ਪੰਜਾਬ

punjab

ETV Bharat / state

ਪੰਜਾਬ ਪੁਲਿਸ ਦੇ ਸ਼ਿਕੰਜ਼ੇ ’ਚ ਲਾਰੈਂਸ ਬਿਸ਼ਨੋਈ, ਸੱਤ ਦਿਨ ਦਾ ਮਿਲਿਆ ਰਿਮਾਂਡ - ਤੜਕਸਾਰ ਅਦਾਲਤ ਚ ਪੇਸ਼

ਪੰਜਾਬ ਪੁਲਿਸ ਵਲੋਂ ਮੂਸੇਵਾਲਾ ਕਤਲ ਮਾਮਲੇ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲੈਕੇ ਆਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਤੜਕਸਾਰ ਅਦਾਲਤ 'ਚ ਪੇਸ਼ ਕਰਕੇ ਸੱਤ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

ਪੰਜਾਬ ਪੁਲਿਸ ਵਲੋਂ ਅਦਾਲਤ 'ਚ ਪੇਸ਼ ਬਿਸ਼ਨੋਈ
ਪੰਜਾਬ ਪੁਲਿਸ ਵਲੋਂ ਅਦਾਲਤ 'ਚ ਪੇਸ਼ ਬਿਸ਼ਨੋਈ

By

Published : Jun 15, 2022, 7:21 AM IST

Updated : Jun 15, 2022, 7:32 AM IST

ਮਾਨਸਾ: ਸਿੱਧੂਮੂਸੇ ਵਾਲਾ ਕਤਲ ਮਾਮਲੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਮਾਨਸਾ ਪੁਲਿਸ ਵੱਲੋ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਦੀ ਪ੍ਰਵਾਨਗੀ ਤੋਂ ਬਾਅਦ ਮਾਨਸਾ ਵਿਖੇ ਦੇਰ ਰਾਤ ਲਿਆਂਦਾ ਗਿਆ। ਜਿੱਥੇ ਪੰਜਾਬ ਪੁਲਿਸ ਵਲੋਂ ਸਵੇਰੇ ਤੜਕਸਾਰ 4 ਵਜੇ ਲਾਰੈਂਸ ਬਿਸ਼ਨੋਈ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ।

ਅਦਾਲਤ 'ਚ ਕੀਤਾ ਪੇਸ਼: ਅਦਾਲਤ ਵੱਲੋ ਲਾਰੈਂਸ ਬਿਸ਼ਨੋਈ ਦਾ ਸੱਤ ਦਿਨ ਦੇ ਲਈ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਇਸ ਤੋ ਬਾਅਦ ਪੁਲਿਸ ਵਲੋਂ ਉਸ ਨੂੰ ਮੈਡੀਕਲ ਚੈਕਅਪ ਦੇ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਲਿਆਂਦਾ ਗਿਆ। ਮੈਡੀਕਲ ਚੈਕਅਪ ਤੋਂ ਬਾਅਦ ਪੁਲਿਸ ਵਲੋਂ ਜਹਦਿੱਲੀ ਦੀ ਤਿਹਾੜ ਜੇਲ੍ਹ ਤੋਂ ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੁੱਛਗਿੱਛ ਲਈ ਪੂਰੇ ਸੁਰੱਖਿਆ ਪ੍ਰਬੰਧਾਂ ਦੇ ਹੇਠ ਮਾਨਸਾ ਜਹਾਨ ਖੇਲਾ (ਪੁਲਿਸ ਟ੍ਰੇਨਿੰਗ ਸੈਂਟਰ) ਲਿਆਉਂਦਾ ਗਿਆ। ਜਿਸ ਤੋਂ ਬਾਅਦ ਕਤਲ ਮਾਮਲੇ 'ਚ ਬਿਸ਼ਨੋਈ ਤੋਂ ਪੁੱਛਗਿਛ ਕਰਨ ਦੇ ਲਈ ਪੁਲਿਸ ਉਸ ਨੂੰ ਲੈਕੇ ਖਰੜ ਲਈ ਰਵਾਨਾ ਹੋ ਗਈ।

ਤੜਕਸਾਰ ਮਾਨਸਾ ਪਹੁੰਚਿਆ ਕਾਫਲਾ: ਦੱਸ ਦਈਏ ਕਿ ਪੰਜਾਬ ਪੁਲਿਸ ਲਾਰੈਂਸ ਨੂੰ ਲੈਕੇ ਰਾਤ 8.30 ਵਜੇ ਦੇ ਕਰੀਬ ਦਿੱਲੀ ਤੋਂ ਰਵਾਨਾ ਹੋਈ। ਇਸ ਤੋਂ ਬਾਅਦ ਇਹ ਪਾਣੀਪਤ, ਸੋਨੀਪਤ ਅਤੇ ਕਰਨਾਲ ਤੋਂ ਹੁੰਦੇ ਹੋਏ ਤੜਕੇ 3.30 ਵਜੇ ਮਾਨਸਾ ਪਹੁੰਚੀ। ਉਸ ਦਾ ਮੈਡੀਕਲ ਮਾਨਸਾ ਵਿਖੇ 4 ਵਜੇ ਕੀਤਾ ਗਿਆ। ਪੁਲੀਸ ਨੇ ਉਸ ਨੂੰ 4.30 ਵਜੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਲਿਆ ਹੈ।

ਪੰਜਾਬ ਪੁਲਿਸ ਵਲੋਂ ਅਦਾਲਤ 'ਚ ਪੇਸ਼ ਬਿਸ਼ਨੋਈ

ਬੁਲੇਟ ਪਰੂਫ ਗੱਡੀਆਂ ਅਤੇ ਰਸਤੇ ਦੀ ਹੋਈ ਵੀਡੀਓਗ੍ਰਾਫੀ: ਲਾਰੈਂਸ ਦੀ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਦੇ ਵਕੀਲ ਨੇ ਸਵਾਲ ਚੁੱਕੇ ਸਨ। ਵਕੀਲ ਨੇ ਲਾਰੈਂਸ ਦੇ ਫਰਜ਼ੀ ਮੁਕਾਬਲੇ ਦਾ ਖਤਰਾ ਦੱਸਿਆ ਸੀ। ਹਾਲਾਂਕਿ ਪੁਲਿਸ ਲਾਰੈਂਸ ਨੂੰ 2 ਬੁਲੇਟਪਰੂਫ ਗੱਡੀਆਂ ਵਿੱਚ ਸੁਰੱਖਿਅਤ ਪੰਜਾਬ ਲੈ ਆਈ। ਇਸ ਦੌਰਾਨ 50 ਅਧਿਕਾਰੀਆਂ ਦੀ ਟੀਮ ਮੌਜੂਦ ਸੀ। ਪੰਜਾਬ ਵਿੱਚ ਦਾਖਲ ਹੁੰਦੇ ਹੀ ਪੂਰੇ ਰਸਤੇ ਨੂੰ ਸੈਨੀਟਾਈਜ਼ ਕਰ ਦਿੱਤਾ ਗਿਆ। ਪੂਰੇ ਰਸਤੇ ਦੀ ਵੀਡੀਓਗ੍ਰਾਫੀ ਕੀਤੀ ਗਈ। ਹੁਣ ਲਾਰੈਂਸ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਘੇਰਾ ਪਾ ਦਿੱਤਾ ਗਿਆ ਹੈ। ਸਿਰਫ਼ ਚੋਣਵੇਂ ਅਫ਼ਸਰਾਂ ਨੂੰ ਹੀ ਲਾਰੈਂਸ ਕੋਲ ਜਾਣ ਦੀ ਇਜਾਜ਼ਤ ਹੈ।

ਮੂਸੇਵਾਲਾ ਕਤਲ 'ਚ ਲਾਰੈਂਸ ਅਹਿਮ ਕੜੀ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦੋ ਘੰਟੇ ਬਾਅਦ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਗੋਲਡੀ ਗੈਂਗਸਟਰ ਲਾਰੈਂਸ ਦਾ ਕਰੀਬੀ ਸਾਥੀ ਹੈ। ਇਸ ਲਈ ਇਸ ਵਿੱਚ ਲਾਰੈਂਸ ਦੀ ਭੂਮਿਕਾ ਤੈਅ ਮੰਨੀ ਜਾਂਦੀ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਹ ਵੀ ਦਾਅਵਾ ਕੀਤਾ ਕਿ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਲਾਰੈਂਸ ਸੀ। ਲਾਰੈਂਸ ਦੇ ਭਤੀਜੇ ਸਚਿਨ ਥਾਪਨ ਨੇ ਵੀ ਕਿਹਾ ਕਿ ਅਸੀਂ ਮੂਸੇਵਾਲਾ ਨੂੰ ਮਾਰਿਆ ਹੈ। ਮੂਸੇਵਾਲਾ ਤੋਂ ਮੋਹਾਲੀ 'ਚ ਕਤਲ ਕੀਤੇ ਲਾਰੈਂਸ ਦੇ ਕਾਲਜ ਦੋਸਤ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈ ਲਿਆ ਗਿਆ ਹੈ।

ਲਾਰੈਂਸ ਨੇ ਐਨਕਾਊਂਟਰ ਦੀ ਸੰਭਾਵਨਾ ਜਤਾਈ: ਗੈਂਗਸਟਰ ਲਾਰੈਂਸ ਪੰਜਾਬ ਨਹੀਂ ਆਉਣਾ ਚਾਹੁੰਦਾ ਸੀ। ਉਸ ਦੀ ਦਲੀਲ ਸੀ ਕਿ ਮੂਸੇਵਾਲਾ ਕਤਲ ਕਾਂਡ ਦੇ ਸਬੰਧ ਵਿਚ ਪੰਜਾਬ ਪੁਲਿਸ ਉਸ ਦਾ ਐਨਕਾਊਂਟਰ ਕਰ ਸਕਦੀ ਹੈ। ਇਸ ਮਾਮਲੇ ਵਿੱਚ ਲਾਰੈਂਸ ਨੇ ਐਨਆਈਏ ਕੋਰਟ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਸੀ। ਹਾਲਾਂਕਿ ਉਸ ਨੂੰ ਕੋਈ ਰਾਹਤ ਨਹੀਂ ਮਿਲੀ ਸੀ।

ਮੂਸੇਵਾਲਾ ਨੂੰ ਮਾਰਨ ਦੀ ਲਾਰੈਂਸ ਨੇ ਖਾਧੀ ਸੀ ਸਹੁੰ: ਮੂਸੇਵਾਲਾ ਕਤਲ ਕਾਂਡ ਬਾਰੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਿਹਾ ਹੈ ਕਿ ਲਾਰੈਂਸ ਨੇ ਇਸ ਕਤਲ ਦੀ ਸਾਜ਼ਿਸ਼ ਰਚੀ ਸੀ। ਜਿਸ ਨੂੰ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਅਤੇ ਸਚਿਨ ਥਾਪਨ ਨੇ ਅੰਜਾਮ ਦਿੱਤਾ ਸੀ। ਸੂਤਰਾਂ ਅਨੁਸਾਰ ਲਾਰੈਂਸ ਮੋਹਾਲੀ ਵਿੱਚ ਆਪਣੇ ਕਰੀਬੀ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਨਾਰਾਜ਼ ਸੀ। ਜਿਸ ਤੋਂ ਬਾਅਦ ਉਸਨੇ ਤਿਹਾੜ ਜੇਲ 'ਚ ਬੰਦ ਹੋਰ ਗੈਂਗਸਟਰਾਂ ਦੇ ਸਾਹਮਣੇ ਸਹੁੰ ਖਾਧੀ ਸੀ ਕਿ ਉਹ ਮੂਸੇਵਾਲਾ ਨੂੰ ਜ਼ਿੰਦਾ ਨਹੀਂ ਛੱਡਣਗੇ।

ਮਾਨਸਾ 'ਚ ਪੁਲਿਸ ਦਾ ਫਲੈਗ ਮਾਰਚ: ਸਿੱਧੂ ਮੂਸੇਵਾਲਾ ਕਤਲ ਕੇਸ ’ਚ ਦਿੱਲੀ ਦੀ ਅਦਾਲਤ ਨੇ ਜਦੋਂ ਪੰਜਾਬ ਪੁਲਿਸ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗ੍ਰਿਫ਼ਤਾਰ ਕਰਨ ਦੀ ਇਜਾਜ਼ਤ ਦਿੱਤੀ ਤਾਂ ਇਸ ਤੋਂ ਬਾਅਦ ਪੰਜਾਬ ਪੁਲਿਸ ਵਲੋਂ ਬਿਸ਼ਨੋਈ ਨੂੰ ਗ੍ਰਿਫ਼ਤਾਰ ਕੀਤਾ ਗਿਆ। ਲਾਰੈਂਸ ਨੂੰ ਪੰਜਾਬ ਲਿਆਉਣ ਤੋਂ ਪਹਿਲਾਂ ਪੁਲਿਸ ਚੌਕਸ ਵਿਖਾਈ ਦਿੱਤੀ। ਮਾਨਸਾ ਵਿਖੇ ਪੁਲਿਸ ਵੱਲੋਂ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

ਇਹ ਵੀ ਪੜ੍ਹੋ:ਟਰਾਂਜ਼ਿਟ ਰਿਮਾਂਡ ਉੱਤੇ ਲਾਰੈਂਸ ਬਿਸ਼ਨੋਈ, ਪੰਜਾਬ ਲਿਆਂਦਾ ਜਾ ਰਿਹਾ ਬਿਸ਼ਨੋਈ

Last Updated : Jun 15, 2022, 7:32 AM IST

ABOUT THE AUTHOR

...view details