ਮਾਨਸਾ:ਜ਼ਿਲ੍ਹੇ ਦੇ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਏ ਉੱਤੇ ਇੱਕ ਕਥਿਤ ਆਡੀਓ ਵਾਇਰਲ (Alleged audio viral) ਹੋ ਰਹੀ ਹੈ। ਜਿਸ ਵਿੱਚ ਵਿਧਾਇਕ ਵੱਲੋਂ ਇੱਕ ਬਿਜਲੀ ਵਿਭਾਗ ਦੇ ਜੇਈ ਨੂੰ ਬਿਜਲੀ ਦਾ ਖੰਭਾ ਕਿਸੇ ਦੇ ਘਰ ਨਜਾਇਜ਼ ਲਗਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਜਦੋਂ ਕਿ ਜੇਈ ਵੱਲੋਂ ਇਸ ਪੋਲ ਨੂੰ ਬਿਨਾਂ ਮਨਜ਼ੂਰੀ ਤੋਂ ਲਗਾਉਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਹੈ।
MLA disputed audio viral: ਵਿਧਾਇਕ ਗੁਰਪ੍ਰੀਤ ਬਣਾਂਵਾਲੀ ਦੀ ਕਥਿਤ ਆਡੀਓ ਵਾਇਰਲ, ਵਿਧਾਇਕ ਵੱਲੋਂ ਜੇਈ 'ਤੇ ਗੈਰ-ਕਾਨੂੰਨੀ ਕੰਮ ਲਈ ਪਾਇਆ ਜਾ ਰਿਹਾ ਦਬਾਓ - ਪੰਜਾਬ ਬਿਜਲੀ ਬੋਰਡ
ਸਰਦੂਲਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ (AAP MLA Gurpreet Bananwali ) ਦੀ ਇੱਕ ਕਥਿਤ ਆਡੀਓ ਵਾਇਰਲ ਹੋ ਰਹੀ ਹੈ। ਇਸ ਆਡੀਓ ਵਿੱਚ ਵਿਧਾਇਕ ਵੱਲੋਂ ਬਿਜਲੀ ਵਿਭਾਗ ਦੇ ਜੇਈ ਨੂੰ ਖੰਭਾ ਲਗਾਉਣ ਦੀ ਗੱਲ ਆਖੀ ਜੇ ਰਹੀ ਹੈ। ਬਿਜਲੀ ਵਿਭਾਗ ਦੇ ਜੇਈ ਵੱਲੋਂ ਮਨਾ ਕੀਤੇ ਜਾਣ ਤੋਂ ਬਾਅਦ ਵਿਧਾਇਕ ਉਸ ਨੂੰ ਧਮਕੀਆਂ ਦਿੰਦੇ ਨਜ਼ਰ ਆ ਰਹੇ ਹਨ।
Published : Oct 18, 2023, 2:27 PM IST
ਬਗੈਰ ਮਨਜ਼ੂਰੀ ਖੰਭਾ ਲਾਉਣ ਲਈ ਕੀਤਾ ਮਜਬੂਰ:ਦਰਅਸਲ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਅੱਜ ਹਲਕੇ ਦੇ ਇੱਕ ਵਿਅਕਤੀ ਦੇ ਘਰ ਪੰਜਾਬ ਬਿਜਲੀ ਬੋਰਡ (Punjab Electricity Board) ਦੇ ਜੇਈ ਨੂੰ ਬਿਨਾਂ ਮਨਜ਼ੂਰੀ ਤੋਂ ਹੀ ਬਿਜਲੀ ਦਾ ਪੋਲ ਲਗਾਉਣ ਦੇ ਲਈ ਦਬਾਅ ਬਣਾਇਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਜੇਈ ਵੱਲੋਂ ਬਿਨਾਂ ਮਨਜ਼ੂਰੀ ਤੋਂ ਖੰਭਾ ਲਗਾਉਣ ਤੋਂ ਮਨਾ ਕਰ ਦਿੱਤਾ ਗਿਆ। ਉੱਧਰ ਵਿਧਾਇਕ ਨੇ ਵੀ ਇਸ ਜੇਈ ਨੂੰ ਨਜਾਇਜ਼ ਕੰਮ ਕਰਨ ਦੇ ਲਈ ਕਿਹਾ ਤਾਂ ਜੇਈ ਨੇ ਕਿਹਾ ਕਿ ਇਸ ਕੰਮ ਦੇ ਲਈ ਤੁਸੀਂ ਐੱਸਡੀਓ ਤੋਂ ਲਿਖਤੀ ਰੂਪ ਵਿੱਚ ਲਿਖਾ ਕੇ ਦੇ ਦੇਵੋ ਤਾਂ ਮੈਂ ਕੰਮ ਕਰ ਦੇਵਾਂਗਾ ਪਰ ਨਜਾਇਜ਼ ਤੌਰ ਉੱਤੇ ਕੋਈ ਵੀ ਕੰਮ ਨਹੀਂ ਕਰਾਂਗਾ।
- Gangster Arrested In AGTF From Mohali: ਮੁਹਾਲੀ 'ਚ AGTF ਨੇ ਗੈਂਗਸਟਰ ਕੀਤਾ ਕਾਬੂ, ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਲਈ ਕਰਦਾ ਸੀ ਕੰਮ, ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਾਕ 'ਚ ਸੀ ਮੁਲਜ਼ਮ
- Seechewal Reaction on SYL issue: SYL ਦੇ ਮੁੱਦੇ 'ਤੇ ਰਾਜ ਸਭਾ ਮੈਂਬਰ ਬਲਬੀਰ ਸੀਚੇਵਾਲ ਦਾ ਬਿਆਨ, ਕਿਹਾ- ਜਿਹਦੇ ਘਰ 'ਚ ਹੀ ਪਾਣੀ ਨੀ ਤਾਂ ਉਹ ਹੋਰ ਨੂੰ ਕਿਵੇਂ ਦੇ ਦਵੇ ਪਾਣੀ
- Fish Farming In Barnala : ਮੱਛੀ ਪਾਲਣ ਦੇ ਧੰਦੇ ਨੇ ਉਦਮੀ ਕਿਸਾਨ ਦੀ ਬਦਲੀ ਜ਼ਿੰਦਗੀ, ਹੋਰਨਾਂ ਕਿਸਾਨਾਂ ਲਈ ਬਣਿਆ ਮਾਰਗਦਰਸ਼ਕ
ਵਿਧਾਇਕ ਵੱਲੋਂ ਜੇਈ ਨੂੰ ਚਿਤਾਵਨੀ: ਜੇਈ ਤੋਂ ਸਾਫ ਜਵਾਬ ਸੁਣਨ ਮਗਰੋਂ ਕਥਿਤ ਆਡੀਓ (Alleged audio) ਵਿੱਚ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਵੀ ਕਿਹਾ ਕਿ ਇਹ ਇੱਕ ਗਰੀਬ ਵਿਅਕਤੀ ਹੈ। ਇਸ ਲਈ ਤੁਸੀਂ ਪੋਲ ਲਗਾ ਦਿਓ ਤਾਂ ਜੇਈ ਅੱਗੋਂ ਕਹਿ ਰਿਹਾ ਹੈ ਕਿ ਇਹ ਕਿਸੇ ਪਾਸਿਓਂ ਕੋਈ ਗਰੀਬ ਨਹੀਂ ਅਤੇ ਬਿਨਾਂ ਵਜ੍ਹਾ ਮੁੱਦਾ ਬਣਾਇਆ ਜਾ ਰਿਹਾ ਹੈ ਅਤੇ ਨਜਾਇਜ਼ ਤੌਰ ਉੱਤੇ ਪੋਲ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਵਿਧਾਇਕ ਨੂੰ ਕਿਹਾ ਕਿ ਜੇਕਰ ਨਜਾਇਜ਼ ਤੌਰ ਉੱਤੇ ਪੋਲ ਲੱਗਦਾ ਹੈ ਤਾਂ ਕਾਨੂੰਨੀ ਕਾਰਵਾਈ ਹੋਵੇਗੀ। ਵਿਧਾਇਕ ਨੇ ਵੀ ਅੱਗੋਂ ਕਿਹ ਕਿ ਕੋਈ ਕਾਨੂੰਨੀ ਕਾਰਵਾਈ ਤੂੰ ਨਹੀਂ ਕਰ ਸਕਦਾ ਅਤੇ ਜੇਕਰ ਹਿੰਮਤ ਹੈ ਤਾਂ ਕਰਕੇ ਵੇਖ ਲਏ। ਇਸ ਕਥਿਤ ਆਡੀਓ ਵਾਇਰਲ ਮਾਮਲੇ ਤੋਂ ਬਾਅਦ ਚਾਰੇ ਪਾਸੇ ਇਸ ਦੀ ਚਰਚਾ ਛਿੜੀ ਹੈ ਕਿ ਮੌਜੂਦਾ ਸਰਕਾਰ ਦਾ ਵਿਧਾਇਕ ਹੀ ਗੈਰ-ਕਾਨੂੰਨੀ ਕੰਮ ਕਰਨ ਲਈ ਆਖ ਰਿਹਾ ਹੈ।