ਮਾਨਸਾ: ਢਾਈ ਏਕੜ ਵਾਲੇ ਕਿਸਾਨਾਂ ਨੂੰ ਮੋਟਰ ਕੁਨੈਕਸ਼ਨ ਦੇਣ ਦੀ ਸਕੀਮ (Scheme to provide motor connection to farmers) ਦੇ ਤਹਿਤ ਹਾਲੇ ਤੱਕ ਮੋਟਰਾਂ ਦੇ ਕੁਨੈਕਸ਼ਨ ਨਹੀਂ ਦਿੱਤੇ ਗਏ। ਹਾਲਾਂਕਿ ਇਨ੍ਹਾਂ ਕਿਸਾਨਾਂ ਵੱਲੋਂ 2017 ਤੋਂ ਸਕਿਊਰਿਟੀ ਵੀ ਭਰੀ ਹੋਈ ਹੈ। ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ 2017 ਤੋਂ ਲੈਕੇ ਹੁਣ ਤੱਕ ਸਰਕਾਰੀ ਦਫ਼ਤਰਾਂ (Government offices) ਦੇ ਕਿੰਨੇ ਚੱਕਰ ਲਗਾ ਚੁੱਕੇ ਹਨ, ਉਨ੍ਹਾਂ ਦੀ ਗਿਣਤੀ ਕਰਨਾ ਮੁਸ਼ਕਲ ਹੀ ਨਹੀਂ ਸਗੋਂ ਨਾ ਮੁਮਕਿਨ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਮਹਿੰਗਾ ਡੀਜ਼ਲ ਹੋਣ ਦੇ ਬਾਵਜ਼ੂਦ ਵੀ ਉਹ ਆਪਣੀ ਖੇਤੀ ਛੱਡਣ ਦੇ ਲਈ ਮਜ਼ਬੂਰ ਹਨ, ਕਿਉਂਕਿ ਨਰਮੇ ਦੀ ਫ਼ਸਲ ਨੂੰ ਵੀ ਪਾਣੀ ਦੇਣ ਤੋਂ ਕਿਸਾਨ (Farmers) ਅਸਮਰਥ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ (Congress Government of Punjab) ਵੱਲੋਂ ਢਾਈ ਏਕੜ ਵਾਲੇ ਕਿਸਾਨਾਂ ਨੂੰ ਮੋਟਰ ਕੁਨੈਕਸ਼ਨ ਦੇਣ ਦੇ ਲਈ ਸਕੀਮ ਲਿਆਂਦੀ ਗਈ ਸੀ, ਜਿਸ ਤੋਂ ਬਾਅਦ ਸਰਕਾਰ ਵੱਲੋਂ ਇਨ੍ਹਾਂ ਕਿਸਾਨਾਂ ਨੂੰ ਮੋਟਰ ਕੁਨੈਕਸ਼ਨ ਦੇਣ ਦੇ ਲਈ ਐੱਸਟੀਮੇਟ ਵੀ ਲਵਾਏ ਗਏ ਹਨ। ਸਾਲ 2017 ਦੇ ਵਿੱਚ ਕਿਸਾਨਾਂ ਵੱਲੋਂ ਮੋਟਰ ਕੁਨੈਕਸ਼ਨ ਲੈਣ ਦੇ ਲਈ ਸਕਿਉਰਿਟੀਆਂ ਵੀ ਭਰ ਦਿੱਤੀਆਂ ਗਈਆਂ, ਪਰ ਅੱਜ ਵੀ ਇਹ ਕਿਸਾਨ ਕੁਨੈਕਸ਼ਨ ਨਾ ਮਿਲਣ ਕਾਰਨ ਨਿਰਾਸ਼ ਹਨ।