ਪੰਜਾਬ

punjab

ETV Bharat / state

12ਵੀਂ ਦਾ ਨਤੀਜਾ: ਅਰਸ਼ਪ੍ਰੀਤ ਕੌਰ ਬੱਛੂਆਣਾ ਨੇ ਪੰਜਾਬ ਵਿੱਚੋਂ ਕੀਤਾ ਦੂਸਰਾ ਸਥਾਨ ਹਾਸਲ

ਪੰਜਾਬ ਸਕੂਲ ਸਿੱਖਿਆ ਬੋਰਡ ਦਾ 12ਵੀਂ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ। ਬਾਰਵੀਂ ਕਲਾਸ ਦੇ ਨਤੀਜੇ ਵਿੱਚੋਂ ਅਰਸ਼ਪ੍ਰੀਤ ਕੌਰ ਬੱਛੂਆਣਾ ਨੇ ਪੰਜਾਬ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ। ਅਰਸ਼ਪ੍ਰੀਤ ਕੌਰ ਦੇ ਟੌਪਰ ਬਣਨ 'ਤੇ ਜ਼ਿਲ੍ਹੇ ਭਰ ਵਿੱਚ ਖੁਸ਼ੀ ਦਾ ਮਾਹੌਲ ਹੈ।

ਅਰਸ਼ਦੀਪ ਕੌਰ ਬੱਛੂਆਣਾ ਨੇ ਪੰਜਾਬ ਵਿੱਚੋਂ ਕੀਤਾ ਦੂਸਰਾ ਸਥਾਨ ਹਾਸਲ
ਅਰਸ਼ਦੀਪ ਕੌਰ ਬੱਛੂਆਣਾ ਨੇ ਪੰਜਾਬ ਵਿੱਚੋਂ ਕੀਤਾ ਦੂਸਰਾ ਸਥਾਨ ਹਾਸਲ

By

Published : Jun 28, 2022, 8:41 PM IST

Updated : Jun 29, 2022, 9:20 AM IST

ਮਾਨਸਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਕਲਾਸ ਦੇ ਐਲਾਨੇ ਗਏ ਨਤੀਜਿਆਂ ਦੇ ਵਿਚ ਮਾਨਸਾ ਜ਼ਿਲ੍ਹੇ ਦੇ ਪਿੰਡ ਬੱਛੂਆਣਾ ਦੀ ਅਰਸ਼ਪ੍ਰੀਤ ਕੌਰ ਲੜਕੀ ਨੇ ਪੰਜਾਬ ਭਰ ਦੇ ਵਿੱਚ ਦੂਸਰਾ ਸਥਾਨ ਹਾਸਲ ਕਰਕੇ ਮਾਨਸਾ ਜ਼ਿਲ੍ਹੇ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਜਿੱਥੇ ਅਰਸ਼ਪ੍ਰੀਤ ਤੇ ਸਕੂਲ ਸਟਾਫ ਅਤੇ ਮਾਪੇ ਮਾਣ ਕਰ ਰਹੇ ਹਨ, ਉਥੇ ਹੀ ਜ਼ਿਲ੍ਹੇ ਭਰ ਵਿੱਚ ਅਰਸ਼ਪ੍ਰੀਤ ਦੀ ਇਸ ਉਪਲੱਬਧੀ ਤੇ ਮਾਣ ਕੀਤਾ ਜਾ ਰਿਹਾ ਹੈ ਅਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਇਹ ਵੀ ਪੜੋ:12ਵੀਂ ’ਚੋਂ 497 ਅੰਕ ਹਾਸਿਲ ਕਰ ਅਰਸ਼ਪ੍ਰੀਤ ਬਣੀ ਟੌਪਰ

ਪੰਜਾਬ ਵਿੱਚ ਬਾਰ੍ਹਵੀਂ ਕਲਾਸ ਦੇ ਐਲਾਨੇ ਗਏ ਨਤੀਜਿਆਂ ਵਿਚੋਂ ਦੂਸਰਾ ਸਥਾਨ ਹਾਸਲ ਕਰਨ ਤੇ ਮਾਨਸਾ ਜ਼ਿਲ੍ਹੇ ਦੇ ਪਿੰਡ ਬੱਛੂਆਣਾ ਦੀ ਅਰਸ਼ਪ੍ਰੀਤ ਕੌਰ ਨੇ ਆਪਣੀ ਇਸ ਉਪਲਬਧੀ ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਸ ਦੇ ਇਸ ਨਤੀਜੇ ਪਿੱਛੇ ਜਿੱਥੇ ਉਨ੍ਹਾਂ ਦੇ ਮਾਪਿਆਂ ਦਾ ਵੱਡਾ ਯੋਗਦਾਨ ਹੈ। ਉਥੇ ਸਕੂਲ ਸਟਾਫ ਵੱਲੋਂ ਵੀ ਉਸ ਨੂੰ ਸਖਤ ਮਿਹਨਤ ਕਰਵਾਈ ਗਈ ਜਿਸ ਦਾ ਅੱਜ ਨਤੀਜਾ ਸਾਹਮਣੇ ਹੈ। ਅਰਸ਼ਪ੍ਰੀਤ ਨੇ ਦੱਸਿਆ ਕਿ ਉਸਦੇ ਪਿਤਾ ਖੇਤੀ ਕਰਦੇ ਹਨ ਅਤੇ ਅਰਸ਼ਦੀਪ ਕੌਰ ਨੇ ਦਿਨ ਰਾਤ ਮਿਹਨਤ ਕਰਕੇ ਪੰਜਾਬ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ।

ਅਰਸ਼ਪ੍ਰੀਤ ਕੌਰ ਬੱਛੂਆਣਾ ਨੇ ਪੰਜਾਬ ਵਿੱਚੋਂ ਕੀਤਾ ਦੂਸਰਾ ਸਥਾਨ ਹਾਸਲ

ਅਰਸ਼ਪ੍ਰੀਤ ਕੌਰ ਦੇ ਪਿਤਾ ਅਤੇ ਸਕੂਲ ਪ੍ਰਿੰਸੀਪਲ ਵੱਲੋਂ ਵੀ ਅਰਸ਼ਪ੍ਰੀਤ ਦੀ ਇਸ ਉਪਲੱਬਧੀ ਤੇ ਮਾਣ ਕੀਤਾ ਜਾ ਰਿਹਾ ਹੈ ਅਤੇ ਅਰਸ਼ਦੀਪ ਦੇ ਪਿਤਾ ਨੇ ਕਿਹਾ ਕਿ ਉਹ ਖੇਤੀ ਕਰਦੇ ਹਨ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਲਈ ਉਨ੍ਹਾਂ ਵੱਲੋਂ ਕਦੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਗਈ ਜਿਸ ਦਾ ਨਤੀਜਾ ਅੱਜ ਉਸਦੀ ਬੇਟੀ ਨੇ ਪੰਜਾਬ ਭਰ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਹੈ। ਸਕੂਲ ਪ੍ਰਿੰਸੀਪਲ ਨੇ ਵੀ ਕਿਹਾ ਕਿ ਅਰਸ਼ਪ੍ਰੀਤ ਕੌਰ ਦੀ ਇਸ ਮਿਹਨਤ ਪਿੱਛੇ ਉਸ ਦੇ ਸਕੂਲ ਸਟਾਫ ਦਾ ਵੀ ਵੱਡਾ ਯੋਗਦਾਨ ਹੈ।



ਇਹ ਵੀ ਪੜੋ:ਫਰੀਦਕੋਟ ਦੀ ਕੁਲਵਿੰਦਰ ਕੌਰ ਨੇ 497 ਅੰਕ ਪ੍ਰਾਪਤ ਕਰ ਤੀਜਾ ਸਥਾਨ ਕੀਤਾ ਹਾਸਿਲ

ਦੱਸ ਦਈਏ ਕਿ ਪਹਿਲੇ ਤਿੰਨ ਸਥਾਨਾਂ ’ਚ ਕੁੜੀਆਂ ਨੇ ਬਾਜ਼ੀ ਮਾਰੀ ਹੈ। ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੀਆਂ ਲੜਕੀਆਂ ਦੇ ਇੱਕੋ ਜਿਹੇ ਅੰਕ ਹਾਸਿਲ ਹੋਏ ਹਨ। ਦੱਸ ਦਈਏ ਕਿ ਅਰਸ਼ਦੀਪ ਕੌਰ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਲੁਧਿਆਣਾ ਦੀ ਵਿਦਿਆਰਥਣ ਜਦਕਿ ਅਰਸ਼ਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਛੋਆਣਾ ਜ਼ਿਲ੍ਹਾ ਮਾਨਸਾ ਦੀ ਵਿਦਿਆਰਥਣ ਜਦਕਿ ਕੁਲਵਿੰਦਰ ਕੌਰ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਫ਼ਰੀਦਕੋਟ ਦੀ ਵਿਦਿਆਰਥਣ ਹਨ ਜਿਨ੍ਹਾਂ ਨੂੰ 500 ਵਿਚੋਂ 497 ਅੰਕ ਹਾਸਿਲ ਹੋਏ ਹਨ। ਜਿਨ੍ਹਾਂ ਦਾ ਫੀਸਦ 99.40 ਫੀਸਦ ਹੈ।

Last Updated : Jun 29, 2022, 9:20 AM IST

ABOUT THE AUTHOR

...view details