ਮਾਨਸਾ: ਸ਼ਹਿਰ ਦੇ ਅੰਦਰ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਇੱਕ ਮਹਿਲਾ ਅਮਨਦੀਪ ਕੌਰ ਦੀ ਲਾਸ਼ ਰੇਲਵੇ ਲਾਈਨਾਂ ਤੋ ਮਿਲੀ ਹੈ ਅਤੇ ਮ੍ਰਿਤਕ ਮਹਿਲਾ ਦੇ ਭਰਾ ਨੇ ਟ੍ਰੈਫਿਕ ਪੁਲਿਸ ਦੇ ਏਐਸਆਈ ਉੱਤੇ ਕਤਲ ਦੇ ਇਲਜ਼ਾਮ ਲਗਾਏ ਹਨ, ਹਾਲਾਂਕਿ ਮਹਿਲਾ ਦੇ ਘਰ ਵਿਚੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ਵਿੱਚ ਪੁਲਿਸ ਮੁਲਾਜ਼ਮ ਬਿੱਕਰ ਸਿੰਘ ਦਾ ਜ਼ਿਕਰ ਕੀਤਾ ਗਿਆ ਹੈ। ਮਹਿਲਾ ਦੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ ਰਾਤ ਬਿੱਕਰ ਸਿੱਘ ਦਾ ਫੋਨ ਆਇਆ ਕਿ ਕਿਹਾ ਤੁਹਾਡੀ ਲੜਕੀ ਨੇ ਸੁਸਾਇਡ ਕਰ ਲਿਆ ਹੈ। ਉਨ੍ਹਾਂ ਕਿਹਾ ਅਸੀਂ ਰੇਲਵੇ ਪੁਲਿਸ ਨਾਲ ਸੰਪਰਕ ਕੀਤਾ ਤਾਂ ਕੋਈ ਗੱਲਬਾਤ ਨਾ ਹੋਣ ਦੀ ਗੱਲ ਆਖੀ ਗਈ ਅਤੇ ਜਦੋਂ ਸਵੇਰੇ ਰੇਲਵੇ ਪੁਲਿਸ ਦਾ ਫੋਨ ਆਇਆ ਕਿ ਲਾਸ਼ ਮਿਲੀ ਹੈ ਤਾਂ ਦੇਖਿਆ ਕਿ ਅਮਨਦੀਪ ਕੌਰ ਦੀ ਲਾਸ਼ ਹੈ।
ਸੁਸਾਇਡ ਨੋਟ ਬਰਾਮਦ: ਮ੍ਰਿਤਕਾ ਦੇ ਭਰਾ ਨੇ ਅੱਗੇ ਕਿਹਾ ਕਿ ਜਦੋਂ ਉਨ੍ਹਾਂ ਨੇ ਪੁਲਿਸ ਨਾਲ ਘਰ ਜਾਕੇ ਵੇਖਿਆ ਤਾਂ ਪੱਖੇ ਨਾਲ ਚੁੰਨੀ ਲਟਕ ਰਹੀ ਸੀ ਅਤੇ ਗਲਾਸ ਟੁੱਟੇ ਹੋਏ ਸਨ ਅਤੇ ਇਸੇ ਦੌਰਾਨ ਇੱਕ ਸੁਸਾਇਡ ਨੋਟ ਮਿਲਿਆ ਜਿਸ ਵਿੱਚ ਬਿੱਕਰ ਸਿੰਘ ਦਾ ਨਾਮ ਦੇ ਪੁਲਿਸ ਮੁਲਾਜਮ ਦਾ ਜ਼ਿਕਰ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਨੇ ਪਹਿਲਾਂ ਅਮਨਦੀਪ ਕੌਰ ਦਾ ਕਤਲ ਕੀਤਾ ਅਤੇ ਫਿਰ ਲਾਸ਼ ਰੇਲਵੇ ਲਾਇਨ ਉੱਤੇ ਸੁੱਟੀ । ਉਨ੍ਹਾਂ ਕਿਹਾ ਸੁਸਾਇਡ ਨੋਟ ਅੰਦਰ ਵੀ ਬਿੱਕਰ ਸਿੰਘ ਉੱਤੇ ਮਹਿਲਾ ਨੇ ਮਾਨਸਿਕ ਤੌਰ ਉੱਤੇ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ ਅਤੇ ਇਸ ਕਾਰਨ ਬਿੱਕਰ ਸਿੰਘ ਨੇ ਉਸ ਦੀ ਭੈਣ ਦਾ ਕਤਲ ਕੀਤਾ ਹੈ। ਪੀੜਤ ਪਰਿਵਾਰ ਨੇ ਮੁਲਜ਼ਮ ਖ਼ਿਲਾਫ਼ ਤੁਰੰਤ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।