ਮਾਨਸਾ: ਬੁਢਲਾਡਾ ਦੇ ਨਜਦੀਕੀ ਪਿੰਡ ਆਲਮਪੁਰ ਬੋਦਲਾ ਦੇ ਇੱਕ ਕਿਸਾਨ ਨੇ ਜ਼ਮੀਨੀ ਝਗੜੇ ਦੇ ਕਾਰਨ ਜ਼ਹਿਰੀਲੀ ਵਸਤੂ ਨਿਗਲ ਲਈ। ਇਸ ਮਗਰੋਂ ਕਿਸਾਨ ਨੂੰ ਗੰਭੀਰ ਹਾਲਤ ਵਿੱਚ ਪੁਲਿਸ ਨੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ। ਕਿਸਾਨ ਨੇ ਪਰੇਸ਼ਾਨੀ ਦੇ ਚੱਲਦਿਆਂ ਆਪਣੀ ਜ਼ਮੀਨ ਵਿੱਚ ਹੀ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਜ਼ਮੀਨੀ ਝਗੜੇ ਕਾਰਨ ਕਿਸਾਨ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼ - mansa crime news
ਬੁਢਲਾਡਾ ਦੇ ਨਜਦੀਕੀ ਪਿੰਡ ਆਲਮਪੁਰ ਬੋਦਲਾ ਦੇ ਇੱਕ ਕਿਸਾਨ ਨੇ ਜ਼ਮੀਨੀ ਝਗੜੇ ਦੇ ਕਾਰਨ ਜ਼ਹਿਰੀਲੀ ਵਸਤੂ ਨਿਗਲ ਲਈ। ਜਿਸ ਮਗਰੋਂ ਉਸ ਨੂੰ ਪੁਲਿਸ ਨੇ ਇੱਕ ਨਿਜੀ ਹਸਪਤਾਲ ਦਾਖਲ ਕਰਵਾਇਆ।
ਪੁਲਿਸ ਤੋਂ ਪਰੇਸ਼ਾਨ ਕਿਸਾਨ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
ਪਰਿਵਾਰ ਨੇ ਦੋਸ਼ ਲਗਾਇਆ ਕਿ ਕਿਸੇ ਇੱਕ ਵਿਅਕਤੀ ਦੇ ਕਹਿਣ 'ਤੇ ਪੁਲਿਸ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ ਜਦ ਕਿ ਪਿੰਡ ਦੇ ਇੱਕ ਵਿਅਕਤੀ ਨੇ ਕਿਸਾਨ ਵੱਲੋਂ ਜ਼ਮੀਨ ਉਸ ਨੂੰ ਵੇਚੇ ਜਾਣ ਦਾ ਵੀ ਦਾਅਵਾ ਕੀਤਾ ਹੈ। ਕਿਸਾਨ ਬੋਘਾ ਸਿੰਘ (50) ਦੇ ਘਰ 29 ਦਸੰਬਰ ਨੂੰ ਧੀ ਦਾ ਵਿਆਹ ਵੀ ਰੱਖਿਆ ਹੋਇਆ ਹੈ। ਪੁਲਿਸ ਦੇ ਉੱਚ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।