ਮਾਨਸਾ:ਸਮਾਜ ਵਿੱਚ ਬਹੁਤ ਪਰਿਵਾਰ ਅਜਿਹੇ ਹਨ ਜੋ ਨਰਕ ਭਰੀ ਜ਼ਿਉਣ ਲਈ ਮਜ਼ਬੂਰ ਹਨ ਜਾਂ ਜਿਨ੍ਹਾਂ ਕੋਲ ਕੋਈ ਕਮਾਈ ਦੀ ਸਾਧਨ ਨਹੀਂ ਹੈ। ਅਜਿਹੀ ਹੀ ਇੱਕ ਕਹਾਣੀ ਹੈ ਮਾਨਸਾ ਦੇ ਅਧੀਨ ਪੈਂਦੇ ਪਿੰਡ ਚਕੇਰੀਆਂ ਦੇ ਇੱਕ ਪਰਿਵਾਰ ਦੀ, ਇੱਕ ਪਰਿਵਾਰ ਜਿਸ ਵਿੱਚ ਦੋਵੇਂ ਪਤੀ ਪਤਨੀ ਲਾਚਾਰ ਹਨ ਅਤੇ ਉਪਰੋਂ ਉਨ੍ਹਾਂ ਤੇ ਕੁਦਰਤ ਦੀ ਇੱਕ ਅਜਿਹੀ ਮਾਰ ਪਈ ਕਿ ਉਨ੍ਹਾਂ ਦੀ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੀ ਇਕਲੌਤੀ ਬੱਚੀ ਦੇ ਸਿਰ ਦੇ ਵਿੱਚ ਅਜਿਹੀ ਕੋਈ ਇਨਫੈਕਸ਼ਨ ਫੈਲੀ ਹੋਈ ਹੈ ਕਿ ਉਸ ਦੇ ਸਿਰ ਵਿੱਚੋਂ ਲਗਾਤਾਰ ਖੂਨ ਰਿਸ ਰਿਹਾ ਹੈ।
ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ਬੱਚੀ
ਅੰਗਹੀਣ ਮਾਤਾ ਪਿਤਾ ਆਪਣੀ ਇਕਲੌਤੀ ਬੇਟੀ ਦੇ ਇਲਾਜ ਦੇ ਲਈ ਫ਼ਰੀਦਕੋਟ ਏਮਜ਼ ਬਠਿੰਡਾ (Faridkot AIIMS) ਅਤੇ ਚੰਡੀਗੜ੍ਹ ਪੀਜੀਆਈ (Chandigarh PGI) ਦੇ ਵੀ ਚੱਕਰ ਲਗਾ ਚੁੱਕੇ ਹਨ ਪਰ ਅਜੇ ਤੱਕ ਬਿਮਾਰੀ ਦਾ ਕੋਈ ਪਤਾ ਨਹੀਂ ਲੱਗ ਰਿਹਾ। ਜਿਸ ਕਾਰਨ ਇਨ੍ਹਾਂ ਦੀ ਬੱਚੀ ਅੱਜ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਲਾਚਾਰ ਮਾਤਾ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕਮਾਈ ਦਾ ਕੋਈ ਵੀ ਸਾਧਨ ਨਹੀਂ ਹੈ।
ਲਗਾਤਾਰ ਸਿਰ ਵਿੱਚੋਂ ਖ਼ੂਨ ਰਿਸ ਰਿਹਾ ਹੈ ਖੂਨ
ਘਰ ਦੇ ਵਿੱਚ ਬਿਮਾਰ ਪਈ ਲੜਕੀ ਦੇ ਲਾਚਾਰ ਪਿਤਾ ਭੋਲਾ ਸਿੰਘ ਅਤੇ ਮਾਤਾ ਰਾਣੀ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦੇ ਸਿਰ ਵਿੱਚ ਕੋਈ ਅਜਿਹੀ ਇਨਫੈਕਸ਼ਨ ਫੈਲ ਚੁੱਕੀ ਹੈ, ਜਿਸ ਕਾਰਨ ਲਗਾਤਾਰ ਸਿਰ ਵਿੱਚੋਂ ਖ਼ੂਨ ਰਿਸ ਰਿਹਾ ਹੈ। ਉਹ ਇਸ ਦੇ ਇਲਾਜ ਦੇ ਲਈ ਮਾਨਸਾ ਫਰੀਦਕੋਟ (Mansa Faridkot) ਬਠਿੰਡਾ ਏਮਜ਼ ਅਤੇ ਚੰਡੀਗੜ੍ਹ ਦੇ ਪੀਜੀਆਈ ਤੋਂ ਵੀ ਇਲਾਜ ਕਰਵਾ ਚੁੱਕੇ ਹਨ ਪਰ ਅਜੇ ਤੱਕ ਡਾਕਟਰਾਂ ਦੀ ਕੋਈ ਸਮਝ ਵਿੱਚ ਨਹੀਂ ਆਇਆ। ਜਿਸ ਕਾਰਨ ਉਹ ਆਪਣੀ ਬੱਚੀ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਹੋ ਚੁੱਕੇ ਹਨ ਅਤੇ ਉਨ੍ਹਾਂ ਕਿਹਾ ਕਿ ਹੁਣ ਤਾਂ ਰੋਟੀ ਵੀ ਨਸੀਬ ਨਹੀਂ ਹੋ ਰਹੀ।