ਪੰਜਾਬ

punjab

ETV Bharat / state

Excise Policy of Punjab : ਅਕਸਾਈਜ਼ ਪਾਲਿਸੀ ਦੇ ਖਿਲਾਫ਼ ਭਾਜਪਾ ਨੇ ਕੀਤਾ ਪੰਜਾਬ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ - ਗਵਰਨਰ ਨੂੰ ਭੇਜਿਆ ਭਾਜਪਾ ਨੇ ਮੰਗ ਪੱਤਰ

ਮਾਨਸਾ 'ਚ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਵਲੋਂ ਸੂਬੇ ਦੀ ਅਕਸਾਈਜ਼ ਪਾਲਿਸੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਗਿਆ।ਪੰਜਾਬ ਗਵਰਨਰ ਦੇ ਨਾਂ ਉੱਤੇ ਇਕ ਮੰਗ ਪੱਤਰ ਭੇਜਿਆ ਗਿਆ ਹੈ।

BJP's protest against the Punjab government against the excise policy
Excise Policy of Punjab : ਅਕਸਾਈਜ਼ ਪਾਲਿਸੀ ਦੇ ਖਿਲਾਫ਼ ਭਾਜਪਾ ਨੇ ਕੀਤਾ ਪੰਜਾਬ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ

By

Published : Mar 3, 2023, 2:16 PM IST

Excise Policy of Punjab : ਅਕਸਾਈਜ਼ ਪਾਲਿਸੀ ਦੇ ਖਿਲਾਫ਼ ਭਾਜਪਾ ਨੇ ਕੀਤਾ ਪੰਜਾਬ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ






ਮਾਨਸਾ :
ਦਿੱਲੀ ਦੇ ਉੱਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਵਿੱਚ ਪੰਜਾਬ ਸਰਕਾਰ ਦੇ ਖਿਲਾਫ਼ ਭਾਜਪਾ ਵੱਲੋ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਪ੍ਰਦਰਸ਼ਨਕਾਰੀ ਭਾਜਪਾ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਦਿੱਲੀ ਵਾਲੀ ਅਕਸਾਈਜ਼ ਪਾਲਿਸੀ ਪੰਜਾਬ ਵਿੱਚ ਲਾਗੂ ਕੀਤੀ ਜਾਣ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਨਾਲ ਘੋਟਾਲੇ ਹੋਣਗੇ, ਕਿਉਂਕਿ ਦਿੱਲੀ ਦੀ ਆਮ ਆਦਮੀ ਵਾਲੀ ਦੀ ਸਰਕਾਰ ਦਾ ਸਿਸੋਦੀਆ ਦੀ ਗ੍ਰਿਫਤਾਰੀ ਨਾਲ ਚਿਹਰਾ ਨੰਗਾ ਹੋ ਚੁੱਕਾ ਹੈ।

ਆਪ ਆਗੂਆਂ ਦਾ ਚਿਹਰਾ ਹੋਇਆ ਨੰਗਾ:ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ ਨੇ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਦੀ ਸਰਕਾਰ ਦੇ ਲੋਕ ਵਰੋਧੀ ਚਿਹਰਾ ਜਨਤਾ ਦੇ ਸਾਹਮਣੇ ਆ ਗਿਆ ਹੈ ਕਿਉਂਕਿ ਦਿੱਲੀ ਦੇ ਵਿੱਚ ਘੋਟਾਲੇ ਹੋਏ ਹਨ, ਜਿਸ ਕਾਰਨ ਦਿੱਲੀ ਦੇ ਮੰਤਰੀ ਮੁਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਪਾਲਿਸੀ ਵਿੱਚ ਭ੍ਰਿਸ਼ਟਾਚਾਰ ਹੋਇਆ ਹੈ। ਇਸੇ ਕੜੀ ਵਿੱਚ ਮਨੀਸ਼ ਸੋਸਦੀਆ ਦੀ ਗ੍ਰਿਫਤਾਰੀ ਹੋਈ ਹੈ। ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਦਿੱਲੀ ਵਾਲੀ ਐਰਸਾਈਜ਼ ਪਾਲਿਸੀ ਨੂੰ ਪੰਜਾਬ ਵਿੱਚ ਲਾਗੂ ਕਰਨਾ ਚਾਹੁੰਦੇ ਹਨ, ਜਿਸ ਨਾਲ ਪੰਜਾਬ ਵਿੱਚ ਵੀ ਦਿੱਲੀ ਦੀ ਤਰ੍ਹਾਂ ਘਪਲੇ ਹੋਣਗੇ।

ਨਹੀਂ ਲਾਗੂ ਹੋਣ ਦਿਆਂਗੇ ਪਾਲਿਸੀ:ਮਾਨਸਾ ਵਿੱਚ ਪ੍ਰਦਰਸ਼ਨਕਾਰੀ ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਦਿੱਲੀ ਵਾਲੀ ਪਾਲਿਸੀ ਲਾਗੂ ਨਹੀਂ ਹੋਣ ਦਿੱਤੀ ਜਾਵੇਗੀ, ਇਸਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਕੀਤਾ ਜਾਣਗੇ। ਉਨ੍ਹਾ ਕਿਹਾ ਕਿ ਪੰਜਾਬ ਵਿਚਲੀ ਆਪ ਇਕਾਈ ਦੇ ਲੀਡਰ ਦਿੱਲੀ ਵਿੱਚ ਮੁਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਧਰਨੇ ਲਗਾਉਣ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਜੇਕਰ ਇੰਨੇ ਹੀ ਸੱਚੇ ਹਨ ਤਾਂ ਜਾਚ ਵਿੱਚ ਸ਼ਾਮਲ ਹੋਣ ਤੋਂ ਕਿਉਂ ਡਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਘੁਟਾਲੇ ਕੀਤੇ ਹੋਣ ਤਾਂ ਫਿਰ ਕੋਈ ਕਿਵੇਂ ਜਾਂਚ ਕਰਵਾ ਸਕਦਾ ਹੈ।

ਇਹ ਵੀ ਪੜ੍ਹੋ:Swear Words to The Woman : ਅੰਮ੍ਰਿਤਸਰ 'ਚ ਮਹਿਲਾ ਨੂੰ ਡਿਪੂ ਹੋਲਡਰ ਵੱਲੋਂ ਜਾਤੀਸੂਚਕ ਸ਼ਬਦ ਬੋਲਣ ਦੇ ਇਲਜ਼ਾਮ

ਭਾਜਪਾ ਨੇ ਰਾਜਪਾਲ ਦੇ ਨਾਂ ਸੌਂਪਿਆ ਮੰਗ ਪੱਤਰ:ਉਨ੍ਹਾਂ ਕਿਹਾ ਕਿ ਅੱਜ ਭਾਜਪਾ ਵੱਲੋ ਪੰਜਾਬ ਭਰ ਦੇ ਵਿੱਚ ਜਿਲ੍ਹਾ ਹੈਡਕੁਆਰਟਰਾ ਉੱਤੇ ਰੋਸ ਧਰਨੇ ਦਿੱਤੇ ਜਾ ਰਹੇ ਹਨ। ਇਸਦੇ ਨਾਲ ਹੀ ਪੰਜਾਬ ਦੇ ਗਵਰਨਰ ਨੂੰ ਮੰਗ ਪੱਤਰ ਭੇਜੇ ਜਾ ਰਹੇ ਹਨ ਤਾਂ ਕਿ ਦਿੱਲੀ ਵਾਲੀ ਪਾਲਿਸੀ ਪੰਜਾਬ ਵਿੱਚ ਲਾਗੂ ਨਾ ਹੋਵੇ। ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਵਿੱਚ ਅਜਿਹੀ ਪਾਲਿਸੀ ਲੈ ਕੇ ਆਏ ਤਾ ਭਾਜਪਾ ਵੱਲੋ ਵਿਰੋਧ ਪ੍ਰਦਰਸ਼ਨ ਤੇਜ਼ ਕੀਤਾ ਜਾਵੇਗਾ।

ABOUT THE AUTHOR

...view details