ਭਾਵੁਕ ਹੋ ਕੇ ਬੋਲੇ ਚਰਨ ਕੌਰ, "ਸਿੱਧੂ ਦੇ ਸਾਹਮਣੇ ਅੰਕਿਤ ਸੇਰਸਾ ਦਾ ਰਿਵਾਲਵਰ ਡਿੱਗ ਗਿਆ ਸੀ, ਜੋ ਕਹਿੰਦੈ ਕਿ ਮੈਂ ਸਿੱਧੂ ਨੂੰ ਮਾਰਿਆ" ਮਾਨਸਾ : ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਐਤਵਾਰ ਨੂੰ ਘਰ ਆਏ ਸਿੱਧੂ ਦੇ ਪ੍ਰਸ਼ੰਸਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਿੱਧੂ ਦੇ ਗੀਤ ਨੂੰ ਬਹੁਤ ਹੀ ਜ਼ਿਆਦਾ ਵਧੀਆ ਹੁੰਗਾਰਾ ਤੁਸੀਂ ਦਿੱਤਾ ਹੈ ਅਤੇ ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲੇ ਬੱਚੇ ਰੋਜ਼ਾਨਾ ਇਹ ਘਰ ਆ ਕੇ ਗੀਤ ਰਿਲੀਜ਼ ਕਰਨ ਦੇ ਲਈ ਕਹਿੰਦੇ ਸਨ, ਪਰ ਕੁੱਝ ਕਾਰਨਾਂ ਕਰ ਕੇ ਵੀਡੀਓ ਅਤੇ ਵਾਇਸ ਦੇ ਵਿੱਚ ਸਮੱਸਿਆ ਆਉਣ ਕਾਰਨ ਗੀਤ ਲੇਟ ਹੋ ਗਿਆ ਸੀ, ਪਰ ਗੀਤ ਰਿਲੀਜ਼ ਹੁੰਦਿਆਂ ਹੀ ਤੁਸੀਂ ਬਹੁਤ ਹੀ ਵਧੀਆ ਹੁੰਗਾਰਾ ਦਿੱਤਾ। ਇਸ ਲਈ ਅਸੀਂ ਤੁਹਾਡੇ ਸਭ ਦੇ ਧੰਨਵਾਦੀ ਹਾਂ।
ਮਾਤਾ ਚਰਨ ਕੌਰ ਨੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ :ਮਾਤਾ ਚਰਨ ਕੌਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਉਸ ਦੇ ਪ੍ਰਸ਼ੰਸਕ ਵੱਖੋ-ਵੱਖਰੇ ਤਰੀਕੇ ਦੇ ਨਾਲ ਸ਼ਰਧਾਂਜਲੀ ਦਿੰਦੇ ਹਨ ਅਤੇ ਪਿਛਲੇ ਸਮੇਂ ਦੇ ਵਿੱਚ ਇੱਕ ਲੜਕੀ ਵੱਲੋਂ ਵੀ ਹਿਮਾਲਿਆ ਦੀ ਉੱਚੀ ਚੋਟੀ ਤੇ ਚੜ੍ਹ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਪ੍ਰਗਟ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦੀ ਹਾਂ ਜੋ ਮੇਰੇ ਬੱਚੇ ਨੂੰ ਅੱਜ ਵੀ ਇੰਨਾ ਜ਼ਿਆਦਾ ਪਿਆਰ ਕਰਦੇ ਹੋ। ਉਨ੍ਹਾਂ ਕਿਹਾ ਕਿ ਕੁਝ ਲੋਕ ਸਿਧੂ ਮੂਸੇਵਾਲਾ ਨੂੰ ਅੱਜ ਵੀ ਭੰਡ ਰਹੇ ਹਨ। ਬੇਸ਼ੱਕ ਉਸ ਨੂੰ 1 ਸਾਲ 2 ਮਹੀਨੇ ਇਸ ਦੁਨੀਆਂ ਤੋਂ ਗਏ ਬੀਤ ਚੁੱਕੇ ਹਨ ਉਨ੍ਹਾਂ ਕਿਹਾ ਕਿ ਇੱਥੋਂ ਵਿਅਕਤੀ ਵਧਦੀ ਉਮਰ ਦਾ ਹੈ ਜੋ ਸਾਡੇ ਬੱਚੇ ਦੀਆਂ ਕਮੀਆਂ ਜਾ ਰਿਹਾ ਹੈ।
ਜੇਕਰ ਸ਼ੂਟਰ ਸਿੱਧੂ ਨੂੰ ਦੱਸ ਕੇ ਆਉਂਦੇ ਤਾਂ ਸ਼ਾਇਦ ਮਾਹੌਲ ਕੁਝ ਹੋਰ ਹੁੰਦਾ :ਉਨ੍ਹਾਂ ਕਿਹਾ ਕਿ ਸਾਨੂੰ ਪਤਾ ਸੀ ਕਿ ਸਾਡੇ ਬੱਚੇ ਦੀਆਂ ਕੀ ਕਮੀਆ ਸਨ, ਪਰ ਤੁਸੀਂ ਕੌਣ ਹੁੰਦੇ ਹੋ ਕੇ ਸਾਡੇ ਬੱਚੇ ਬਾਰੇ ਕਿੰਤੂ-ਪ੍ਰੰਤੂ ਕਰੋ। ਤੁਸੀਂ ਆਪਣੇ ਬੱਚਿਆਂ ਦੀਆਂ ਉਪਲੱਬਧੀਆਂ ਗਿਣਾਉਣ, ਸਿੱਧੂ ਪੂਰੇ ਵਿਸ਼ਵ ਵਿੱਚ ਆਪਣਾ ਨਾਮ ਅਤੇ ਮਾਤਾ ਪਿਤਾ ਦਾ ਨਾਮ ਵੀ ਨਾਲ ਚਮਕਾ ਕੇ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਕੁਝ ਸਾਡਾ ਬਚਾ ਸਾਡੇ ਲਈ ਕਮਾ ਕੇ ਗਿਆ ਹੈ ਸ਼ਾਇਦ ਹੀ ਕਿਸੇ ਮਾਤਾ-ਪਿਤਾ ਦੇ ਹਿੱਸੇ ਆਉਂਦਾ ਹੈ। ਉਹਨਾਂ ਕਿਹਾ ਕਿ ਅੰਕਿਤ ਸੇਰਸਾ, ਜੋ ਕਹਿ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਕਤਲ ਕੀਤਾ ਹੈ, ਤਾਂ ਮੇਰੇ ਪੁੱਤਰ ਦੇ ਸਾਹਮਣੇ ਉਸ ਦਾ ਰਿਵਾਲਵਰ ਡਿੱਗ ਪਿਆ ਸੀ। ਉਨ੍ਹਾਂ ਕਿਹਾ ਕਿ ਸਾਡਾ ਪੁੱਤਰ ਮਰਿਆ ਵੀ ਅਣਖ ਦੇ ਨਾਲ ਹੈ। ਉਹਨਾਂ ਕਿਹਾ ਕਿ ਜੇਕਰ ਸਿੱਧੂ ਨੂੰ ਦੱਸ ਕੇ ਆਉਂਦੇ ਤਾਂ ਸ਼ਾਇਦ ਅੱਜ ਦਾ ਮਾਹੌਲ ਹੀ ਕੁਝ ਹੋਰ ਹੁੰਦਾ ਹੈ।
ਸਾਡੇ ਪੁੱਤ ਨੂੰ ਮਰਵਾਉਣ ਪਿੱਛੇ ਕੁਝ ਪੱਤਰਕਾਰ ਵੀ ਜ਼ਿੰਮੇਵਾਰ :ਉਨ੍ਹਾਂ ਕੁਝ ਪੱਤਰਕਾਰਾਂ ਉਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਹ ਵੀ ਹਰ ਦਿਨ ਸਿੱਧੂ ਦੇ ਗੀਤਾਂ ਉਤੇ ਨੁਕਤਾਚੀਨੀ ਕਰਦੇ ਸਨ, ਪਰ ਸਾਰੇ ਪੱਤਰਕਾਰ ਇਕੋ ਜਿਹੇ ਨਹੀਂ ਹੁੰਦੇ। ਬਹੁਤ ਸਾਰੇ ਪੱਤਰਕਾਰ ਨੇ ਜੋ ਅੱਜ ਵੀ ਸਾਡੀ ਆਵਾਜ਼ ਦੂਰ ਤੱਕ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਬੱਚੇ ਨੂੰ ਮਰਵਾਉਣ ਦੇ ਵਿੱਚ ਕੁਝ ਪੱਤਰਕਾਰਾਂ ਦਾ ਵੀ ਯੋਗਦਾਨ ਹੈ, ਕਿਉਂਕਿ ਸਿੱਧੂ ਦੀ ਛਵੀ ਖਰਾਬ ਕਰਨ ਦੇ ਲਈ ਨਿੱਤ ਇੰਟਰਵਿਊ ਕਰਦੇ ਸਨ।