ਮਾਨਸਾ: ਕਿਸਾਨਾਂ ਵੱਲੋਂ ਲਗਾਤਾਰ ਝੋਨੇ ਦੀ ਪਰਾਲੀ ਨੂੰ ਅੱਗ (Fire the paddy straw) ਲਗਾਈ ਜਾ ਰਹੀ ਹੈ ਜਿਸ ਕਾਰਨ ਸੜਕਾਂ ਉੱਪਰ ਨਿੱਤ ਦਿਨ ਹਾਦਸੇ ਹੋ ਰਹੇ ਹਨ ਅਤੇ ਵਾਤਾਵਰਣ ਵੀ ਦੂਸ਼ਿਤ ਹੋ ਰਿਹਾ ਹੈ ਤਾਜ਼ਾ ਘਟਨਾ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਸਾਹਮਣੇ ਆਈ ਹੈ।
ਜਵਾਹਰ ਕੇ ਅਤੇ ਬਰਨਾਲਾ ਪਿੰਡ ਦੇ ਵਿਚਕਾਰ ਕਿਸਾਨਾਂ ਵੱਲੋਂ ਸੜਕ ਕਿਨਾਰੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਗਈ ਸੀ ਜਿਸ ਕਾਰਨ ਸੜਕ ਤੋਂ ਗੁਜ਼ਰ ਰਹੇ ਤਿੰਨ ਮੋਟਰਸਾਈਕਲ ਸਵਾਰ ਇਸ ਅੱਗ ਦੀ ਚਪੇਟ ਵਿੱਚ (Motorcyclists hit by this fire) ਆ ਗਏ ਜਿਸ ਕਾਰਨ ਤਿੰਨੋਂ ਅੱਗ ਦੇ ਨਾਲ ਝੁਲਸੇ ਹਨ ਅਤੇ ਨਾਲ ਹੀ ਮੋਟਰਸਾਈਕਲ ਸੜ ਕੇ ਸਵਾਹ ਹੋ ਗਿਆ ਹੈ ਜ਼ਖ਼ਮੀਆਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਜ਼ਖ਼ਮੀ ਹਾਲਤ ਦੇ ਵਿੱਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਮਾਨਸਾ ਤੋਂ ਆਪਣੇ ਪਿੰਡ ਜਾ ਰਹੇ ਸਨ ਜਦੋਂ ਜਵਾਹਰਕੇ ਪਿੰਡ ਲੰਘੇ ਤਾਂ ਬੁਢਲਾਡਾ ਰੋਡ ਤੇ ਪੰਪ ਦੇ ਨਜ਼ਦੀਕ ਪਰਾਲੀ ਨੂੰ ਅੱਗ ਲੱਗੀ ਹੋਈ ਸੀ ਅਤੇ ਪਰਾਲੀ ਦਾ ਧੂੰਆਂ ਅੱਖਾਂ ਵਿੱਚ ਪੈਣ ਕਾਰਨ ਹੇਠਾਂ ਡਿੱਗ ਪਏ ਅਤੇ ਉਹ ਮੋਟਰਸਾਈਕਲ ਤੇ ਆਪਣੇ ਬੇਟੇ ਅਤੇ ਭਰਾ ਦੇ ਨਾਲ ਸਵਾਰ ਸੀ ਉਨ੍ਹਾਂ ਦੱਸਿਆ ਕਿ ਅੱਗ ਬਹੁਤ ਹੀ ਜ਼ਿਆਦਾ ਸੀ ਜਿਸ ਕਾਰਨ ਉਹ ਇਸ ਹਾਦਸੇ ਦਾ ਸ਼ਿਕਾਰ ਹੋਏ ਹਨ।