ਪੰਜਾਬ

punjab

ETV Bharat / state

Judo National Championship: ਪਿੰਡ ਜਟਾਣਾ ਕਲਾਂ ਦੀ ਨੇਤਰਹੀਣ ਖਿਡਾਰਨ ਨੇ ਜੂਡੋ 'ਚ ਕਰਵਾਈ ਬੱਲੇ ਬੱਲੇ, ਕੌਮੀ ਚੈਂਪੀਅਨਸ਼ਿਪ 'ਚ ਸੋਨ ਤਗਮਾ - ਪਿੰਡ ਜਟਾਣਾ ਕਲਾਂ ਦੀ ਨੇਤਰਹੀਣ ਖਿਡਾਰਨ ਵੀਰਪਾਲ ਕੌਰ

ਪਿੰਡ ਜਟਾਣਾ ਕਲਾਂ ਦੀ ਨੇਤਰਹੀਣ ਖਿਡਾਰਨ ਨੇ ਜੂਡੋ ਵਿੱਚ ਕੌਮੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗ਼ਾ ਹਾਸਲ ਕੀਤਾ ਹੈ। ਜਿਸ ਤੋਂ ਬਾਅਦ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਦੇ ਨਾਲ ਹੀ ਸਕੂਲ ਦੇ ਅਧਿਆਪਕਾਂ ਨੂੰ ਵੀਰਪਾਲ ਕੌਰ ਉਤੇ ਮਾਣ ਹੋ ਰਿਹਾ ਹੈ। ਨੇਤਰਹੀਣ ਖਿਡਾਰਨ ਵੀਰਪਾਲ ਕੌਰ ਨੇ ਦੱਸਿਆ ਆਪਣੀ ਸਫਲਤਾ ਦਾ ਰਾਜ...

ਪਿੰਡ ਜਟਾਣਾ ਕਲਾਂ ਦੀ ਨੇਤਰਹੀਣ ਖਿਡਾਰਨ ਨੇ ਜੂਡੋ 'ਚ ਕਰਵਾਈ ਬੱਲੇ ਬੱਲੇ
ਪਿੰਡ ਜਟਾਣਾ ਕਲਾਂ ਦੀ ਨੇਤਰਹੀਣ ਖਿਡਾਰਨ ਨੇ ਜੂਡੋ 'ਚ ਕਰਵਾਈ ਬੱਲੇ ਬੱਲੇ

By

Published : Mar 21, 2023, 8:14 AM IST

ਪਿੰਡ ਜਟਾਣਾ ਕਲਾਂ ਦੀ ਨੇਤਰਹੀਣ ਖਿਡਾਰਨ ਨੇ ਜੂਡੋ 'ਚ ਕਰਵਾਈ ਬੱਲੇ ਬੱਲੇ

ਮਾਨਸਾ :ਮਾਨਸਾ ਦੇ ਪਿੰਡ ਜਟਾਣਾ ਕਲਾਂ ਦੀ ਧੀ ਨੇ ਨੇਤਰਹੀਣ ਹੋਣ ਕਾਰਨ ਪੰਜਵੀਂ ਜਮਾਤ ਤੱਕ ਦੀ ਪਿੰਡ ਦੇ ਸਕੂਲ ਵਿੱਚ ਪੜ੍ਹਾਈ ਕੀਤੀ। ਉਸ ਤੋਂ ਬਾਅਦ ਉਹ ਪਟਿਆਲਾ ਦੇ Deaf & Dumb ਸਕੂਲ ਵਿੱਚ ਸਿੱਖਿਆ ਹਾਸਲ ਕਰ ਚਲੀ ਗਈ। ਮਾਨਸਾ ਦੇ ਪਿੰਡ ਜਟਾਣਾ ਕਲਾਂ ਦੀ ਵੀਰਪਾਲ ਕੌਰ ਨੇ ਲਖਨਊ ਹੋਈ ਜੂਡੋ ਕਰਾਟੇ ਖੇਡ ਦੀ ਕੌਮੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗ਼ਾ ਹਾਸਲ ਕੀਤਾ ਹੈ। ਖਿਡਾਰਨ ਵੀਰਪਾਲ ਕੌਰ ਦਾ ਪਿੰਡ ਪਰਤਣ ਤੇ ਪਿੰਡ ਵਾਸੀਆਂ ਅਤੇ ਸਕੂਲ ਸਟਾਫ ਨੇ ਨਿੱਘਾ ਸਵਾਗਤ ਕੀਤਾ। ਵੀਰਪਾਲ ਕੌਰ ਨੇ ਕਿਹਾ ਕਿ ਜੇ ਅਸੀਂ ਕਿਸੇ ਅੰਗ ਤੋਂ ਹੀਣ ਹਾਂ ਤਾਂ ਸਾਨੂੰ ਖੁਦ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿਉਂਕਿ ਅਸੀਂ ਕੁਝ ਵੀ ਕਰ ਸਕਦੇ ਹਾਂ। ਦੱਸ ਦੇਈਏ ਕਿ ਵੀਰਪਾਲ ਕੌਰ ਦਾ ਭਰਾ ਵੀ ਨੇਤਰਹੀਣ ਹੈ।

ਸਰੀਰਕ ਕਮਜ਼ੋਰੀ ਹੌਸਲਾ ਨਹੀਂ ਢਾਹ ਸਕਦੀ : ਨੇਤਰਹੀਣ ਹੋਣ ਦੇ ਬਾਵਜੂਦ ਜੂਡੋ ਖੇਡ ਵਿੱਚ ਸੋਨ ਤਮਗਾ ਜਿੱਤਣ ਵਾਲੀ ਖਿਡਾਰਨ ਵੀਰਪਾਲ ਕੌਰ ਨੇ ਕਿਹਾ ਕਿ ਮੈਂ ਲਖਨਊ ਵਿੱਚ ਹੋਈਆਂ ਖੇਡਾਂ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ। ਮੈਡਲ ਜਿੱਤਣ ਤੋਂ ਬਾਅਦ ਪਿੰਡ ਦੇ ਪੁਰਾਣੇ ਸਕੂਲ ਵਿੱਚ ਆ ਕੇ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪਹਿਲਾਂ ਲੱਗਦਾ ਸੀ ਕਿ ਮੈਂ ਨਹੀਂ ਕਰ ਪਾਵਾਂਗੀ ਪਰ ਬਾਅਦ ਵਿੱਚ ਲੱਗਿਆ ਕਿ ਮੈਂ ਇਹ ਕਰਨਾ ਹੈ। ਉਨ੍ਹਾਂ ਕਿਹਾ ਕਿ ਮੇਰੇ ਕੋਚ ਅਤੇ ਅਧਿਆਪਕਾਂ ਨੇ ਵੀ ਬਹੁਤ ਸਹਿਯੋਗ ਕੀਤਾ ਹੈ। ਵੀਰਪਾਲ ਨੇ ਕਿਹਾ ਜੇ ਅਸੀਂ ਸਰੀਰਕ ਤੌਰ 'ਤੇ ਕਿਸੇ ਅੰਗ ਤੋਂ ਹੀਣ ਹਾਂ ਤਾਂ ਸਾਨੂੰ ਖੁਦ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਕਿਉਂਕਿ ਅਸੀਂ ਕੁਝ ਵੀ ਕਰ ਸਕਦੇ ਹਾਂ।

ਸੋਨ ਤਗਮਾ ਜਿੱਤੀ ਧੀ:ਖਿਡਾਰਨ ਵੀਰਪਾਲ ਕੌਰ ਦੇ ਪਿਤਾ ਜਗਤਾਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਦੋ ਬੱਚੇ ਹਨ ਅਤੇ ਦੋਵੇਂ ਹੀ ਨੇਤਰਹੀਣ ਹਨ। ਉਹਨਾਂ ਦੱਸਿਆ ਕਿ ਪੰਜਵੀਂ ਜਮਾਤ ਤੱਕ ਦੋਵੇਂ ਬੱਚੇ ਪਿੰਡ ਦੇ ਸਕੂਲ ਵਿੱਚ ਹੀ ਪੜ੍ਹੇ ਅਤੇ ਉਸ ਤੋਂ ਬਾਅਦ ਪੜ੍ਹਾਈ ਲਈ ਪਟਿਆਲਾ ਚਲੇ ਗਏ। ਜਿੱਥੇ ਅਧਿਆਪਕਾਂ ਨੇ ਇਹਨਾਂ ਨੂੰ ਖੇਡਾਂ ਨਾਲ ਜੋੜ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਵੀਰਪਾਲ ਕੌਰ ਜੂਡੋ ਕਰਾਟੇ ਖੇਡ ਦੀ ਕੌਮੀ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗ਼ਾ ਜਿੱਤਕੇ ਆਈ ਹੈ।

ਪੰਜਾਬ ਦਾ ਨਾ ਕੀਤਾ ਰੋਸਨ ਅਧਿਆਪਕਾਂ ਨੂੰ ਮਾਣ: ਵੀਰਪਾਲ ਕੌਰ ਦੇ ਪੁਰਾਣੇ ਸਕੂਲ ਦੀ ਅਧਿਆਪਿਕਾ ਜਗਪ੍ਰੀਤ ਕੌਰ ਨੇ ਕਿਹਾ ਕਿ ਅੱਜ ਬੜੇ ਭਾਗਾਂ ਵਾਲਾ ਦਿਨ ਹੈ ਕਿ ਪਿੰਡ ਦੀ ਧੀ ਵੀਰਪਾਲ ਕੌਰ ਨੇ ਜੂਡੋ ਕਰਾਟੇ ਵਿੱਚ ਨੈਸ਼ਨਲ ਪੱਧਰ ਤੇ ਸੋਨ ਤਮਗਾ ਹਾਸਿਲ ਕੀਤਾ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਦੋਵੇਂ ਭੈਣ ਭਰਾ ਨੇਤਰਹੀਣ ਹਨ। ਅੱਜ ਵੀਰਪਾਲ ਕੌਰ ਨੇ ਇੱਕ ਅਜਿਹੀ ਪ੍ਰਾਪਤੀ ਕੀਤੀ ਹੈ। ਜੋ ਕਿ ਇੱਕ ਸੁਜਾਖਾ ਵੀ ਨਹੀਂ ਕਰ ਸਕਦਾ ਅਤੇ ਉਸਨੇ ਆਪਣੀ ਇਸ ਪ੍ਰਾਪਤੀ ਨਾਲ ਪੂਰੇ ਪਿੰਡ, ਜਿਲ੍ਹੇ ਤੇ ਸੂਬੇ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵੀਰਪਾਲ ਕੌਰ ਦੀ ਇਸ ਪ੍ਰਾਪਤੀ 'ਤੇ ਸਾਨੂੰ ਅੱਜ ਮਾਣ ਮਹਿਸੂਸ ਹੋ ਰਿਹਾ ਹੈ।

ਇਹ ਵੀ ਪੜ੍ਹੋ:-ਸੀਵਰੇਜ ਜਾਮ ਹੋਣ ਕਾਰਨ ਲੋਕ ਪ੍ਰੇਸ਼ਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਗੰਦੇ ਪਾਣੀ ਵਿੱਚੋਂ ਲੈ ਕੇ ਲੰਘਣਾ ਪਿਆ

ABOUT THE AUTHOR

...view details