ਮਾਨਸਾ: ਸਰਦੂਲਗੜ੍ਹ ’ਚ ਸਿਵਲ ਹਸਪਤਾਲ ਦੇ ਇਕ ਡਾਕਟਰ ਤੇ ਆਸ਼ਾ ਵਰਕਰ ਵਲੋਂ ਨਾਜਾਇਜ਼ ਸੰਬੰਧ ਬਣਾਉਣ ਦੇ ਲਈ ਦਬਾਅ ਪਾਉਣ ਦੇ ਦੋਸ਼ ਲਗਾਏ ਹਨ। ਇਸ ਮੌਕੇ ਆਸ਼ਾ ਵਰਕਰਾਂ ਵੱਲੋਂ ਅੱਜ ਧਰਨਾ ਲਗਾ ਕੇ ਕੋਰੋਨਾ ਦੀ ਵੈਕਸੀਨੇਸ਼ਨ ਦਾ ਵੀ ਬਾਈਕਾਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਖ਼ੁਦ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਚੁੱਕੀ ਹੈ ਅਤੇ ਪੁਲੀਸ ਵੀ ਉਸ ਤੇ ਰਾਜ਼ੀਨਾਮਾ ਕਰਨ ਦੇ ਲਈ ਦਬਾਅ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਆਸ਼ਾ ਵਰਕਰਾਂ ਪ੍ਰਦਰਸ਼ਨ ਜਾਰੀ ਰੱਖਣਗੀਆਂ
ਇਸ ਮੌਕੇ ਆਸ਼ਾ ਵਰਕਰ ਰਿੰਪੀ ਕੌਰ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਆਸ਼ਾ ਵਰਕਰ ਦਾ ਕੰਮ ਕਰਦੀ ਹੈ ਅਤੇ ਇੱਥੇ ਤਾਇਨਾਤ ਇੱਕ ਡਾਕਟਰ ਵੱਲੋਂ ਉਸ ਦੇ ਨਾਜਾਇਜ਼ ਸੰਬੰਧ ਬਣਾਉਣ ਦੇ ਲਈ ਦਬਾਅ ਬਣਾਇਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਖ਼ੁਦ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਚੁੱਕੀ ਹੈ ਅਤੇ ਉਸ ਤੋਂ ਪਹਿਲਾਂ ਹੋਰ ਵੀ ਉਹ ਡਾਕਟਰ ਹੋਰਨਾਂ ਕਈ ਆਸ਼ਾ ਵਰਕਰਾਂ ਨੂੰ ਇਸ ਤਰ੍ਹਾਂ ਦੇ ਸੰਬੰਧ ਬਣਾਉਣ ਦੇ ਲਈ ਦਬਾਅ ਬਣਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਆਸ਼ਾ ਵਰਕਰਾਂ ਵੱਲੋਂ ਵੈਕਸੀਨੇਸ਼ਨ ਦਾ ਬਾਈਕਾਟ ਕੀਤਾ ਗਿਆ ਹੈ ਅਤੇ ਜਦੋਂ ਤੱਕ ਉਸ ਨੂੰ ਇਨਸਾਫ ਨਹੀਂ ਮਿਲਦਾ ਅੱਜ ਬਲਾਕ ਪੱਧਰ ਤੇ ਧਰਨਾ ਲਗਾਇਆ ਹੈ ਅਤੇ ਕੱਲ੍ਹ ਜ਼ਿਲ੍ਹਾ ਪੱਧਰ ਤੇ ਧਰਨਾ ਲਗਾਇਆ ਜਾਵੇਗਾ
ਇਸ ਘਟਨਾ ਸਬੰਧੀ ਸਰਦੂਲਗੜ੍ਹ ਦੇ ਐੱਸਐੱਮਓ ਡਾ ਧਰਮਿੰਦਰ ਨੇ ਦੱਸਿਆ ਕਿ ਆਸ਼ਾ ਵਰਕਰ ਅਤੇ ਡਾਕਟਰ ਦੇ ਵਿਚਕਾਰ ਕੋਈ ਤਕਰਾਰ ਹੋਈ ਹੈ। ਜਿਸ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਉਨ੍ਹਾਂ ਨੇ ਐਸਡੀਐਮ ਸਰਦੂਲਗੜ੍ਹ ਅਤੇ ਸਿਵਲ ਸਰਜਨ ਮਾਨਸਾ ਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਾਂ ਵੱਲੋਂ ਕੋਰੋਨਾ ਵੈਕਸੀਨੇਸ਼ਨ ਦਾ ਬਾਈਕਾਟ ਕਰਨ ਦੇ ਨਾਲ ਅੱਜ ਸਿਵਲ ਹਸਪਤਾਲ ਦੇ ਵਿੱਚ ਸਿਹਤ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ।