ਮਾਨਸਾ: ਅਕਾਲੀ ਭਾਜਪਾ ਸਰਕਾਰ ਵੱਲੋਂ ਸਾਲ 2010 'ਚ ਇੱਕ ਨਿੱਜੀ ਕੰਪਨੀ ਇੰਡੀਆ ਬੁਲਜ਼ ਲਿਮਟਿਡ ਨੂੰ ਪਾਵਰ ਪਲਾਂਟ ਲਾਉਣ ਦੇ ਲਈ ਜ਼ਿਲ੍ਹੇ ਦੇ ਚਾਰ ਪਿੰਡਾਂ ਗੋਬਿੰਦਪੁਰਾ, ਜਲਵੇੜਾ, ਸਿਰਸੀਵਾਲਾ ਤੇ ਬਰੇਟਾ ਦੀ 882 ਏਕੜ ਜ਼ਮੀਨ ਅਕਵਾਇਰ ਕਰਕੇ ਦਿੱਤੀ ਗਈ ਸੀ।
ਪਾਵਰ ਪਲਾਂਟ ਸ਼ੁਰੂ ਨਾ ਹੋਣ 'ਤੇ ਕਿਸਾਨਾਂ ਨੇ ਪ੍ਰਗਟਾਇਆ ਰੋਸ ਜ਼ਮੀਨ ਅਕਵਾਇਰ ਹੋਣ ਤੋਂ ਬਾਅਦ ਕਿਸਾਨਾਂ ਨੂੰ ਬੇਜ਼ਮੀਨੇ ਤੇ ਬੇਘਰ ਹੋ ਕੇ ਇਸ ਜ਼ਮੀਨ ਦਾ ਮੁੱਲ ਚੁਕਾਉਣਾ ਪਿਆ, ਪਰ ਇਨ੍ਹਾਂ ਪਿੰਡਾਂ ਦੇ ਨੌਜਵਾਨਾਂ ਨੂੰ ਮਿਲਣ ਵਾਲੀ ਨੌਕਰੀਆਂ ਹੋਰਨਾਂ ਪਿੰਡਾਂ ਦੇ ਲੋਕ ਲੈ ਗਏ। ਦੱਸ ਸਾਲ ਬੀਤ ਜਾਣ ਮਗਰੋਂ ਵੀ ਪਾਵਰ ਪਲਾਂਟ ਨਾ ਲਗਾਏ ਜਾਣ ਕਾਰਨ ਉਪਜਾਊ ਜ਼ਮੀਨ ਬੰਜਰ ਹੋ ਗਈ ਹੈ ਅਤੇ ਹੁਣ ਇਥੇ ਅਵਾਰਾ ਪਸ਼ੂਆਂ ਦੇ ਬਸੇਰਾ ਹੈ। ਇਸ ਮਾਮਲੇ ਨੂੰ ਲੈ ਕੇ ਸਥਾਨਕ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਪਾਵਰ ਪਲਾਂਟ ਲਗਾਉਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਵਿਧਾਨ ਸਭਾ 'ਚ ਅਵਾਜ਼ ਚੁੱਕੀ ਗਈ ਸੀ ਪਰ ਇਸ ਉੱਤੇ ਸੂਬਾ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ।
ਕਿਸਾਨਾਂ ਅਤੇ ਲੋਕਾਂ ਵੱਲੋਂ ਇਸ ਪਾਵਰ ਪਲਾਂਟ ਨੂੰ ਮਹਿਜ਼ ਕਾਗਜ਼ੀ ਪ੍ਰੋਜੈਕਟ ਦੱਸਦੇ ਹੋਏ ਸਰਕਾਰ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨਾਂ ਦੇਣ ਵਾਲੇ ਯੋਗ ਪਰਿਵਾਰਾਂ ਦੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ। ਨੌਕਰੀਆਂ ਦੇ ਹੱਕਦਾਰ ਨੌਜਵਾਨਾਂ ਦੀ ਬਜਾਏ ਹੋਰਨਾਂ ਪਿੰਡਾਂ ਦੇ ਲੋਕਾਂ ਨੂੰ ਨੌਕਰੀਆਂ ਮਿਲ ਗਈਆਂ। ਲੋਕਾਂ ਨੇ ਇਸ ਨੂੰ ਇੱਕ ਵੱਡਾ ਘਪਲਾ ਦੱਸਿਆ ਹੈ। ਉਨ੍ਹਾਂ ਕਿਹਾ ਅਵਾਰਾ ਪਸ਼ੂਆਂ ਦੇ ਕਾਰਨ ਵੀ ਉਨ੍ਹਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਇਸ ਮਾਮਲੇ 'ਚ ਕਿਹਾ ਕਿ ਉਹ ਇਸ ਮਾਮਲੇ ਨੂੰ ਵਿਧਾਨ ਸਭਾ ਵਿੱਚ ਵੀ ਉਠਾ ਚੁੱਕੇ ਨੇ ਉਨ੍ਹਾਂ ਦੱਸਿਆ ਕਿ ਸਰਕਾਰ ਪਾਵਰ ਪਲਾਂਟ ਦੇ ਲਈ 882 ਜ਼ਮੀਨ ਏਕੜ ਜ਼ਮੀਨ ਅਕਵਾਇਰ ਕਰਕੇ ਲੋਕਾਂ ਨੂੰ ਨੌਕਰੀਆਂ ਦੇਣ ਦੇ ਨਾਲ ਨਾਲ 21 ਲੋਕਾਂ ਨੂੰ ਹੀ ਨੌਕਰੀ ਦੇਣਾ ਸਵੀਕਾਰ ਕਰ ਰਹੀ ਹੈ।
ਦੂਜੇ ਪਾਸੇ ਇਸ ਮਾਮਲੇ 'ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਜ਼ਮੀਨ 'ਤੇ ਜਲਦ ਤੋਂ ਜਲਦ ਨਵਾਂ ਪ੍ਰਾਜੈਕਟ ਸ਼ੁਰੂ ਕੀਤੇ ਜਾਣ ਦੀ ਉਮੀਦ ਪ੍ਰਗਟਾਈ ਗਈ ਹੈ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਕੁੱਝ ਤਕਨੀਕੀ ਕਾਰਨਾਂ ਕਰਕੇ ਇਥੇ ਪਾਵਰ ਪਲਾਂਟ ਨਹੀਂ ਲਗਾਇਆ ਜਾ ਸਕਿਆ। ਕੰਪਨੀ ਵੱਲੋਂ ਇਥੇ ਸੋਲਰ ਪਲਾਂਟ ਲਗਾਉਣ ਨੂੰ ਤਰਜਿਹ ਦਿੱਤੀ ਗਈ ਸੀ। ਉਨ੍ਹਾਂ ਇਥੇ ਜਲਦ ਹੀ ਇਥੇ ਰਾਸ਼ਰਟਰੀ ਰਾਜ ਮਾਰਗ ਅਤੇ ਨਵਾਂ ਪ੍ਰਾਜੈਕਟ ਸ਼ੁਰੂ ਕੀਤੇ ਜਾਣ ਦੀ ਗੱਲ ਆਖੀ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਅਵਾਰਾ ਪਸ਼ੂਆਂ ਕਾਰਨ ਆ ਰਹੀ ਦਿੱਕਤ ਤੋਂ ਜਲਦ ਨਿਜਾਤ ਦਵਾਉਣ ਦੀ ਗੱਲ ਆਖੀ।