ਮਾਨਸਾ: ਮਾਨਸਾ ਸ਼ਹਿਰ ਦੇ ਵਿੱਚ ਮੈਡੀਕਲ ਸਟੋਰਾਂ ਉੱਤੇ ਵਿਕ ਰਹੀਆਂ ਨਸ਼ੇ ਦੇ ਰੂਪ ਵਿਚ ਵਰਤੋਂ ਕੀਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਬੰਦ ਕਰਵਾਉਣ ਦੇ ਲਈ ਸ਼ਹਿਰ ਵਾਸੀਆਂ ਮਾਨਸਾ ਦੇ ਡਰੱਗ ਇੰਸਪੈਕਟਰ ਦੇ ਦਫਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਇਲਾਵਾ ਮੈਡੀਕਲ ਸਟੋਰਾਂ ਉੱਤੇ ਰੇਡ ਕਰਕੇ ਕਾਰਵਾਈ ਦੀ ਮੰਗ ਕੀਤੀ ਗਈ।
ਨੌਜਵਾਨਾਂ ਨੇ ਡਰੱਗ ਇੰਸਪੈਕਟਰ 'ਤੇ ਲਗਾਏ ਇਲਜਾਮ :ਜਾਣਕਾਰੀ ਮੁਤਾਬਿਕ ਇਨ੍ਹਾਂ ਸਟੋਰਾਂ ਉੱਤੇ ਨਸ਼ੇ ਦੇ ਰੂਪ ਵਿੱਚ ਮਿਲ ਰਹੀਆਂ ਦਵਾਈਆਂ ਦੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ। ਲੋਕਾਂ ਵਲੋਂ ਇਸਨੂੰ ਲੈ ਕੇ ਥਾਣੇ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਨੌਜਵਾਨਾਂ ਨੇ ਡਰੱਗ ਇੰਸਪੈਕਟਰ ਉੱਤੇ ਇਲਜਾਮ ਲਗਾਉਂਦਿਆਂ ਕਿਹਾ ਗਿਆ ਕਿ ਮਾਨਸਾ ਸ਼ਹਿਰ ਦੇ ਵਿੱਚ ਧੜਾਧੜ ਮੈਡੀਕਲ ਲਾਇਸੈਂਸ ਵੰਡੇ ਜਾ ਰਹੇ ਹਨ ਅਤੇ ਅੱਜ ਘਰ ਘਰ ਨਸ਼ਾ ਪਹੁੰਚ ਚੁੱਕਿਆ ਹੈ। ਸਕੂਲਾਂ ਦੇ ਵਿਦਿਆਰਥੀ ਵੀ ਨਸ਼ੇ ਦੇ ਆਦੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦਾ ਖੇਡਾਂ ਦੇ ਵਿੱਚ ਵੱਡਾ ਨਾਂ ਸੀ ਪਰ ਅੱਜ ਨਸ਼ਿਆਂ ਦੇ ਕਾਰਨ ਨੌਜਵਾਨ ਇੰਟਰ-ਵਰਸਿਟੀ ਵੀ ਨਹੀਂ ਖੇਡ ਸਕਦੇ ।
ਮਾਨਸਾ ਵਿਖੇ ਲੋਕਾਂ ਨੇ ਡਰੱਗ ਇੰਸਪੈਕਟਰ ਦੇ ਦਫਤਰ ਬਾਹਰ ਕੀਤਾ ਰੋਸ ਪ੍ਰਦਰਸ਼ਨ
ਮਾਨਸਾ ਵਿੱਚ ਸਥਾਨਕ ਲੋਕਾਂ ਵਲੋਂ ਡਰੱਗ ਇੰਸਪੈਕਟਰ ਦੇ ਦਫਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਲੋਕਾਂ ਨੇ ਮੈਡੀਕਲ ਸਟੋਰਾਂ ਉੱਤੇ ਛਾਪਾਮਾਰੀ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ।
ਥਾਣੇ ਦਾ ਕੀਤਾ ਘੇਰਾਓ :ਸ਼ਹਿਰਵਾਸੀ ਕਾਮਰੇਡ ਰਾਜਵਿੰਦਰ ਰਾਣਾ ਨੇ ਕਿਹਾ ਕੇ ਮਾਨਸਾ ਸ਼ਹਿਰ ਦੇ ਵਿੱਚ ਨਸ਼ੀਲੀਆਂ ਗੋਲੀਆਂ ਟੋਫੀਆਂ ਦੀ ਤਰ੍ਹਾਂ ਵਿਕ ਰਹੀਆਂ ਹਨ ਅਤੇ ਸਕੂਲਾਂ ਵਾਲੇ ਵਿਦਿਆਰਥੀ ਵੀ ਇਸ ਦਾ ਸੇਵਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ਦਿਨੀਂ ਮਾਨਸਾ ਦੇ ਥਾਣੇ ਦਾ ਘਿਰਾਓ ਕਰਕੇ ਵੀ ਕਾਰਵਾਈ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਨਸ਼ੇ ਦੇ ਕਾਰਨ ਹੀ ਪਹਿਲਾਂ ਕਈ ਸਰਕਾਰਾਂ ਨੂੰ ਲੋਕਾਂ ਨੇ ਸੱਤਾ ਤੋਂ ਲਾਂਭੇ ਕੀਤਾ ਅਤੇ ਉਸ ਤੋਂ ਬਾਅਦ ਹੋ ਵੀ ਰਡਾਰ ਉੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।
ਡਰੱਗ ਇੰਸਪੈਕਟਰ ਨੇ ਕਿਹਾ ਉਨ੍ਹਾਂ ਉੱਤੇ ਲੱਗੇ ਸਾਰੇ ਇਲਜਾਮ ਗਲਤ ਹਨ। ਹਾਲਾਂਕਿ ਉਨ੍ਹਾਂ ਵਲੋਂ ਲੋਕਾਂ ਨੂੰ ਕਿਹਾ ਗਿਆ ਹੈ ਕਿ ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਦਿੱਤੀ ਜਾਵੇ, ਉਨ੍ਹਾਂ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ।