ਮਾਨਸਾ: ਸ਼ਹਿਰ ਵਿੱਚ 23 ਮਾਰਚ ਨੂੰ ਭਾਈ ਗੁਰਦਾਸ ਜੀ ਦੇ ਮੇਲੇ 'ਤੇ ਆਉਣ ਵਾਲੀਆਂ ਸੰਗਤਾਂ ਨੂੰ ਮੁੱਖ ਸੇਵਾਦਾਰ ਬਾਬਾ ਅੰਮ੍ਰਿਤ ਮੁਨੀ ਨੇ ਹਾਜ਼ਰੀ ਨਾ ਭਰਨ ਦੀ ਅਪੀਲ ਕੀਤੀ ਹੈ।
23 ਮਾਰਚ ਨੂੰ ਭਾਈ ਗੁਰਦਾਸ ਦੇ ਮੇਲੇ 'ਤੇ ਨਾ ਆਉਣ ਦੀ ਕੀਤੀ ਅਪੀਲ - covid-19
ਮਾਨਸਾ ਵਿਖੇ ਲੱਗਣ ਵਾਲੇ 23 ਮਾਰਚ ਨੂੰ ਭਾਈ ਗੁਰਦਾਸ ਜੀ ਦੇ ਮੇਲੇ 'ਤੇ ਆਉਣ ਵਾਲੀਆਂ ਸੰਗਤਾਂ ਨੂੰ ਮੇਲੇ 'ਚ ਨਾ ਆਉਣ ਦੀ ਅਪੀਲ ਕੀਤੀ ਗਈ ਹੈ।
![23 ਮਾਰਚ ਨੂੰ ਭਾਈ ਗੁਰਦਾਸ ਦੇ ਮੇਲੇ 'ਤੇ ਨਾ ਆਉਣ ਦੀ ਕੀਤੀ ਅਪੀਲ ਫ਼ੋਟੋ](https://etvbharatimages.akamaized.net/etvbharat/prod-images/768-512-6469627-thumbnail-3x2-hjh.jpg)
ਇਸ ਬਾਰੇ ਈਟੀਵੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਬਾਬਾ ਅੰਮ੍ਰਿਤ ਮੁਨੀ ਨੇ ਦੱਸਿਆ ਕਿ ਪੂਰੀ ਦੁਨੀਆਂ 'ਚੋਂ ਕੋਰੋਨਾ ਵਾਰਿਸ ਨਾਂਅ ਦੀ ਮਹਾਮਾਰੀ ਫੈਲੀ ਹੋਈ ਹੈ ਤੇ ਸਰਕਾਰਾਂ ਵੱਲੋਂ ਵੀ ਲੋਕਾਂ ਨੂੰ ਭੀੜ ਭਾੜ ਵਾਲੀਆਂ ਥਾਵਾਂ 'ਤੇ ਨਾ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ 23 ਮਾਰਚ ਨੂੰ ਬਾਬਾ ਭਾਈ ਗੁਰਦਾਸ ਦੇ ਮੇਲੇ 'ਤੇ ਸੰਗਤਾਂ ਨਾ ਆਉਣ ਅਤੇ ਘਰ ਵਿੱਚ ਬੈਠ ਕੇ ਹੀ ਬਾਬਾ ਜੀ ਦਾ ਨਾਂਅ ਜਪ ਕੇ ਨਤਮਸਤਕ ਹੋਣ।
ਇਸ ਦੇ ਨਾਲ ਹੀ ਉਨ੍ਹਾਂ ਹੋਰ ਵੀ ਮੇਲਿਆਂ 'ਤੇ ਸੰਗਤਾਂ ਨੂੰ ਨਾ ਜਾਣ ਦੀ ਅਪੀਲ ਕੀਤੀ ਤਾਂ ਕਿ ਇਸ ਮਹਾਮਾਰੀ ਨੂੰ ਕਾਬੂ ਵਿੱਚ ਲਿਆਇਆ ਜਾ ਸਕੇ। ਜ਼ਿਕਰਯੋਗ ਹੈ ਕਿ ਦੁਨੀਆਂ ਵਿੱਚ ਕੋਰੋਨਾ ਵਾਇਰਸ ਨਾਂਅ ਦੀ ਫੈਲੀ ਮਹਾਮਾਰੀ ਕਾਰਨ ਕਈ ਜਨਤਕ ਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਤੇ ਨਾਲ ਹੀ ਲੋਕਾਂ ਨੂੰ ਭੀੜ ਭਾੜ ਵਾਲੇ ਇਲਾਕਿਆਂ ਤੋਂ ਜਾਣ ਤੋਂ ਰੋਕਿਆ ਜਾ ਰਿਹਾ ਹੈ। ਦੱਸ ਦਈਏ, ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਨਵਾਂ ਸ਼ਹਿਰ ਦੇ ਪਿੰਡ ਪੱਠੋਵਾਲ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ।