ਪੰਜਾਬ

punjab

ETV Bharat / state

ਬੀਕੇਯੂ ਕਾਦੀਆ ਵੱਲੋਂ ਅਕਸ਼ੈ ਕੁਮਾਰ ਦੀ ਫ਼ਿਲਮ "ਸੂਰਿਆਵੰਸ਼ੀ" ਦਾ ਕੀਤਾ ਵਿਰੋਧ

ਬੁਢਾਲਡਾ ਦੇ ਸਕਾਈ ਸਿਨੇਮਾ ਵਿੱਚ ਰਿਲੀਜ਼ ਹੋਈ ਅਕਸ਼ੇ ਕੁਮਾਰ (Bollywood actor Akshay Kumar) ਦੀ ਨਵੀਂ ਫ਼ਿਲਮ "ਸੂਰਿਆਵੰਸ਼ੀ" (film Suryavanshi) ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਫਿਲਮ ਬੰਦ ਕਰਵਾਉਣ ਦੀ ਮੰਗ ਕੀਤੀ ਗਈ।

ਬੀਕੇਯੂ ਕਾਦੀਆ ਵੱਲੋਂ ਅਕਸ਼ੈ ਕੁਮਾਰ ਦੀ ਫ਼ਿਲਮ "ਸੂਰਿਆਵੰਸ਼ੀ" ਦਾ ਕੀਤਾ ਵਿਰੋਧ
ਬੀਕੇਯੂ ਕਾਦੀਆ ਵੱਲੋਂ ਅਕਸ਼ੈ ਕੁਮਾਰ ਦੀ ਫ਼ਿਲਮ "ਸੂਰਿਆਵੰਸ਼ੀ" ਦਾ ਕੀਤਾ ਵਿਰੋਧ

By

Published : Nov 6, 2021, 5:38 PM IST

Updated : Jul 22, 2022, 3:20 PM IST

ਮਾਨਸਾ: ਖੇਤੀ ਕਾਨੂੰਨ ਦੇ ਵਿਰੋਧ ਵਿੱਚ ਚੱਲ ਰਹੇ ਕਾਲੇ ਖੇਤੀ ਕਾਨੂੰਨ ਦੇ ਅੰਦੋਲਨ ਤਹਿਤ ਸੰਯੁਕਤ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਸਮਿਆ ਉਤੇ ਕਿਸਾਨੀ ਦੇ ਹੱਕ ਵਿੱਚ ਨਾ ਉਤਰਣ ਵਾਲੇ ਕਲਾਕਾਰਾਂ ਐਕਟਰਾਂ ਦਾ ਵਿਰੋਧ ਕੀਤਾ ਜਾਂ ਰਿਹਾ ਹੈ।

ਜਿਸ ਦੇ ਤਹਿਤ ਸ਼ਨੀਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਬੁਢਾਲਡਾ ਦੇ ਸਕਾਈ ਸਿਨੇਮਾ ਵਿੱਚ ਰਿਲੀਜ਼ ਹੋਈ ਅਕਸ਼ੇ ਕੁਮਾਰ (Bollywood actor Akshay Kumar) ਦੀ ਨਵੀਂ ਫ਼ਿਲਮ "ਸੂਰਿਆਵੰਸ਼ੀ" (film Suryavanshi) ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਫਿਲਮ ਬੰਦ ਕਰਵਾਉਣ ਦੀ ਮੰਗ ਕੀਤੀ ਗਈ। ਦੂਸਰੇ ਪਾਸੇ ਮੰਗ ਪੱਤਰ ਲੈਦੇ ਹੋਏ ਸਿਨੇਮਾ ਮਾਲਕ ਨੇ ਕਿਹਾ ਕਿ ਸਾਨੂੰ ਨਹੀ ਪਤਾ ਸੀ, ਇਸ ਫਿਲਮ (film Suryavanshi) ਦਾ ਕਿਸਾਨ ਜੱਥੇਬੰਦੀਆ ਵੱਲੋਂ ਵਿਰੋਧ ਕੀਤਾ ਜਾਣਾ ਹੈ। ਪਰ ਜਦੋ ਸਾਨੂੰ ਪਤਾ ਲੱਗਿਆ, ਅਸੀ ਉਦੋਂ ਹੀ ਇਸ ਫ਼ਿਲਮ ਨੂੰ ਬੰਦ ਕਰ ਦਿੱਤਾ ਤੇ ਪੋਸਟਰ ਹਟਾ ਦਿੱਤੇ ਗਏ।

ਬੀਕੇਯੂ ਕਾਦੀਆ ਵੱਲੋਂ ਅਕਸ਼ੈ ਕੁਮਾਰ ਦੀ ਫ਼ਿਲਮ "ਸੂਰਿਆਵੰਸ਼ੀ" ਦਾ ਕੀਤਾ ਵਿਰੋਧ

ਇਹ ਵੀ ਪੜ੍ਹੋ:- ਅਕਸ਼ੈ ਕੁਮਾਰ ਦੀ ਨਵੀਂ ਫ਼ਿਲਮ ਸੁਰਿਆਵੰਸ਼ੀ ਦਾ ਕਿਸਾਨਾਂ ਵੱਲੋਂ ਵਿਰੋਧ

ਕਿਸਾਨਾਂ ਵੱਲੋਂ ਹੁਸ਼ਿਆਰਪੁਰ 'ਚ ਜ਼ੋਰਦਾਰ ਵਿਰੋਧ

ਜਦੋਂ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ ਸੁਰਿਆਵੰਸ਼ੀ (film Suryavanshi) ਦਾ ਕਿਸਾਨਾਂ ਵੱਲੋਂ ਹੁਸ਼ਿਆਰਪੁਰ 'ਚ ਜ਼ੋਰਦਾਰ ਵਿਰੋਧ ਕਰਦਿਆਂ ਹੋਇਆਂ ਅਕਸੇ ਕੁਮਾਰ (Bollywood actor Akshay Kumar) ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਸ ਦਾ ਰੱਜ ਕੇ ਪਿੱਟ ਸਿਆਪਾ ਕੀਤਾ 'ਤੇ ਐਲਾਨ ਕੀਤਾ ਕਿ ਕਿਸੇ ਵੀ ਸੂਰਤ ਵਿੱਚ ਅਕਸ਼ੇ ਕੁਮਾਰ (Bollywood actor Akshay Kumar) ਦੀ ਫ਼ਿਲਮ ਨੂੰ ਇਕੱਲੇ ਪੰਜਾਬ 'ਚ ਹੀ ਨਹੀਂ ਬਲਕਿ ਪੂਰੇ ਭਾਰਤ 'ਚ ਨਹੀਂ ਚੱਲਣ ਦੇਣਗੇ।

ਜਲਾਲਾਬਾਦ ਵਿੱਚ ਵੀ ਕਿਸਾਨਾਂ ਵੱਲੋਂ ਵਿਰੋਧ

ਦੱਸ ਦਈਏ ਕਿ ਜਲਾਲਾਬਾਦ ਦੇ ਵਿੱਚ ਕਿਸਾਨਾਂ ਦੇ ਵੱਲੋਂ ਅਕਸ਼ੇ ਕੁਮਾਰ ਦੀ ਫਿਲਮ ਸੂਰਿਆਵੰਸ਼ੀ ਦਾ ਜਬਰਦਸਤ ਵਿਰੋਧ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਦੇ ਵੱਲੋਂ ਅਕਸ਼ੇ ਕੁਮਾਰ (Akshay Kumar) ਖਿਲਾਫ਼ ਨਾਅਬੇਰਬਾਜੀ ਕੀਤੀ ਗਈ ਤੇ ਵੱਖ ਵੱਖ ਥਾਵਾਂ ਉੱਪਰ ਲੱਗੇ ਫਿਲਮ ਦੇ ਪੋਸਟਰ ਉੱਤਾਰ ਉਨ੍ਹਾਂ ’ਤੇ ਜੁੱਤੀਆਂ ਮਾਰੀਆਂ ਗਈਆਂ ਤੇ ਉਨ੍ਹਾਂ ਨੂੰ ਪਾੜਿਆ ਗਿਆ। ਇਸ ਮੌਕੇ ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜਿਸ ਸਿਨੇਮਾ ਘਰ ਵਿੱਚ ਇਸ ਦੀ ਫਿਲਮ ਲੱਗੇਗੀ ਤਾਂ ਉਸਦਾ ਜਿੰਮੇਵਾਰ ਸਿਨੇਮਾ ਮਾਲਕ ਅਤੇ ਪ੍ਰਸ਼ਾਸਨ ਹੋਵੇਗਾ।

ਇਹ ਵੀ ਪੜ੍ਹੋ:-ਤੇਜ਼ ਹੋ ਰਿਹੈ ਅੰਦੋਲਨ, ਕਿਸਾਨ ਹੁਣ ਇਸ ਐਕਸਪ੍ਰੈਸ ਵੇਅ ਨੂੰ ਕਰ ਸਕਦੇ ਹਨ ਬੰਦ !

Last Updated : Jul 22, 2022, 3:20 PM IST

ABOUT THE AUTHOR

...view details