ਮਾਨਸਾ: ਆਮ ਆਦਮੀ ਪਾਰਟੀ ਵੱਲੋਂ 21 ਮਾਰਚ ਨੂੰ ਬਾਘਾ ਪੁਰਾਣਾ ‘ਚ ਬੁਲਾਈ ਗਈ ਕਿਸਾਨ ਮਹਾਂਪੰਚਾਇਤ ਦੇ ਸੰਬੰਧ ‘ਚ ਬੋਲਦਿਆਂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜੇਕਰ ਇਹ ਸਿਆਸੀ ਪਾਰਟੀਆਂ ਸੰਯੁਕਤ ਕਿਸਾਨ ਮੋਰਚੇ ਦਾ ਸਮਰਥਨ ਕਰਦੀਆਂ ਹਨ ਤਾਂ ਚੰਗੀ ਗੱਲ ਹੈ ਪਰ ਜੇਕਰ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਹੀ ਕਿਸਾਨ ਮਹਾਂਪੰਚਾਇਤ ਬੁਲਾ ਰਹੀਆਂ ਹਨ ਤਾਂ ਮਾੜੀ ਗੱਲ ਹੈ।
ਦਿੱਲੀ ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ਅਤੇ ਰੁਲਦੂ ਸਿੰਘ ਦੀ ਫੋਟੋ ਜਾਰੀ ਕਰਨ ਤੇ ਬੋਲਦਿਆਂ ਕਿਹਾ ਕਿ ਰੁਲਦੂ ਸਿੰਘ ਨਾ ਤਾਂ ਦਿੱਲੀ ਵਿਖੇ ਲਾਲ ਕਿਲ੍ਹੇ ਤੇ ਗਿਆ ਅਤੇ ਨਾ ਹੀ ਕੋਈ ਅਜਿਹੀ ਰੁਲਦੂ ਸਿੰਘ ਨੇ ਗੱਲ ਕਹੀ ਹੈ ਕਿ ਜਿਸ ਨਾਲ ਰੁਲਦੂ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਰੁਲਦੂ ਸਿੰਘ ਖੁਦ ਕਿਸੇ ਵੀ ਪੁਲਿਸ ਥਾਣੇ 'ਚੋਂ ਜਾਂ ਅਧਿਕਾਰੀ ਸਾਹਮਣੇ ਬਿਆਨ ਦਰਜ ਕਰਵਾਉਣ ਲਈ ਪੇਸ਼ ਨਹੀਂ ਹੋਵੇਗਾ, ਜੇਕਰ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਵੀ ਹੋ ਜਾਂਦੀ ਹੈ ਤਾਂ ਕਿਸਾਨ ਅੰਦੋਲਨ ਖ਼ਤਮ ਨਹੀਂ ਹੋਵੇਗਾ ਅਤੇ ਸਰਕਾਰ ਨੂੰ ਇਹ ਭੁਲੇਖਾ ਕੱਢ ਦੇਣਾ ਚਾਹੀਦਾ ਹੈ।