ਮਾਨਸਾ :ਚੀਨ ਦੇ ਹਾਂਗਜੂ ਵਿਖੇ ਹੋਈਆਂ ਏਸ਼ਿਅਨ ਗੇਮਾਂ ਵਿੱਚ ਮਾਨਸਾ ਜ਼ਿਲ੍ਹੇ ਦੇ ਦੋ ਨੌਜਵਾਨਾਂ ਨੇ ਰੋਇੰਗ ਵਿੱਚ ਭਾਰਤੀ ਟੀਮ ਦੀ ਅਗਵਾਈ ਕਰਦੇ ਹੋਏ ਸਿਲਵਰ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੈ। ਤਗਮਾ ਜਿੱਤਣ ਵਾਲੇ ਮਾਨਸਾ ਜ਼ਿਲ੍ਹੇ ਦੇ ਖਿਡਾਰੀ ਸੁਖਮੀਤ ਅਤੇ ਸਤਨਾਮ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ ਹੈ ਅਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸੂਬੇਦਾਰ ਸੁਖਮੀਤ ਸਿੰਘ ਦਾ ਪਰਿਵਾਰ ਆਪਣੇ ਪੁੱਤਰ ਦੀ ਇਸ ਜਿੱਤ 'ਤੇ ਮਾਣ ਮਹਿਸੂਸ ਕਰ ਰਿਹਾ ਹੈ ਅਤੇ ਕਹਿ ਕੇ ਸਾਡੇ ਪੁੱਤਰ ਨੇ ਇੱਕ ਵਾਰ ਫਿਰ ਪੰਜਾਬ ਦੇ ਜ਼ਿਲ੍ਹਾ ਮਾਨਸਾ ਦਾ ਨਾਂ ਪੂਰੀ ਦੁਨੀਆਂ ਦੇ ਵਿੱਚ ਚਮਕਾ ਦਿੱਤਾ ਹੈ। ਖਿਡਾਰੀ ਦੇ ਪਿਤਾ ਦਾ ਕਹਿਣਾ ਹੈ ਕਿ ਅਜਿਹੇ ਪੁੱਤਰ ਰੱਬ ਹਰ ਘਰ ਦੇਵੇ। (Sukhmeet Singh made India proud of Mansa district won the silver medal)
Asian Games 2023 : ਮਾਨਸਾ ਦੇ ਨੌਜਵਾਨ ਨੇ ਰੋਇੰਗ 'ਚ ਭਾਰਤੀ ਟੀਮ ਲਈ ਜਿੱਤਿਆ ਸਿਲਵਰ ਮੈਡਲ, ਪਰਿਵਾਰ ਨੇ ਵੰਡੇ ਲੱਡੂ - sports news
ਮਾਨਸਾ ਦੇ ਨੌਜਵਾਨ ਵੱਲੋਂ ਰੋਇੰਗ 'ਚ ਭਾਰਤੀ ਟੀਮ ਦੀ ਅਗਵਾਈ ਕਰਦੇ ਹੋਏ ਸਿਲਵਰ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਹੈ। ਇਸ ਉਪਲੱਭਦੀ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦੀ ਖਰੀ ਹੈ ਤੇ ਮਿਠਾਈਆਂ ਵੰਡੀਆਂ ਜਾ ਰਹੀਆਂ ਹਨ। ਮਾਪਿਆਂ ਦਾ ਕਹਿਣਾ ਹੈ, ਕਿ ਰੱਬ ਅਜਿਹਾ ਹੋਣਹਾਰ ਪੁੱਤ ਸਭ ਨੂੰ ਦੇਵੇ। (Sukhmeet Singh made India proud of Mansa district won the silver medal)
Published : Sep 26, 2023, 2:12 PM IST
ਸੁਖਮੀਤ ਨੇ ਪਹਿਲਾਂ ਜਿੱਤਿਆ ਸੀ ਗੋਲ੍ਡ :ਦੱਸਣਯੋਗ ਹੈ ਕਿ 2018 ਵਿੱਚ ਜਕਾਰਤਾ ਵਿਖੇ ਹੋਈਆਂ ਖੇਡਾਂ ਦੇ ਵਿੱਚ ਰੋਇੰਗ ਚੋਂ ਗੋਲਡ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਪਾਉਣ ਵਾਲੇ ਖਿਡਾਰੀ ਸੂਬੇਦਾਰ ਸੁਖਮੀਤ ਸਿੰਘ ਦੇ ਮਾਤਾ ਪਿਤਾ ਨੇ ਕਿਹਾ ਕਿ ਸਾਨੂੰ ਮਾਨ ਹੈ ਕਿ ਸੁਖਮੀਤ ਨੇ ਤਮਗਾ ਭਾਰਤ ਦੇਸ਼ ਦੀ ਝੋਲੀ ਪਾਇਆ ਹੈ। ਜਿਸ ਨਾਲ ਪੰਜਾਬ ਅਤੇ ਮਾਨਸਾ ਜ਼ਿਲ੍ਹੇ ਤੇ ਪਿੰਡ ਕਿਸ਼ਨਗੜ੍ਹ ਫਰਵਾਹੀ ਦਾ ਨਾਮ ਦੁਨੀਆਂ ਭਾਰਤ ਦੇ ਵਿੱਚ ਰੌਸ਼ਨ ਹੋਇਆ। ਇਸ ਟੀਮ ਦੇ ਵਿੱਚ ਸੁਖਮੀਤ ਸਿੰਘ ਦੇ ਨਾਲ ਮਾਨਸਾ ਜ਼ਿਲ੍ਹੇ ਦਾ ਸਤਨਾਮ ਸਿੰਘ ਫੱਤਾ ਮਾਲੋਕਾ,ਜਾਕਿਰ ਖਾਨ ਰਾਜਸਥਾਨ ਤੇ ਪਰਮਿੰਦਰ ਸਿੰਘ ਹਰਿਆਣਾ ਵੀ ਟੀਮ ਦਾ ਹਿੱਸਾ ਰਹੇ 20 ਤੋਂ 25 ਸਤੰਬਰ ਤਕ ਹੋਈਆਂ ਏਸ਼ੀਅਨ ਰੋਇੰਗ ਖੇਡ ਮੁਕਾਬਲਿਆਂ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। (Asian Rowing Games in China)
- Canada-India Dispute: ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਨੂੰ ਲੈ ਕੇ ਸਾਂਸਦ ਰਵਨੀਤ ਬਿੱਟੂ ਦਾ ਬਿਆਨ, ਕਿਹਾ-ਕੈਨੇਡਾ ਤੋਂ ਹੀ ਆਉਂਦੇ ਨੇ ਫਿਰੌਤੀਆਂ ਲਈ ਫੋਨ
- Laljit Bhullar on PM Modi: ਭਾਰਤ-ਕੈਨੇਡਾ ਵਿਵਾਦ 'ਤੇ ਮੰਤਰੀ ਲਾਲਜੀਤ ਭੁੱਲਰ ਦਾ ਵੱਡਾ ਬਿਆਨ, ਕਿਹਾ-ਪੀਐੱਮ ਮੋਦੀ ਦੰਗਿਆਂ ਦੇ ਮਾਸਟਰਮਾਈਂਡ
- Khalistan Supporter Protest: ਕੈਨੇਡਾ 'ਚ ਭਾਰਤੀ ਦੂਤਾਵਾਸ ਦੇ ਬਾਹਰ ਇਕੱਠੇ ਖਾਲਿਸਤਾਨੀ ਸਮਰਥਕ, ਸਾੜਿਆ ਤਿਰੰਗਾ
ਮਾਤਾ ਪਿਤਾ ਨੂੰ ਹੈ ਪੁੱਤਰ ਦੀ ਮਿਹਨਤ 'ਤੇ ਮਾਣ :ਸੁਖਮੀਤ ਸਿੰਘ ਦੇ ਪਰਿਵਾਰ ਵੱਲੋਂ ਮਠਿਆਈਆਂ ਵੰਡੀਆਂ ਜਾ ਰਹੀਆਂ ਹਨ। ਸੂਬੇਦਾਰ ਸੁਖਮੀਤ ਸਿੰਘ ਦੇ ਪਿਤਾ ਅਮਰੀਕ ਸਿੰਘ ਨੇ ਕਿਹਾ ਕਿ ਸੁਖਮੀਤ ਨੇ ਖੇਤੀਬਾੜੀ ਤੋਂ ਲੈਕੇ ਹੁਣ ਤੱਕ ਬਹੁਤ ਮਿਹਨਤ ਕੀਤੀ ਹੈ। ਖੇਡਾਂ ਵਿੱਚ ਵੀ ਇੰਝ ਹੀ ਮਿਹਨਤ ਕਰਦਿਆਂ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਉਥੇ ਹੀ ਮਾਤਾ ਸੁਖਵਿੰਦਰ ਕੌਰ ਨੇ ਕਿਹਾ ਉਹਨਾਂ ਨੂੰ ਆਪਣੇ ਪੁੱਤਰ ਦੀ ਜਿੱਤ 'ਤੇ ਮਾਣ ਹੈ। ਜਿਸ ਨੇ ਚੀਨ ਦੇ 'ਚ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਮਾਨਸਾ ਤੇ ਪੰਜਾਬ ਦਾ ਨਾਮ ਵੀ ਪੂਰੇ ਦੁਨੀਆਂ ਦੇ ਵਿੱਚ ਚਮਕਿਆ ਹੈ।ਉਹਨਾਂ ਦੱਸਿਆ ਕਿ ਸੁਖਮੀਤ ਸਿੰਘ ਵੱਲੋਂ 2018 ਦੇ ਵਿੱਚ ਵੀ ਭਾਰਤ ਦੇ ਲਈ ਗੋਲਡ ਮੈਡਲ ਜਿੱਤਿਆ ਗਿਆ ਸੀ। ਉਹਨਾਂ ਦੱਸਿਆ ਕਿ ਇਹ ਮੁਕਾਬਲੇ ਉਨ੍ਹਾਂ ਵੱਲੋਂ ਘਰ ਵਿੱਚ ਟੀਵੀ 'ਤੇ ਦੇਖੇ ਗਏ ਅਤੇ ਜਦੋਂ ਤੀਸਰਾ ਸਥਾਨ ਆਇਆ ਤਾਂ ਬਹੁਤ ਖੁਸ਼ੀ ਹੋਈ ਕੇ ਮਿਹਨਤ ਰੰਗ ਲਿਆਈ ਹੈ। ਉੱਥੇ ਉਹਨਾਂ ਹੋਰ ਨੌਜਵਾਨਾਂ ਨੂੰ ਵੀ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਅਜਿਹੇ ਕੰਮ ਕਰੋ ਕਿ ਤੁਹਾਡਾ ਮਾਤਾ-ਪਿਤਾ ਵੀ ਤੁਹਾਡੇ 'ਤੇ ਮਾਣ ਮਹਿਸੂਸ ਕਰਨ। (SuKhmeet made India proud)