ਪੰਜਾਬ

punjab

ETV Bharat / state

ਕਿਸਾਨ ਤੋਂ ਲੱਖਾ ਦੀ ਨਕਦੀ ਖੋਹਣ ਦੀ ਕੋਸ਼ਿਸ਼, ਭੀੜ ਨੇ ਕੀਤਾ ਵਿਅਕਤੀ ਕਾਬੂ, ਸਾਥੀ ਫਰਾਰ - snatch lakhs of cash from a farmer

ਬੈਂਕ 'ਚੋਂ ਗੋਲਡ ਲੋਨ ਲੈ ਕੇ ਵਾਪਸ ਆ ਰਹੇ ਕਿਸਾਨ ਤੋਂ ਨੌਜਵਾਨਾਂ ਵੱਲੋਂ 2 ਲੱਖ ਰੁਪਏ ਦੀ ਨਕਦੀ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਸਥਾਨਕ ਲੋਕਾਂ ਅਤੇ ਬੈਂਕ ਕਰਮਾਚਾਰੀਆਂ ਨੇ ਮੌਕੇ ਉੱਤੇ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਅਤੇ ਬਾਕੀ ਸਾਥੀ ਮੌਕੇ ਉੱਤੇ ਫਰਾਰ ਹੋ ਗਏ ਹਨ

ਫ਼ੋਟੋ
ਫ਼ੋਟੋ

By

Published : Jan 6, 2021, 5:02 PM IST

ਮਾਨਸਾ: ਬੈਂਕ 'ਚੋਂ ਗੋਲਡ ਲੋਨ ਲੈ ਕੇ ਵਾਪਸ ਆ ਰਹੇ ਕਿਸਾਨ ਤੋਂ ਨੌਜਵਾਨਾਂ ਵੱਲੋਂ 2 ਲੱਖ ਰੁਪਏ ਦੀ ਨਕਦੀ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਸਥਾਨਕ ਲੋਕਾਂ ਅਤੇ ਬੈਂਕ ਕਰਮਾਚਾਰੀਆਂ ਨੇ ਮੌਕੇ ਉੱਤੇ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਅਤੇ ਬਾਕੀ ਸਾਥੀ ਮੌਕੇ ਉੱਤੇ ਫਰਾਰ ਹੋ ਗਏ ਹਨ।

ਗੋਲਡ ਲੋਨ ਉੱਤੇ 2 ਲੱਖ ਰੁਪਏ ਦਾ ਲਿਆ ਕਰਜ਼ਾ

ਜਾਣਕਾਰੀ ਅਨੁਸਾਰ ਐਸਐਚਓ ਗੁਰਲਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਪੰਜਾਬ ਅਤੇ ਸਿੰਧ ਬੈਂਕ ਵਿੱਚ ਗੁਰਤੇਜ਼ ਸਿੰਘ ਪੁੱਤਰ ਨੱਥੂ ਸਿੰਘ ਵਾਸੀ ਪਿੰਡ ਜ਼ੋਈਆ ਆਪਣੇ ਪਰਿਵਾਰ ਨਾਲ ਕੁੜੀ ਦੇ ਵਿਆਹ ਲਈ ਗੋਲਡ ਲੋਨ ਉੱਤੇ 2 ਲੱਖ ਰੁਪਏ ਦਾ ਕਰਜ਼ਾ ਲਿਆ ਸੀ।

ਇੱਕ ਮੁਲਜ਼ਮ ਕਾਬੂ ਬਾਕੀਆ ਦੀ ਭਾਲ ਜਾਰੀ

ਜਦੋਂ ਬੈਂਕ ਤੋਂ ਬਾਹਰ ਆਉਣ ਲੱਗੇ ਤਾਂ ਇੱਕ ਨੌਜਵਾਨ ਨੇ ਉਨ੍ਹਾਂ ਨੂੰ ਝਪਟਾ ਮਾਰ ਕੇ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ਉੱਤੇ ਬੈਂਕ ਮੁਲਾਜ਼ਮ ਅਤੇ ਰਾਹਗੀਰਾਂ ਨੇ ਫੁਰਤੀ ਵਰਤਦਿਆਂ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਸ਼ਹਿਰ ਵਿੱਚ ਨਾਕਾਬੰਦੀ ਕਰਦਿਆਂ ਸਾਥੀਆਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।

ABOUT THE AUTHOR

...view details