲਫਾਸ ਨਿਗਲ ਲੈਣ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ ਉਨ੍ਹਾਂ ਨੇ ਹਸਪਤਾਲ ਪਹੁੰਚ ਕੇ ਦੇਖਿਆ ਤਾਂ ਕੁੜੀ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕੁੜੀ-ਮੁੰਡੇ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਪਿੰਡ ਨੈਣੇਵਾਲ ਦੀ ਮੁਟਿਆਰ ਦੀ ਕੈਨੇਡਾ ‘ਚ ਭੇਦਭਰੇ ਹਾਲਾਤਾਂ ‘ਚ ਹੋਈ ਮੌਤ

ABOUT THE AUTHOR

...view details