ETV Bharat Punjab

ਪੰਜਾਬ

punjab

ETV Bharat / state

ਪੰਜਾਬ ਰਾਜ ਅੰਡਰ-25 ਵੂਮੈਨ ਖੇਡਾਂ ਵਿੱਚ ਬਠਿੰਡਾ ਨੇ ਓਵਰਆਲ ਟ੍ਰਾਫ਼ੀ ਉੱਤੇ ਕਬਜ਼ਾ - mansa latest news

ਮਾਨਸਾ ਵਿਖੇ ਪੰਜਾਬ ਰਾਜ ਅੰਡਰ 25 ਵੂਮੈਨ ਖੇਡਾਂ ਦਾ ਆਗਾਜ਼ 13 ਨਵੰਬਰ ਨੂੰ ਹੋਇਆ ਸੀ, ਇੰਨ੍ਹਾਂ ਖੇਡਾਂ ਵਿੱਚ ਅੱਜ 15 ਨਵੰਬਰ ਨੂੰ ਖੇਡੇ ਗਏ ਮੁਕਾਬਲਿਆਂ ਵਿੱਚ ਬਠਿੰਡਾ ਨੇ ਓਵਰਆਲ ਟ੍ਰਾਫ਼ੀ ਉੱਤੇ ਕਬਜ਼ਾ ਕੀਤਾ।

ਪੰਜਾਬ ਰਾਜ ਅੰਡਰ-25 ਵੂਮੈਨ ਖੇਡਾਂ
author img

By

Published : Nov 16, 2019, 8:33 PM IST

ਮਾਨਸਾ : 15 ਨਵੰਬਰ ਤੋਂ ਸ਼ੁਰੂ ਹੋਈਆਂ ਪੰਜਾਬ ਰਾਜ ਅੰਡਰ-25 ਵੂਮੈਨ ਖੇਡਾਂ ਦੇ ਵੱਖ-ਵੱਖ ਮੁਕਾਬਲਿਆਂ ਵਿੱਚ 22 ਪ੍ਰਕਾਰ ਦੀਆਂ ਖੇਡਾਂ ਵਿੱਚੋਂ 18 ਖੇਡਾਂ ਦੇ ਫ਼ਾਈਨਲ ਮੁਕਾਬਲੇ ਚੱਲ ਰਹੇ ਹਨ ਜਿਸ ਦੇ ਤਹਿਤ ਅੱਜ ਬਾਕਸਿੰਗ ਵਿੱਚ ਬਠਿੰਡਾ ਨੇ ਓਵਰਆਲ ਟਰਾਫੀ ਉੱਤੇ ਕਬਜ਼ਾ ਕੀਤਾ।

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਬਾਕਸਿੰਗ ਦੇ ਮੁਕਾਬਲਿਆਂ ਵਿੱਚ ਬਠਿੰਡਾ ਨੇ ਓਵਰਆਲ ਟਰਾਫੀ ਤੇ ਕਬਜ਼ਾ ਕੀਤਾ ਜਦੋਂ ਕਿ ਸੰਗਰੂਰ ਨੇ ਦੂਸਰਾ ਸਥਾਨ, ਪਟਿਆਲਾ ਨੇ ਤੀਸਰਾ ਅਤੇ ਮਾਨਸਾ ਨੇ ਚੌਥਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਬਾਸਕਿਟਬਾਲ, ਹੈਂਡਬਾਲ, ਹਾਕੀ ਦੇ ਸੈਮੀਫ਼ਾਈਨਲ ਮੁਕਾਬਲੇ ਹੋ ਰਹੇ ਹਨ।

ਵੇਖੋ ਵੀਡੀਓ।

ਖੇਡ ਅਫ਼ਸਰ ਹਰਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ 22 ਜ਼ਿਲ੍ਹਿਆਂ ਤੋਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ 3600 ਖਿਡਾਰੀਆਂ ਨੂੰ ਟਰੈਕ ਸੂਟ ਵੀ ਦਿੱਤੇ ਗਏ ਹਨ ਅਤੇ ਜੇਤੂ ਟੀਮਾਂ ਨੂੰ ਤਮਗ਼ੇ ਦੇ ਕੇ ਸਨਮਾਨਿਤ ਕੀਤਾ ਗਿਆ ਹੈ।

ABOUT THE AUTHOR

...view details