ਪੰਜਾਬ

punjab

ETV Bharat / state

ਟਿਕਰੀ ਬਾਰਡਰ 'ਤੇ ਇੱਕ ਹੋਰ 45 ਸਾਲਾ ਕਿਸਾਨ ਦੀ ਮੌਤ

ਮਾਨਸਾ ਦੇ ਇੱਕ ਹੋਰ ਕਿਸਾਨ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਭੋਲਾ ਸਿੰਘ ਵਜੋਂ ਹੋਈ ਹੈ ਤੇ ਉਸ ਸਥਾਨਕ ਪਿੰਡ ਖੁਡਾਲ ਕਲਾਂ ਨਾਲ ਸਬੰਧਤ ਹੈ। ਟਿਕਰੀ ਬਾਰਡਰ 'ਤੇ ਆਪਣੀ ਹੱਕੀ ਮੰਗਾਂ ਲਈ ਤਾਇਨਾਤ ਕਿਸਾਨ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।

ਟਿਕਰੀ ਬਾਰਡਰ 'ਤੇ ਇੱਕ ਹੋਰ ਕਿਸਾਨ ਸ਼ਹੀਦ
ਟਿਕਰੀ ਬਾਰਡਰ 'ਤੇ ਇੱਕ ਹੋਰ ਕਿਸਾਨ ਸ਼ਹੀਦ

By

Published : Jan 23, 2021, 3:18 PM IST

Updated : Jan 23, 2021, 3:32 PM IST

ਮਾਨਸਾ: ਪੋਹ ਦੇ ਮਹੀਨੇ ਦੀ ਠੰਢ 'ਚ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸੰਘਰਸ਼ 'ਚ ਡੱਟੇ ਹੋਏ ਹਨ ਤੇ ਇਸ ਅੰਦੋਲਨ ਦੀ ਭੇਂਟ ਕਈ ਕਿਸਾਨ ਚੜ੍ਹ ਗਏ ਹਨ। ਇਸੇ ਤਹਿਤ ਮਾਨਸਾ ਦੇ ਇੱਕ ਹੋਰ ਕਿਸਾਨ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਭੋਲਾ ਸਿੰਘ (ਉਮਰ 45) ਸਾਲ ਵਜੋਂ ਹੋਈ ਹੈ ਤੇ ਉਸ ਸਥਾਨਕ ਪਿੰਡ ਖੁਡਾਲ ਕਲਾਂ ਨਾਲ ਸਬੰਧਤ ਹੈ।

ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਟਿਕਰੀ ਬਾਰਡਰ 'ਤੇ ਇੱਕ ਹੋਰ ਕਿਸਾਨ ਸ਼ਹੀਦ
  • ਅੰਦੋਲਨ ਦੇ ਦੌਰਾਨ ਮੌਤਾਂ ਦੀ ਗਿਣਤੀ ਵੱਧ ਰਹੀ ਹੈ ਪਰ ਸਰਕਾਰ ਮੂਕ ਦਰਸ਼ਕ ਬਣੀ ਦੇਖ ਰਹੀ ਹੈ। ਟਿਕਰੀ ਬਾਰਡਰ 'ਤੇ ਆਪਣੀ ਹੱਕੀ ਮੰਗਾਂ ਲਈ ਤਾਇਨਾਤ ਕਿਸਾਨ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।
  • ਪਿੰਡ ਦੀ ਸਰਪੰਚ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬੀਤੇ 4 ਮਹੀਨਿਆਂ ਤੋਂ ਅੰਦੋਲਨ 'ਚ ਸ਼ਾਮਿਲ ਹੋ ਰਿਹਾ ਸੀ ਤੇ ਦਿੱਲੀ ਜਾਣ ਸਮੇਂ ਕਿਸਾਨ ਜੱਥੇਬੰਦੀਆਂ ਨਾਲ ਦਿੱਲੀ ਰਵਾਨਾ ਹੋਇਆ ਸੀ। ਜ਼ਿਕਰਯੋਗ ਹੈ ਕਿ ਮ੍ਰਿਤਕ ਕਿਸਾਨ ਦਾ ਇੱਕ ਮੁੰਡਾ ਹੈ ਤੇ ਉਨ੍ਹਾਂ ਦੀ ਮਾਲੀ ਹਾਲਤ ਬਹੁਤ ਖਰਾਬ ਹੈ।

ਮੁਆਵਜ਼ੇ ਦੀ ਕੀਤੀ ਮੰਗ

ਕਿਸਾਨ ਜੱਥੇਬੰਦੀ ਦੇ ਆਗੂ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਲਈ ਮੁਆਵਜ਼ੇ ਦੇ ਨਾਲ ਉਨ੍ਹਾਂ ਨੇ ਪਰਿਵਾਰ ਦੇ ਇੱਕ ਜੀਅ ਦੀ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।

Last Updated : Jan 23, 2021, 3:32 PM IST

ABOUT THE AUTHOR

...view details