ਪੰਜਾਬ

punjab

ETV Bharat / state

ਸ਼ਹੀਦ ਮਿੱਠੂ ਸਿੰਘ ਦੀ ਯਾਦ ਵਿੱਚ ਲਾਇਆ ਖੂਨਦਾਨ ਕੈਂਪ - ਖੂਨਦਾਨ ਕੈਂਪ

ਐਤਵਾਰ ਨੂੰ ਸ਼ਹੀਦ ਮਿੱਠੂ ਸਿੰਘ ਨੂੰ ਯਾਦ 'ਤੇ ਬਰਸੀ ਮਨਾਉਣ ਦੇ ਮਕਸਦ ਨਾਲ ਮਾਨਸਾ ਦੇ ਨਿਰਵੈਰ ਕਲੱਬ ਵੱਲੋਂ ਮਾਨਸਾ ਦੇ ਵਾਰਡ ਨੰਬਰ 1 ਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਬਰਸੀ ਮਨਾਈ ਗਈ।

ਸ਼ਹੀਦ ਮਿੱਠੂ ਸਿੰਘ ਦੀ ਯਾਦ ਵਿੱਚ ਲਾਇਆ ਖੂਨਦਾਨ ਕੈਂਪ
ਸ਼ਹੀਦ ਮਿੱਠੂ ਸਿੰਘ ਦੀ ਯਾਦ ਵਿੱਚ ਲਾਇਆ ਖੂਨਦਾਨ ਕੈਂਪ

By

Published : Apr 11, 2021, 4:49 PM IST

ਮਾਨਸਾ: ਅਸਾਮ ਵਿੱਚ ਨਕਸਲੀ ਹਮਲੇ ਦੌਰਾਨ ਸ਼ਹੀਦ ਹੋਏ ਮਾਨਸਾ ਦੇ ਮਿੱਠੂ ਸਿੰਘ ਜਵਾਨ ਦੀ ਬਰਸੀ ਮਨਾਉਣ ਲਈ ਨਿਰਵੈਰ ਕਲੱਬ ਵੱਲੋਂ ਇੱਕ ਖੂਨਦਾਨ ਕੈਂਪ ਲਾਇਆ ਗਿਆ। ਜ਼ਿਕਰਯੋਗ ਹੈ ਕਿ ਅਸਾਮ ਵਿੱਚ ਸਾਲ 2011 ਵਿੱਚ ਭਾਰਤੀ ਫੌਜ ਦੇ ਜਵਾਨ ਮਿੱਠੂ ਸਿੰਘ ਨਕਸਲੀਆਂ ਨਾਲ ਮੁਕਾਬਲੇ ਦੌਰਾਨ ਸ਼ਹਾਦਤ ਦਾ ਜਾਮ ਪੀ ਗਏ ਸਨ।

ਸ਼ਹੀਦ ਮਿੱਠੂ ਸਿੰਘ ਦੀ ਯਾਦ ਵਿੱਚ ਲਾਇਆ ਖੂਨਦਾਨ ਕੈਂਪ

ਐਤਵਾਰ ਨੂੰ ਸ਼ਹੀਦ ਮਿੱਠੂ ਸਿੰਘ ਨੂੰ ਯਾਦ 'ਤੇ ਬਰਸੀ ਮਨਾਉਣ ਦੇ ਮਕਸਦ ਨਾਲ ਮਾਨਸਾ ਦੇ ਨਿਰਵੈਰ ਕਲੱਬ ਵੱਲੋਂ ਮਾਨਸਾ ਦੇ ਵਾਰਡ ਨੰਬਰ 1 ਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਨਾਲ ਬਰਸੀ ਮਨਾਈ ਗਈ। ਇਸ ਮੋਕੇ ਜਿਥੇ ਕਲੱਬ ਵੱਲੋ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ, ਉਥੇ ਹੀ ਕਲੱਬ ਮੈਂਬਰਾਂ ਨੇ ਸ਼ਹੀਦ ਮਿੱਠੂ ਸਿੰਘ ਨੂੰ ਸ਼ਰਧਾਜਲੀ ਦਿੰਦਿਆਂ ਸਰਕਾਰ ਤੋਂ ਮੰਗ ਕੀਤੀ ਗਈ ਸ਼ਹੀਦ ਦਾ ਯਾਦਗਾਰੀ ਬੁੱਤ ਲਗਾਇਆ ਜਾਵੇ ਤਾਂ ਜੋ ਅੱਜ ਦੀ ਨੌਜਵਾਨ ਪੀੜ੍ਹੀ ਸ਼ਹੀਦਾਂ ਦੀ ਸ਼ਹਾਦਤ ਤੋਂ ਜਾਣੂ ਹੋ ਸਕੇ।

ਉਨ੍ਹਾਂ ਕਿਹਾ ਕਿ ਮਿੱਠੂ ਸਿੰਘ ਨੇ ਅਸਾਮ ਦੀਆਂ ਘਾਟੀਆਂ ਵਿੱਚ ਨਕਸਲੀ ਨਾਲ ਮੁਕਾਬਲੇ ਦੌਰਾਨ 55 ਨਕਸਲੀਆਂ ਨੂੰ ਜ਼ਖ਼ਮੀ ਕਰਦੇ ਹੋਏ ਸ਼ਹੀਦ ਹੋ ਗਏ ਸੀ, ਜਿਨ੍ਹਾਂ ਦੀ ਬਰਸੀ ਮਨਾਉਣ ਲਈ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਸੀ।

ABOUT THE AUTHOR

...view details